ਮੁਫਤ ਬਿਜਲੀ ਨੂੰ ਲੈ ਕੇ ਵੱਖ-ਵੱਖ ਵਰਗਾਂ ’ਚ ਵੰਡੇ ਲੋਕ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੀ ਜਨਤਾ ਨੂੰ 300 ਯੂਨਿਟ ਮੁਫਤ ਬਿਜਲੀ ਦਾ ਲਾਭ 1 ਜੁਲਾਈ ਤੋਂ ਮਿਲਣਾ ਸ਼ੁਰੂ ਹੋ ਜਾਵੇਗਾ। ਇਸਦਾ ਐਲਾਨ ਬਕਾਇਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਐਸਸੀ, ਬੀਸੀ, ਫਰੀਡਮ ਫਾਈਟਰ ਅਤੇ ਬੀਪੀਐਲ ਪਰਿਵਾਰ ਜੇਕਰ ਦੋ ਮਹੀਨਿਆਂ ਵਿਚ 600 ਯੂਨਿਟ ਤੋਂ ਜ਼ਿਆਦਾ ਬਿਜਲੀ ਦੀ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਨੂੰ 600 ਯੂਨਿਟ ਤੋਂ ਉਪਰ ਜਿੰਨੇ ਵੀ ਯੂਨਿਟ ਹਨ, ਉਸਦਾ ਬਿਲ ਭਰਨਾ ਹੋਵੇਗਾ, ਪਰ ਜਨਰਲ ਵਰਗ ਦੇ ਵਿਅਕਤੀ ਜੇਕਰ ਦੋ ਮਹੀਨਿਆਂ ਵਿਚ 600 ਯੂਨਿਟ ਤੋਂ ਜ਼ਿਆਦਾ ਬਿਜਲੀ ਵਰਤਦੇ ਹਨ ਤਾਂ ਉਨ੍ਹਾਂ ਨੂੰ ਪੂਰੇ ਬਿੱਲ ਦਾ ਭੁੁਗਤਾਨ ਕਰਨਾ ਪਵੇਗਾ। ਇਸ ਨੂੰ ਲੈ ਕੇ ਸਰਦੂਲਗੜ੍ਹ ਵਿਚ ਜਨਰਲ ਵਰਗ ਨੇ ਆਮ ਆਦਮੀ ਪਾਰਟੀ ਖਿਲਾਫ ਝੰਡਾ ਵੀ ਚੁੱਕ ਲਿਆ ਹੈ। ਇਸੇ ਤਰ੍ਹਾਂ ਸ਼ੋਸ਼ਲ ਮੀਡੀਆ ’ਤੇ ਹੋਰ ਵੀ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਆ ਰਹੇ ਹਨ।