ਨਵੀਂ ਦਿੱਲੀ : ਕੈਨੇਡਾ ਵਿੱਚ ਧਰਮ ਦੇ ਨਾਂ ‘ਤੇ ਸਿਆਸਤ ਨੂੰ ਕੋਈ ਥਾਂ ਨਹੀਂ ਹੈ। ਇਸ ਸਬੰਧੀ ਗੱਲ ਕਰਦਿਆਂ ਕੈਨੇਡਾ ਦੀ ਸਾਬਕਾ ਸਿੱਖ ਮਹਿਲਾ ਸੰਸਦ ਮੈਂਬਰ ਰੂਬੀ ਢੱਲਾ ਨੇ ਕਿਹਾ ਕਿ ਕੈਨੇਡਾ ਨੇ ਹਮੇਸ਼ਾ ਚਾਹਿਆ ਹੈ ਕਿ ਭਾਰਤ ਹਮੇਸ਼ਾ ਇਕਮੁੱਠ ਰਹੇ। ਕੈਨੇਡਾ ਅਤੇ ਖਾਲਿਸਤਾਨੀਆਂ ਦੇ ਸਬੰਧਾਂ ਬਾਰੇ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੇਲੇ ਕੈਨੇਡਾ ਵਿਚ ਸਿੱਖਾਂ ਨੂੰ ਕੱਟੜਵਾਦੀਆਂ ਦੇ ਹਮਦਰਦ ਸਮਝਿਆ ਜਾਂਦਾ ਸੀ। ਉਨ੍ਹਾਂ ਦੱਸਿਆ ਤੁਸੀਂ ਸਾਰੇ ਕੈਨੇਡਾ ਦੇ ਸਿੱਖਾਂ ਨੂੰ ਗਰਮਦਲੀਆਂ ਦੇ ਹਮਾਇਤੀ ਨਹੀਂ ਆਖ ਸਕਦੇ। ਇਸ ਤਰ੍ਹਾਂ ਦੀ ਜੋ ਤਸਵੀਰ ਪੇਸ਼ ਕੀਤੀ ਜਾ ਰਹੀ ਹੈ ਉਹ ਬਹੁਤ ਹੀ ਮੰਦਭਾਗੀ ਹੈ। ઠਉਨ੍ਹਾਂ ਕਿਹਾ ਕੈਨੇਡਾ ਵਿੱਚ ਧਰਮ ਦੇ ਨਾਂ ‘ਤੇ ਸਿਆਸਤ ਕਰਨ ਨੂੰ ਕੋਈ ਥਾਂ ਨਹੀਂ ਹੈ।
Check Also
ਰਾਹੁਲ ਗਾਂਧੀ ਜਾਰਜਟਾਊਨ ਯੂਨੀਵਰਸਿਟੀ ’ਚ ਵਿਦਿਆਰਥੀਆਂ ਦੇ ਸਮਾਗਮ ਵਿਚ ਹੋਏ ਸ਼ਾਮਲ
ਕਿਹਾ : ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਡਰ ਨਹੀਂ ਲੱਗਦਾ ਵਾਸ਼ਿੰਗਟਨ/ਬਿਊਰੋ ਨਿਊਜ਼ ਕਾਂਗਰਸ ਪਾਰਟੀ …