ਪੈਰਿਸ : ਜੰਗਬੰਦੀ ਦਿਵਸ ਜਦੋਂ 1918 ਵਿਚ ਜੰਗ ਖ਼ਤਮ ਹੋਈ ਸੀ ਮਨਾਉਣ ਲਈ ਫਰਾਂਸ ਦੇ ਲਾਵੇਂਤੀ ਕਸਬੇ ਵਿਚ ਪਹਿਲੀ ਵਿਸ਼ਵ ਜੰਗ ਵਿਚ ਭਾਰਤੀ ਸੈਨਿਕਾਂ ਦੀ ਭੂਮਿਕਾ ਦੀ ਯਾਦ ਵਿਚ ਇਕ ਨਵੇਂ ਬੁੱਤ ਦੀ ਘੁੰਡ ਚੁਕਾਈ ਕੀਤੀ ਗਈ। 7 ਫੁੱਟ ਉੱਚਾ ਤਾਂਬੇ ਦਾ ਇਹ ਬੁੱਤ ਅੰਤਰ ਧਰਮ ਸ਼ਹੀਦੀ ਯਾਦਗਾਰੀ ਐਸੋਸੀਏਸ਼ਨ (ਆਈ. ਐਫ.ਐਸ.ਸੀ.) ਵਲੋਂ ਫਰਾਂਸ ਵਿਚ ਕਬਰਸਤਾਨਾਂ ਜਿਥੇ ਬਰਤਾਨਵੀ ਭਾਰਤੀ ਫ਼ੌਜ ਲਈ ਲੜਦੇ ਸ਼ਹੀਦ ਹੋਏ ਸੈਨਿਕ ਦਫਨਾਏ ਗਏ, ਨੇੜੇ ਇਸੇ ਤਰ੍ਹਾਂ ਦੇ 57 ਬੁੱਤ ਬਣਾਉਣ ਦੀ ਯੋਜਨਾ ਵਿਚੋਂ ਇਹ ਪਹਿਲਾ ਹੈ। ਬੁੱਤ ਲਾਉਣ ਲਈ ਲਾਵੇਂਤੀ ਕਸਬੇ ਦੀ ਚੋਣ ਦੋ ਸੈਨਿਕਾਂ ਦੀ ਪਿੰਜਰ ਦੀ ਪਛਾਣ 39 ਰਾਇਲ ਗੜਵਾਲ ਰਾਇਫ਼ਲ ਨਾਲ ਸਬੰਧਤ ਦੋ ਸੈਨਿਕਾਂ ਵਜੋਂ ਹੋਣ ਅਤੇ ਪਿਛਲੇ ਸਾਲ ਸੈਨਿਕ ਸਨਮਾਨਾਂ ਨਾਲ ਉਨ੍ਹਾਂ ਨੂੰ ਦਫਨਾਉਣ ਪਿਛੋਂ ਕੀਤੀ ਗਈ ਹੈ।
Check Also
ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ
ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …