20.1 C
Toronto
Wednesday, July 29, 2026
spot_img
Homeਪੰਜਾਬਅਕਾਲੀ ਲੀਡਰ ਡੱਡੀ ਦੇ ਰਿਮਾਂਡ 'ਚ ਇਕ ਦਿਨ ਦਾ ਹੋਰ ਵਾਧਾ

ਅਕਾਲੀ ਲੀਡਰ ਡੱਡੀ ਦੇ ਰਿਮਾਂਡ ‘ਚ ਇਕ ਦਿਨ ਦਾ ਹੋਰ ਵਾਧਾ

2ਮੋਹਾਲੀ: ਬਹੁਚਰਚਿਤ ਨੌਕਰੀ ਘੋਟਾਲੇ ‘ਚ ਗ੍ਰਿਫਤਾਰ ਅਕਾਲੀ ਦਲ ਦੇ ਐਮਸੀ ਸ਼ਾਮ ਲਾਲ ਡੱਡੀ ਦੇ ਰਿਮਾਂਡ ‘ਚ ਇੱਕ ਦਿਨ ਦਾ ਵਾਧਾ ਕਰ ਦਿੱਤਾ ਗਿਆ ਹੈ। ਮੋਹਾਲੀ ਜਿਲ੍ਹਾ ਦਾਲਤ ਨੇ ਵਿਜੀਲੈਂਸ ਦੀ ਮੰਗ ‘ਤੇ ਹੋਰ ਪੁੱਛਗਿੱਛ ਤੇ ਬਰਾਮਦਗੀ ਕਰਨ ਲਈ ਕੱਲ੍ਹ ਤੱਕ ਦਾ ਹੋਰ ਰਿਮਾਂਡ ਵਧਾਇਆ ਹੈ। ਵਿਜੀਲੈਂਸ ਨੇ ਡੱਡੀ ਨੂੰ ਗ੍ਰਿਫਤਾਰ ਕਰ 28 ਜੂਨ ਨੂੰ ਅਦਾਲਤ ‘ਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। ਪਰ ਅਧਿਕਾਰੀਆਂ ਮੁਤਾਬਕ ਇੰਨੇ ਸਮੇਂ ‘ਚ ਪੁੱਛਗਿੱਛ ਪੂਰੀ ਨਹੀਂ ਹੋ ਸਕੀ ਹੈ।
ਸ਼ਾਮ ਲਾਲ ਡੱਡੀ ਖਿਲਾਫ ਵਿਜੀਲੈਂਸ ਨੇ 2 ਵੱਖ- ਵੱਖ ਮਾਮਲੇ ਦਰਜ ਕੀਤੇ ਹਨ। ਇਹਨਾਂ ‘ਚੋਂ ਇੱਕ ਮੁਕੱਦਮਾ ਨੰਬਰ 4 ‘ਚ ਉਸ ਦੀ ਗ੍ਰਿਫਤਾਰੀ ਕੀਤੀ ਗਈ ਹੈ। ਇਹ ਮਾਮਲਾ ਲੋਕਲ ਬਾਡੀਜ਼ ਵਿਭਾਗ ‘ਚ ਕੀਤੇ ਭਰਤੀ ਘੋਟਾਲੇ ਨੂੰ ਲੈ ਕੇ ਦਰਜ ਕੀਤਾ ਗਿਆ ਹੈ। ਇਸ ਦੇ ਇਲਾਵਾ ਇੱਕ ਮੁਕੱਦਮਾ ਨੰਬਰ 6 ਪੁੱਡਾ ‘ਚ ਨੌਕਰੀਆਂ ਦਿਵਾਉਣ ਦੇ ਨਾਮ ‘ਤੇ ਕੀਤੇ ਘੋਟਾਲੇ ਨੂੰ ਲੈ ਕੇ ਦਰਜ ਕੀਤਾ ਗਿਆ ਹੈ।

RELATED ARTICLES
POPULAR POSTS