16.2 C
Toronto
Sunday, October 5, 2025
spot_img
Homeਦੁਨੀਆਜਰਮਨੀ 'ਚ ਭੀੜ ਵਾਲੇ ਕ੍ਰਿਸਮਸ ਬਜ਼ਾਰ 'ਚ ਚਾੜ੍ਹਿਆ ਟਰੱਕ

ਜਰਮਨੀ ‘ਚ ਭੀੜ ਵਾਲੇ ਕ੍ਰਿਸਮਸ ਬਜ਼ਾਰ ‘ਚ ਚਾੜ੍ਹਿਆ ਟਰੱਕ

GERMANY-ATTACK-MARKET12 ਮੌਤਾਂ, 48 ਜ਼ਖ਼ਮੀ  ੲ ਜਰਮਨੀ ਦੀ ਚਾਂਸਲਰ ਨੇ ਇਸ ਨੂੰ ਦੱਸਿਆ ਦਹਿਸ਼ਤੀ ਹਮਲਾ
ਬਰਲਿਨ/ਬਿਊਰੋ ਨਿਊਜ਼
ਜਰਮਨੀ ਵਿੱਚ ਇਕ ਨੌਜਵਾਨ ਨੇ ਭੀੜ-ਭੜੱਕੇ ਵਾਲੇ ਕ੍ਰਿਸਮਸ ਬਾਜ਼ਾਰ ਵਿੱਚ ਅੰਨ੍ਹੇਵਾਹ ਟਰੱਕ ਚਾੜ੍ਹ ਕੇ ਘੱਟੋ-ਘੱਟ 12 ਵਿਅਕਤੀਆਂ ਨੂੰ ਮਾਰ ਸੁੱਟਿਆ ਅਤੇ 48 ਹੋਰਨਾਂ ਨੂੰ ਜ਼ਖ਼ਮੀ ਕਰ ਦਿੱਤਾ। ਜਰਮਨੀ ਦੀ ਚਾਂਸਲਰ ਏਂਜਲਾ ਮਰਕਲ ਨੇ ਕਿਹਾ ਕਿ ਇਹ ਇਕ ਦਹਿਸ਼ਤੀ ਹਮਲਾ ਹੈ, ਜਿਸ ਨੂੰ ਸੰਭਵ ਤੌਰ ‘ਤੇ ਇਕ ਸ਼ਰਨ ਮੰਗਣ ਵਾਲੇ ਨੇ ਅੰਜਾਮ ਦਿੱਤਾ ਹੈ। ਪੋਲੈਂਡ ਦੇ ਨੰਬਰ ਵਾਲਾ ਇਹ ਟਰੱਕ ਲੋਹੇ ਦੀਆਂ ਗਰਿੱਲਾਂ ਨਾਲ ਲੱਦਿਆ ਹੋਇਆ ਸੀ। ਇਸ ਨੂੰ ਮੁਕਾਮੀ ਸਮੇਂ ਮੁਤਾਬਕ ਰਾਤੀਂ ਕਰੀਬ 8 ਵਜੇ ਸ਼ਹਿਰ ਦੇ ਇਕ ਮੁੱਖ ਕੇਂਦਰ ਕੈਸਰ ਵਿਲਹਮ ਮੈਮੋਰੀਅਲ ਚਰਚ ਦੇ ਸਾਹਮਣੇ ਬਰਿਟਸ਼ੀਡਪਲਾਜ਼ ਸਕੁਏਅਰ ਵਿੱਚ ਲੱਗੇ ਰਵਾਇਤੀ ਕ੍ਰਿਸਮਸ ਬਾਜ਼ਾਰ ਉਤੇ ਚਾੜ੍ਹ ਦਿੱਤਾ ਗਿਆ। ਵਾਹਨ ਸੈਲਾਨੀਆਂ ਦੇ ਇਸ ਖ਼ਾਸ ਪਸੰਦੀਦਾ ਖੇਤਰ ਵਿੱਚ 50 ਤੋਂ 80 ਮੀਟਰ ਤੱਕ ਲੋਕਾਂ ਨੂੰ ਦਰੜਦਾ ਚਲਾ ਗਿਆ। ਪੁਲਿਸ ਮੁਤਾਬਕ ਵਾਹਨ ਦੇ ਕੈਬਿਨ ਵਿੱਚ ਦੋ ਵਿਅਕਤੀ ਸਨ। ਟਰੱਕ ਰੁਕਣ ‘ਤੇ ਡਰਾਈਵਰ ਛਾਲ ਮਾਰ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਅੰਦਰੋਂ ਇਕ ਪੋਲਿਸ਼ ਵਿਅਕਤੀ ਨੂੰ ਕਾਬੂ ਕਰ ਲਿਆ। ਬਾਅਦ ਵਿੱਚ ਡਰਾਈਵਰ ਨੂੰ ਵੀ ਫੜ ਲਿਆ ਗਿਆ, ਜੋ ਪਾਕਿਸਤਾਨੀ ਸ਼ਹਿਰੀ ਦੱਸਿਆ ਜਾ ਰਿਹਾ ਹੈ। ਬੀਆਈਐਲਡੀ ਅਖ਼ਬਾਰ ਨੇ ਤਫ਼ਤੀਸ਼ਕਾਰਾਂ ਦੇ ਹਵਾਲੇ ਨਾਲ ਉਸ ਦੀ ਪਛਾਣ 23 ਸਾਲਾ ਨਵੇਦ ਬੀ. ਵਜੋਂ ਦੱਸੀ ਹੈ, ਜਿਸ ਨੇ ਫਰਵਰੀ 2016 ਵਿੱਚ ਇਕ ਪਨਾਹਗੀਰ ਵਜੋਂ ਜਰਮਨੀ ਵਿੱਚ ਆਪਣਾ ਨਾਂ ਦਰਜ ਕਰਵਾਇਆ ਸੀ। ਮਰਕਲ ਨੇ ਕਿਹਾ ਕਿ ਅਧਿਕਾਰੀਆਂ ਮੁਤਾਬਕ ਇਹ ਇਕ ‘ਦਹਿਸ਼ਤੀ’ ਹਮਲਾ ਹੈ, ਜੋ ਇਕ ਸ਼ਰਨ ਦੇ ਬਿਨੈਕਾਰ ਨੇ ਕੀਤਾ ਹੈ। ਉਨ੍ਹਾਂ ਕਿਹਾ, ”ਸਾਡੇ ਲਈ ਮੰਨਣਾ ਬਹੁਤ ਔਖਾ ਹੈ ઠਕਿ ਇਹ ਹਮਲਾ ਜਰਮਨੀ ਸ਼ਰਨ ਦੀ ਮੰਗ ਕਰਨ ਵਾਲੇ ਨੇ ਕੀਤਾ ਹੈ।”

RELATED ARTICLES
POPULAR POSTS