ਭਾਰਤ ਜੋੜੋ ਯਾਤਰਾ ਸਬੰਧੀ ਕੈਂਬਿ੍ਰਜ਼ ਯੂਨੀਵਰਸਿਟੀ ’ਚ ਦੇਣਗੇ ਭਾਸ਼ਣ
ਲੰਡਨ/ਬਿਊਰੋ ਨਿਊਜ਼
ਕਾਂਗਰਸ ਦੇ ਆਗੂ ਰਾਹੁਲ ਗਾਂਧੀ 7 ਦਿਨ ਦੇ ਦੌਰੇ ਲਈ ਇੰਗਲੈਂਡ ਪਹੁੰਚ ਗਏ ਹਨ। ਉਹ ਇੱਥੇ ਕੈਂਬਿ੍ਰਜ਼ ਯੂਨੀਵਰਸਿਟੀ ਦੇ ਬਿਜਨਸ ਸਕੂਲ ਵਿਚ ਭਾਸ਼ਣ ਦੇਣਗੇ। ਇਸ ਭਾਸ਼ਣ ਦੇ ਦੌਰਾਨ ਰਾਹੁਲ ਗਾਂਧੀ ‘ਭਾਰਤ ਜੋੜੋ ਯਾਤਰਾ’ ਦੇ ਅਨੁਭਵਾਂ ਨੂੰ ਵੀ ਸਾਂਝਾ ਕਰਨਗੇ। ਮੀਡੀਆ ਰਿਪੋਰਟਾਂ ਮੁਤਾਬਕ, ਰਾਹੁਲ ਇੱਥੇ ਪਰਵਾਸੀ ਭਾਰਤੀਆਂ ਨੂੰ ਵੀ ਸੰਬੋਧਨ ਕਰਨਗੇ। ਇਹ ਵੀ ਦੱਸਣਯੋਗ ਹੈ ਕਿ ਰਾਹੁਲ ਗਾਂਧੀ ਨਵੀਂ ਦਿੱਖ ਵਿਚ ਬਿ੍ਰਟੇਨ ਪਹੁੰਚੇ ਹਨ ਅਤੇ ਰਾਹੁਲ ਦੀ ਫੋਟੋ ਵੀ ਸ਼ੋਸਲ ਮੀਡੀਆ ’ਤੇ ਸ਼ੇਅਰ ਕੀਤੀ ਗਈ ਹੈ। ਪਿਛਲੇ ਸਾਲ 7 ਸਤੰਬਰ ਨੂੰ ਸ਼ੁਰੂ ਹੋਈ ਕਾਂਗਰਸ ਪਾਰਟੀ ਦੀ ‘ਭਾਰਤ ਜੋੜੋ ਯਾਤਰਾ’ ਦੇ ਕਰੀਬ 6 ਮਹੀਨੇ ਬਾਅਦ ਰਾਹੁਲ ਗਾਂਧੀ ਹੁਣ ਨਵੀਂ ਦਿੱਖ ਵਿਚ ਨਜ਼ਰ ਆਏ ਹਨ। ਰਾਹੁਲ ਨੇ ਕੈਂਬਿ੍ਰਜ਼ ਯੂਨੀਵਰਸਿਟੀ ਵਿਚ ਆਪਣੀ ਸਪੀਚ ਸਬੰਧੀ ਲੰਘੀ 16 ਫਰਵਰੀ ਨੂੰ ਇਕ ਟਵੀਟ ਵੀ ਕੀਤਾ ਸੀ। ਰਾਹੁਲ ਨੇ ਕਿਹਾ ਸੀ ਕਿ ਉਹ ਸਪੀਚ ਦੇਣ ਲਈ ਪੂਰੀ ਤਿਆਰ ਹਨ। ਉਨ੍ਹਾਂ ਕਿਹਾ ਸੀ ਕਿ ਮੈਨੂੰ ਇਸ ਇਸ ਗੱਲ ਦੀ ਖੁਸ਼ੀ ਹੋ ਰਹੀ ਹੈ ਕਿ ਅੰਤਰਰਾਸ਼ਟਰੀ ਮਸਲਿਆਂ, ਅੰਤਰਰਾਸ਼ਟਰੀ ਸਬੰਧਾਂ, ਡੇਟਾ ਅਤੇ ਲੋਕਤੰਤਰ ਵਰਗੇ ਅਹਿਮ ਮੁੱਦਿਆਂ ’ਤੇ ਵਿਸ਼ਵ ਦੇ ਬਿਹਤਰੀਨ ਵਿਅਕਤੀਆਂ ਨਾਲ ਗੱਲਬਾਤ ਕਰਾਂਗੇ।
Check Also
ਭਗੌੜੇ ਨੀਰਵ ਮੋਦੀ ਦੀ ਲੰਡਨ ’ਚ ਜ਼ਮਾਨਤ ਅਰਜ਼ੀ ਖਾਰਜ
ਪੀਐਨਬੀ ਨਾਲ 14,500 ਕਰੋੜ ਦੇ ਫਰਾਡ ਦਾ ਆਰੋਪ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਨੈਸ਼ਨਲ ਬੈਂਕ …