Breaking News
Home / ਦੁਨੀਆ / ਕੱਚੇ ‘ਚ ਉਤਰੀ ਟਰੰਪ ਤੇ ਹਿਲੇਰੀ ਦੀ ਬਹਿਸ

ਕੱਚੇ ‘ਚ ਉਤਰੀ ਟਰੰਪ ਤੇ ਹਿਲੇਰੀ ਦੀ ਬਹਿਸ

logo-2-1-300x105-3-300x105ਟਰੰਪ ਦੀ ਹਮਾਇਤ ਤੋਂ ਪਿਛਾਂਹ ਹਟੇ ਪਰਵਾਸੀ ਭਾਰਤੀ
ਵਾਸ਼ਿੰਗਟਨ/ਬਿਊਰੋ ਨਿਊਜ਼ : ਗਿਆਰਾਂ ਸਾਲ ਪੁਰਾਣਾ ਵੀਡੀਓ ਸਾਹਮਣੇ ਆਉਣ ਮਗਰੋਂ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦਾ ਸਮਰਥਨ ਲਗਾਤਾਰ ਘਟ ਰਿਹਾ ਹੈ। ਭਾਰਤੀ-ਅਮਰੀਕੀ ਭਾਈਚਾਰੇ ਨੇ ਹੁਣ ਟਰੰਪ ਦੀ ਬਜਾਏ ਡੈਮੋਕਰੇਟ ਉਮੀਦਵਾਰ ਹਿਲੇਰੀ ਕਲਿੰਟਨ ਦਾ ਸਮਰਥਨ ਕਰਨ ਦੀ ਗੱਲ ਕਹੀ ਹੈ। ਭਾਰਤੀ ਮੂਲ ਦੇ ਵਿਅਕਤੀਆਂ ਨੇ ਔਰਤਾਂ ਪ੍ਰਤੀ ਟਰੰਪ ਦੇ ਬਿਆਨ ਨੂੰ ਹਿੰਸਕ ਅਤੇ ਮਾੜੀ ਸੋਚ ਵਾਲਾ ਕਰਾਰ ਦਿੱਤਾ ਹੈ।
ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਰਵਾਇਤੀ ਤੌਰ ‘ਤੇ ਡੈਮੋਕਰੇਟ ਸਮਰਥਕ ਰਹੇ ਹਨ ਪਰ ਮੌਜੂਦਾ ਚੋਣ ਵਿਚ ਅੱਤਵਾਦ ਅਤੇ ਪਾਕਿਸਤਾਨ ਵਿਰੁੱਧ ਟਰੰਪ ਦੇ ਸਖਤ ਰੁਖ ਨੂੰ ਦੇਖਦੇ ਹੋਏ ਰਿਪਬਲਿਕਨ ਦੀ ਹਮਾਇਤ ਕਰ ਰਹੇ ਸਨ। ਵੀਡੀਓ ਸਾਹਮਣੇ ਆਉਣ ਮਗਰੋਂ ਤਸਵੀਰ ਬਦਲ ਗਈ ਹੈ। ਕੈਲੀਫੋਰਨੀਆ ਤੋਂ ਸੈਨੇਟ ਪੁੱਜਣ ਦੀ ਜੁਗਤ ਵਿਚ ਰੁੱਝੀ ਕਮਲਾ ਹੈਰਿਸ ਨੇ ਕਿਹਾ ਕਿ ਔਰਤਾਂ ਪ੍ਰਤੀ ਟਰੰਪ ਦੇ ਵਿਚਾਰ ਘਿਨਾਉਣੇ ਹਨ, ਉਨ੍ਹਾਂ ਨੂੰ ਅੱਗੇ ਵਧਣ ਤੋਂ ਹਰ ਹਾਲ ਵਿਚ ਰੋਕਣਾ ਪਵੇਗਾ। ਉਨ੍ਹਾਂ ਮੁਤਾਬਕ ਵਾਸ਼ਿੰਗਟਨ ਲੜਕਿਆਂ ਦਾ ਲਾਕਰ ਰੂਮ ਨਹੀਂ ਹੈ। ਇੱਥੇ ਦੇ ਸਰਕਾਰੀ ਦਫਤਰਾਂ ਵਿਚ ਜ਼ਿਆਦਾ ਤੋਂ ਜ਼ਿਆਦਾ ਔਰਤਾਂ ਨੂੰ ਸ਼ਾਮਲ ਕਰਨ ਦੀ ਜ਼ਰੂਰਤ ਹੈ ਤਾਂ ਜੋ ਆਉਣ ਵਾਲੀ ਪੀੜ੍ਹੀ ਇਹ ਸਮਝ ਸਕੇ ਜਿਨਸੀ ਹਿੰਸਾ ਗਲਤ ਹੈ।
ਭਾਰਤੀ ਭਾਈਚਾਰੇ ਦੇ ਨੇਤਾ ਰਾਜਦੀਪ ਸਿੰਘ ਜੋਲੀ ਦੀ ਸਮਝ ਵਿਚ ਭਾਰਤੀ ਮੂਲ ਦੇ ਲੋਕ ਟਰੰਪ ਤੋਂ ਬਿਹਤਰ ਨੇਤਾ ਦੇ ਯੋਗ ਹਨ। ਉਨ੍ਹਾਂ ‘ਔਰਤਾਂ ‘ਤੇ ਟਰੰਪ ਦੇ ਵਿਚਾਰ’ ਨਾਂ ਨਾਲ ਵੀਡੀਓ ਜਾਰੀ ਕੀਤਾ ਹੈ। ਐੱਫਆਈ ਇਨਵੈਸਟਮੈਂਟ ਗਰੁੱਪ ਦੇ ਮੁੱਖ ਕਾਰਜਕਾਰੀ ਅਫਸਰ ਫਰੈਂਕ ਇਸਲਾਮ ਮੁਤਾਬਕ ਔਰਤਾਂ ਦਾ ਸਨਮਾਨ ਕਰਨ ਦੀ ਜ਼ਰੂਰਤ ਹੈ ਪਰ ਟਰੰਪ ਸਾਡੀਆਂ ਮਾਵਾਂ, ਭੈਣਾਂ ਅਤੇ ਬੇਟੀਆਂ ਲਈ ਅਜਿਹਾ ਨਹੀਂ ਕਰ ਸਕੇ। ਇਕ ਹੋਰ ਭਾਰਤੀ ਮੂਲ ਦੇ ਵਿਅਕਤੀ ਨੀਰਜ ਸ਼ਾਹ ਨੇ ਕਿਹਾ ਕਿ ਟਰੰਪ ਨੂੰ ਵੋਟ ਪਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।

Check Also

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ

ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …