ਸੀਰਮ ਦੀ ਕਰੋਨਾ ਵੈਕਸੀਨ ਹੋਵੇਗੀ ਸਭ ਤੋਂ ਸਸਤੀ
ਲੰਡਨ/ਬਿਊਰੋ ਨਿਊਜ਼
ਇੰਗਲੈਂਡ ਵਿੱਚ ਫਾਈਜ਼ਰ ਕੰਪਨੀ ਦੀ ਕਰੋਨਾ ਵੈਕਸੀਨ ਲਗਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦਾ ਪਹਿਲਾ ਟੀਕਾ ਅੱਜ ਇਕ 90 ਸਾਲਾਂ ਦੀ ਮਹਿਲਾ ਨੂੰ ਲਗਾਇਆ ਗਿਆ। ਟੀਕਾ ਲੱਗਣ ਤੋਂ ਬਾਅਦ ਮਾਰਗਰੇਟ ਕੀਨਨ ਨਾਮ ਦੀ ਇਹ ਮਹਿਲਾ ਕੋਵਿਡ ਵੈਕਸੀਨ ਲੈਣ ਵਾਲੀ ਵਿਸ਼ਵ ਦੀ ਪਹਿਲੀ ਮਹਿਲਾ ਬਣ ਗਈ ਹੈ। ਮਾਰਗਰੇਟ ਕੀਨਨ ਨੂੰ ਯੂ.ਕੇ. ਵਿਚ ਸਮੂਹਿਕ ਟੀਕਾਕਰਨ ਪ੍ਰੋਗਰਾਮ ਦੇ ਹਿੱਸੇ ਵਜੋਂ ਕੋਵਿਡ ਜੈਬ ਦਿੱਤਾ ਗਿਆ ਹੈ। ਉਧਰ ਦੂਜੇ ਪਾਸੇ ਸਭ ਤੋਂ ਵੱਡੀ ਵੈਕਸੀਨ ਪ੍ਰੋਡਿਊਸਰ ਸੀਰਮ ਇੰਸਟੀਚਿਊਟ ਆਫ ਇੰਡੀਆ ਭਾਰਤ ਸਰਕਾਰ ਨਾਲ ਕਰੋਨਾ ਵੈਕਸੀਨ ਕੋਵੀਸ਼ੀਲਡ ਦੇ ਸਪਲਾਈ ਕੰਟਰੈਕਟ ‘ਤੇ ਸਾਈਨ ਕਰਨ ਵਾਲੀ ਹੈ। ਇਸਦੇ ਮੁਤਾਬਕ, ਸਰਕਾਰ ਨੂੰ ਇਕ ਡੋਜ਼ 250 ਰੁਪਏ ਵਿਚ ਦਿੱਤਾ ਜਾਵੇਗਾ। ਸੀਰਮ ਨੇ ਭਾਰਤ ਵਿਚ ਕੋਵੀਸ਼ੀਲਡ ਲਈ ਐਮਰਜੈਂਸੀ ਅਪਰੂਵਲ ਮੰਗਿਆ ਹੈ ਅਤੇ ਸਰਕਾਰੀ ਸੂਤਰਾਂ ਤੋਂ ਜਾਣਕਾਰੀ ਵੀ ਮਿਲੀ ਹੈ ਕਿ ਜਲਦੀ ਹੀ ਇਸ ‘ਤੇ ਕੋਈ ਫੈਸਲਾ ਹੋ ਜਾਵੇਗਾ।
Check Also
ਟਰੰਪ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਣਗੇ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ
ਵਾਸ਼ਿੰਗਟਨ ਡੀਸੀ ’ਚ 20 ਜਨਵਰੀ ਨੂੰ ਹੋਵੇਗਾ ਟਰੰਪ ਦਾ ਸਹੁੰ ਚੁੱਕ ਸਮਾਗਮ ਨਵੀਂ ਦਿੱਲੀ/ਬਿਊਰੋ ਨਿਊਜ਼ …