Breaking News
Home / ਦੁਨੀਆ / ਫਾਰਚੂਨ ਵੱਲੋਂ ਜਾਰੀ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਵਿਚ ਪੰਜ ਭਾਰਤੀ ਵੀ ਸ਼ਾਮਲ

ਫਾਰਚੂਨ ਵੱਲੋਂ ਜਾਰੀ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਸੂਚੀ ਵਿਚ ਪੰਜ ਭਾਰਤੀ ਵੀ ਸ਼ਾਮਲ

ਲਿਸਟ ‘ਚ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਥਾਂ, ਜੁਕਰਬਰਗ ਦੂਜੇ ਸਥਾਨ ‘ਤੇ
ਨਿਊਯਾਰਕ/ਬਿਊਰੋ ਨਿਊਜ਼ : ਆਇਰਲੈਂਡ ਦੇ ਪੀਐਮ ਲਿਓ ਬਰਾਡਕਰ ਸਮੇਤ ਪੰਜ ਭਾਰਤੀ ਮੂਲ ਦੇ ਵਿਅਕਤੀਆਂ ਨੇ ਮੋਹਰੀ ਪੱਤ੍ਰਿਕਾ ਫਾਰਚੂਨ ਵੱਲੋਂ ਜਾਰੀ 40 ਨੌਜਵਾਨ ਅਤੇ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਲਿਸਟ ‘ਚ ਜਗ੍ਹ ਬਣਾਈ ਹੈ। ’40 ਅੰਡਰ 40’ ਸੂਚੀ ‘ਚ ਉਨ੍ਹਾਂ ਲੋਕਾਂ ਨੂੰ ਜਗ੍ਹਾ ਦਿੱਤੀ ਗਈ ਹੈ, ਜਿਨ੍ਹਾਂ ਦੀ ਉਮਰ 40 ਸਾਲ ਤੋਂ ਘੱਟ ਹੈ ਅਤੇ ਜਿਨ੍ਹਾਂ ਨੇ ਆਪਣੇ ਕੰਮ ਨਾਲ ਦੁਨੀਆ ਭਰ ਦੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਹੈ। ਲਿਸਟ ‘ਚ ਭਾਰਤੀ ਮੂਲ ਦੇ 38 ਸਾਲਾ ਵਰਾਡਕਰ ਪੰਜਵੇਂ ਨੰਬਰ ‘ਤੇ ਹਨ। ਉਨ੍ਹਾਂ ਦੇ ਪਿਤਾ ਦਾ ਜਨਮ ਭਾਰਤ ‘ਚ ਹੋਇਆ ਸੀ। ਉਹ ਮੁੰਬਈ ਤੋਂ ਇਥੇ ਆਏ ਪ੍ਰਵਾਸੀ ਹਿੰਦੂ ਪਰਿਵਾਰ ਦੇ ਹਨ। ਪਹਿਲਾਂ ਡਾਕਟਰ ਰਹੇ ਵਰਾਡਕਰ ਆਇਰਲੈਂਡ ਦੇ ਸਭ ਤੋਂ ਨੌਜਵਾਨ ਨੇਤਾ ਹਨ, ਉਥੇ 26 ਸਾਲਾ ਦਿਵਿਆ ਨਾਗਪਾਲ ਐਪਲ ਦਾ ਮਹੱਤਵਪੂਰਨ ਰਿਸਰਚ ਅਤੇ ਕੇਅਰ ਕੇਟ ਪ੍ਰੋਗਰਾਮ ਦੇਖਦੀ ਹੈ।
