5.3 C
Toronto
Saturday, November 1, 2025
spot_img
Homeਦੁਨੀਆਭਾਰਤ ਹੁਣ ਹੋਰ ਸੰਤਾਪ ਨਹੀਂ ਝੱਲੇਗਾ : ਨਰਿੰਦਰ ਮੋਦੀ

ਭਾਰਤ ਹੁਣ ਹੋਰ ਸੰਤਾਪ ਨਹੀਂ ਝੱਲੇਗਾ : ਨਰਿੰਦਰ ਮੋਦੀ

ਗਾਜ਼ੀਆਬਾਦ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਲਕ ਨੂੰ ਨਿਸ਼ਾਨਾ ਬਣਾ ਰਹੇ ਦਹਿਸ਼ਤੀਆਂ ਨੂੰ ਦਿੱਤੇ ਸਖ਼ਤ ਸੁਨੇਹੇ ਵਿਚ ਸਾਫ਼ ਕਰ ਦਿੱਤਾ ਕਿ ‘ਬਹੁਤ ਹੋ ਗਿਆ’ ਭਾਰਤ ਹੁਣ ਹੋਰ ਸੰਤਾਪ ਜਾਂ ਪੀੜਾ ਨਹੀਂ ਝੱਲੇਗਾ। ਕੇਂਦਰੀ ਸਨਅਤੀ ਸੁਰੱਖਿਆ ਬਲ (ਸੀਆਈਐਸਐਫ਼) ਦੇ 50ਵੇਂ ਸਥਾਪਨਾ ਦਿਹਾੜੇ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਮੋਦੀ ਨੇ ਪੁਲਵਾਮਾ ਤੇ ਉੜੀ ਵਿੱਚ ਹੋਏ ਦਹਿਸ਼ਤੀ ਹਮਲਿਆਂ ਦਾ ਹਵਾਲਾ ਦਿੰਦਿਆਂ ਕਿਹਾ, ‘ਬਹੁਤ ਹੋ ਗਿਆ। ਭਾਰਤ ਹੁਣ ਹੋਰ ਪੀੜਾ ਨਹੀਂ ਝੱਲੇਗਾ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਮੁਲਕ ਨੂੰ ਵੈਰ-ਵਿਰੋਧ ਰੱਖਣ ਵਾਲੇ ਗੁਆਂਢੀ ਮੁਲਕ ਤੋਂ ਚੁਣੌਤੀਆਂ ਦਰਪੇਸ਼ ਹੋਣ ਤਾਂ ਸੀਆਈਐਸਐਫ ਵਰਗੇ ਸੁਰੱਖਿਆ ਬਲਾਂ ਦੀ ਭੂਮਿਕਾ ਹੋਰ ਵੀ ਅਹਿਮ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਗੁਆਂਢੀ ਵੈਰ-ਵਿਰੋਧ ਰੱਖਣ ਵਾਲਾ ਹੋਵੇ, ਪਰ ਉਹ ਜੰਗ ਲੜਨ ਤੋਂ ਅਸਮਰੱਥ ਹੋਵੇ ਅਤੇ ਜਦੋਂ ਮੁਲਕ ਦੇ ਅੰਦਰ ਘੜੀਆਂ ਜਾ ਰਹੀਆਂ ਸਾਜ਼ਿਸ਼ਾਂ ਨੂੰ ਸਰਹੱਦ ਪਾਰੋਂ ਹੱਲਾਸ਼ੇਰੀ ਮਿਲੇ ਤਾਂ ਅਜਿਹੇ ਮੁਸ਼ਕਲ ਹਾਲਾਤ ਵਿੱਚ ਮੁਲਕ ਤੇ ਉਹਦੀਆਂ ਸੰਸਥਾਵਾਂ ਦੀ ਸੁਰੱਖਿਆ ਵੱਡੀ ਚੁਣੌਤੀ ਬਣ ਜਾਂਦੀ ਹੈ।
ਮਸੂਦ ਨੂੰ ਰਿਹਾਅ ਕਰਨ ਵਾਲਿਆਂ ਬਾਰੇ ਵੀ ਦੱਸੋ: ਰਾਹੁਲ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਨਰਿੰਦਰ ਮੋਦੀ ਨੂੰ ਕਿਹਾ ਹੈ ਕਿ ਉਹ ਪੁਲਵਾਮਾ ਦਹਿਸ਼ਤੀ ਹਮਲੇ ‘ਚ ਸ਼ਹੀਦ ਹੋਏ 40 ਸੀਆਰਪੀਐਫ ਜਵਾਨਾਂ ਦੇ ਪਰਿਵਾਰਾਂ ਨੂੰ ਇਹ ਦੱਸਣ ਕਿ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਨੂੰ ਕਿਸ ਨੇ ਰਿਹਾਅ ਕੀਤਾ ਸੀ। ਰਾਹੁਲ ਨੇ ਟਵੀਟ ਕੀਤਾ ਕਿ ਮੌਜੂਦਾ ਕੌਮੀ ਸੁਰੱਖਿਆ ਸਲਾਹਕਾਰ ਹੀ ਕਥਿਤ ਉਹ ਸ਼ਖ਼ਸ ਹਨ, ਜੋ ‘ਕਾਤਲ’ ਅਜ਼ਹਰ ਨੂੰ ਦਹਿਸ਼ਤਗਰਦਾਂ ਹਵਾਲੇ ਕਰਨ ਲਈ ਕੰਧਾਰ ਲੈ ਕੇ ਗਏ ਸਨ।

RELATED ARTICLES
POPULAR POSTS