18.4 C
Toronto
Thursday, June 25, 2026
spot_img
Homeਪੰਜਾਬਬੈਂਸ ਭਰਾਵਾਂ ਨੇ ਕੀਤਾ ਨਵੀਂ ਪਾਰਟੀ ਬਣਾਉਣ ਦਾ ਐਲਾਨ

ਬੈਂਸ ਭਰਾਵਾਂ ਨੇ ਕੀਤਾ ਨਵੀਂ ਪਾਰਟੀ ਬਣਾਉਣ ਦਾ ਐਲਾਨ

1ਕੋਈ ਵੀ ਬਾਹਰੀ ਪਾਰਟੀ ਪੰਜਾਬੀਆਂ ‘ਤੇ ਰਾਜ ਨਹੀਂ ਕਰ ਸਕਦੀ : ਬੈਂਸ
ਲੁਧਿਆਣਾ: ਲੁਧਿਆਣਾ ਦੇ ਆਤਮ ਨਗਰ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਵਿਧਾਇਕ ਤੇ ਟੀਮ ਇਨਸਾਫ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਪਾਰਟੀ ਜਾਂ ਲੀਡਰ ਹਮਖਿਆਲੀ ਸੋਚ ਰੱਖਦਾ ਹੈ, ਉਸ ਨਾਲ ਸਮਝੌਤਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਚੋਣ ਨਿਸ਼ਾਨ ‘ਤੇ ਹੀ ਚੋਣ ਮੈਦਾਨ ਵਿੱਚ ਉਤਰਨਗੇ। ਉਨ੍ਹਾਂ ਇਹ ਗੱਲ ਸਪੱਸ਼ਟ ਕੀਤੀ ਕਿ ਕੋਈ ਇਹ ਨਾ ਸਮਝੇ ਕੀ ਕਿਸੇ ਬੇਇਮਾਨ ਨੂੰ ਇਸ ਦਾ ਫਾਇਦਾ ਮਿਲੇਗਾ। ਬੈਂਸ ਨੇ ਕਿਹਾ ਕਿ ਜੋ ਲੋਕ ਪੰਜਾਬ ਨੂੰ ਦਿਲੋਂ ਪਿਆਰ ਕਰਦੇ ਹਨ, ਉਹ ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਪਹਿਰੇਦਾਰ ਚਾਹੀਦਾ ਹੈ ਜੋ ਉਨ੍ਹਾਂ ਦੀ ਆਵਾਜ਼ ਨੂੰ ਪੰਜਾਬ ਵਿਧਾਨ ਸਭਾ ਵਿੱਚ ਚੁੱਕ ਸਕੇ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਬਾਹਰ ਤੋਂ ਕੋਈ ਪਾਰਟੀ ਆ ਕੇ ਪੰਜਾਬੀਆਂ ‘ਤੇ ਰਾਜ ਨਹੀਂ ਕਰ ਸਕਦੀ।

RELATED ARTICLES
POPULAR POSTS