ਇਹੀ ਨਹੀਂ ਕਿ ਉਹ ਸਬੰਧਤ ਲੋਕਾਂ ਨੂੰ ਸਿਹਤ ਸਬੰਧੀ ਐਪ ਦੇ ਵਿਕਾਸ ਨੂੰ ਉਤਸ਼ਾਹਿਤ ਕਰਦੀ ਹੈ। ਉਹ ਸੂਚੀ ‘ਚ 27ਵੇਂ ਸਥਾਨ ‘ਤੇ ਹਨ। ਪੱਤ੍ਰਿਕਾ ਦੇ ਮੁਤਾਬਕ, ਉਨ੍ਹਾਂ ਨੇ ਮਹਿਜ 23 ਸਾਲ ਦੀ ਉਮਰ ‘ਚ ਸਟੇਮ ਸੈਲ ਸ਼ੋਧ ਸਟਾਰਟਅਪ ਦੀ ਸਥਾਪਨਾ ਕੀਤੀ ਅਤੇ ਚਿਕਿਤਸਾ ਖੇਤਰ ‘ਚ ਨਿਵੇਸ਼ ਨੂੰ ਗਤੀ ਦਿੱਤੀ। ਸਿਹਤ ਪ੍ਰਯੋਗਿਕ ਕੰਪਨੀ ਆਊਟਕਮ ਹੈਲਥ ਦਾ ਸੰਚਾਲਨ ਕਰ ਰਹੇ 31 ਸਾਲ ਦੇ ਰਿਸ਼ੀ ਸ਼ਾਹ 38ਵੇਂ ਸਥਾਨ ‘ਤੇ ਹਨ।
ਦੋਵਾਂ ਨੇ 40,000 ਤੋਂ ਜ਼ਿਆਦਾ ਡਾਕਟਰਾਂ ਦੇ ਦਫ਼ਤਰਾਂ ‘ਚ ਚਿਕਿਤਸਾ ਸਬੰਧੀ ਸੂਚਨਾ ਦੇਣ ਵਾਲੇ ਟਚ ਸਕਰੀਨ, ਟੈਬਲੇਟ ਲਗਾਏ। ਸੈਮਸੋਰਸ ਦੀ ਸੀਈਓ ਅਤੇ ਸੰਸਥਾਪਕ ਲੀਲਾ ਜਾਨਾ 4ਵੇਂ ਸਥਾਨ ‘ਤੇ ਹਨ। ਪੱਤ੍ਰਿਕਾ ਨੇ ਸਾਰਿਆਂ ਨੂੰ ਨਵਪ੍ਰਤਕ ਵਿਦਰੋਹੀ, ਕਲਾਕਾਰ ਅਤੇ ਦੂਜੇ ਲੋਕਾਂ ਨੂੰ ਉਤਸ਼ਾਹਿਤ ਕਰਨ ਵਾਲਾ ਦੱਸਿਆ ਹੈ।
ਮੈਕ੍ਰੋਨ ਦੂਜੇ ਸਭ ਤੋਂ ਨੌਜਵਾਨ ਨੇਤਾ
ਲਿਸਟ ‘ਚ ਫਰਾਂਸ ਦੇ ਰਾਸ਼ਟਰਪਤੀ ਐਮਨੁਅਲ ਮੈਕ੍ਰੋਨ (39) ਪਹਿਲੇ ਨੰਬਰ ‘ਤੇ ਹੈ, ਜੋ ਨੇਪੋਲੀਅਨ ਤੋਂ ਬਾਅਦ ਸਭ ਤੋਂ ਨੌਜਵਾਨ ਨੇਤਾ ਹਨ। ਫੇਸਬੁੱਕ ਸੰਸਥਾਪਕ ਮਾਰਕ ਜੁਕਰਬਰਗ ਦੂਜੇ ਨੰਬਰ ‘ਤੇ ਹੈ। ਚੀਨ ‘ਚ ਉਬਰ ਦੇ ਸੰਚਾਲਨ ਅਧਿਕਾਰ ਖਰੀਦਣ ਵਾਲੀ ਕੰਪਨੀ ਚੁਕਿਸੰਗ ਦੇ ਸੀਈਓ ਚੇਂਗ ਵੇਈ ਅਤੇ ਪ੍ਰੈਜੀਡੈਂਟ ਜੀਨ ਲਿਯੁ ਸੰਯੁਕਤ ਤੀਜੇ ਸਥਾਨ ‘ਤੇ ਹਨ। ਟੈਨਿਸ ਸਟਾਰ ਸੈਰੇਨ ਵਿਲੀਅਮ ਸੱਤਵੇਂ ਨੰਬਰ ‘ਤੇ ਹਨ।

 

Check Also

ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ

ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …