Breaking News
Home / ਪੰਜਾਬ / ਨਿੰਦਰ ਘੁਗਿਆਣਵੀ, ਡਾ.ਰੁਬੀਨਾ, ਨੂਰ, ਰਤਨ ਤੇ ਸਈਅਦ ਸਨਮਾਨੇ ਗਏ

ਨਿੰਦਰ ਘੁਗਿਆਣਵੀ, ਡਾ.ਰੁਬੀਨਾ, ਨੂਰ, ਰਤਨ ਤੇ ਸਈਅਦ ਸਨਮਾਨੇ ਗਏ

ਮਾਲੇਰਕੋਟਲਾ/ਐਚ ਐਸ ਰਾਣੂੰ : ਪੰਜਾਬੀ ਸਾਹਿਤ ਸਭਾ ਮਾਲਰੇਕੋਟਲਾ ਵੱਲੋਂ ‘ਅਦਾਰਾ ਸਾਹਿਤਕ ਨਜ਼ਰੀਆ ਮੈਗਜੀਨ’ ਦੇ ਸਹਿਯੋਗ ਨਾਲ 26 ਮਾਰਚ ਦੇ ਦਿਨ ਧਰਮਸ਼ਾਲਾ ਬਹਾਵਾਲੀਆ ਵਿਚ  ਵਿਸ਼ਾਲ ਸਾਹਿਤਕ ਸਲਾਨਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਨਾਵਲਕਾਰ ਜਸਦੇਵ ਸਿੰਘ ਧਾਲੀਵਾਲ ਸੇਵਾਮੁਕਤ ਏ.ਡੀ.ਸੀ ਨੇ ਕੀਤੀ। ਅਤੇ ਮੁੱਖ ਮਹਿਮਾਨ ਦੇ ਤੌਰ ‘ਤੇ ਇੰਦਰਜੀਤ ਸਿੰਘ ਮੁੰਡੇ ਕੇ.ਐਸ ਐਗਰੀਕਲਚਰ ਮਲੇਰਕੋਟਲਾ ਹੋਏ।
ਸਭਾ ਦੇ ਸਰਪ੍ਰਸਤ ਡਾ.ਐਸ ਤਰਸੇਮ ਨੇ ਵਿਸੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸਾਹਿਤ ਸਭਾ ਦੀਆਂ ਪ੍ਰਾਪਤੀਆਂ ਤੇ ਸਮਾਗਮ ਬਾਰੇ ਚਾਨਣਾ ਪਾਇਆ। ਐਸ ਤਰਸੇਮ ਦੇ ਪਰਿਵਾਰ ਵੱਲੋਂ ਇਸ ਵਾਰ ਦਿੱਤੇ ਗਏ ਸਨਮਾਨ ਵਿਚ ਉਹਨਾਂ ਦੀ ਧਰਮ ਪਤਨੀ ‘ਸਵ ਸੁਦਰਸ਼ਨਾ’ ਦੀ ਯਾਦ ਵਿਚ ਇਕਵੰਜਾ ਸੌ ਰੁਪੈ ਦੀ ਰਾਸ਼ੀ ਵਾਲਾ ਸਨਮਾਨ ਉਘੇ ਵਾਰਤਕਕਾਰ ਲੇਖਕ ਸ੍ਰੀ ਨਿੰਦਰ ਘੁਗਿਆਣਵੀ ਨੂੰ ਦਿੱਤਾ ਗਿਆ। ਇਸ ਮੌਕੇ ‘ਤੇ ਬੋਲਦਿਆਂ ਘੁਗਿਆਣਵੀ  ਨੇ ਕਿਹਾ ਕਿ ਉਹ ਲਿਖਣ ਕਲਾ ਨੂੰ ਇੱਕ ਅਹਿਮ ਤੇ ਮਹੱਤਵਪੂਰਨ ਕਾਰਜ ਸਮਝਦੇ ਹਨ ਅਤੇ ਇਸ ਸਨਮਾਨ ਦੀ ਪ੍ਰਾਪਤੀ ਬਾਅਦ ਉਨਾਂ ਦੀ ਸਾਹਿਤ ਪ੍ਰਤੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਹੈ। ਇਸ ਤੋਂ ਇਲਾਵਾ ਹੋਰਨਾਂ ਪੁਰਸਕਾਰਾਂ ਵਿਚ ਸਾਬਕਾ ਰਾਜਦੂਤ ਬਾਲ ਅਨੰਦ ਪਰਿਵਾਰ ਵੱਲੋਂ ਡਾ. ਰੁਬੀਨਾ ਸ਼ਬਨਮ ਨੂੰ ‘ਵੈਦ ਪਰਮਾਤਮਾ ਨੰਦ ਪੁਰਸਕਾਰ’, ਉਘੇ ਨਾਵਲਕਾਰ ਬਸੰਤ ਕੁਮਾਰ ਰਤਨ ਨੂੰ ‘ਕਰਤਾਰ ਸਿੰਘ ਪੰਛੀ ਪੁਰਸਕਾਰ’, ਸ਼ਾਇਰ ਨੂਰ ਮੁਹੰਮਦ ਨੂਰ ਨੂੰ ‘ਦਾਸ ਰਾਮ ਜੋਸ਼ੀ ਪੁਰਸਕਾਰ’, ਰਮਜ਼ਾਨ ਸਈਅਦ ਨੂੰ ‘ਨਾਜ਼ ਭਾਰਤੀ ਪੁਰਸਕਾਰ’ ਪ੍ਰਦਾਨ ਕੀਤੇ ਗਏ।  ਬਾਲ ਅਨੰਦ ਦੀ ਅੰਗਰੇਜ਼ੀ ਪੁਸਤਕ ‘ਐਕਸਪੈਂਸਨਜ਼ ਆਫ ਫਰੀਡਮ’ ਅਤੇ ਡਾ.ਐਸ ਤਰਸੇਮ ਦੀ ਪੁਸਤਕ ‘ਹਰਫ ਹਰਫ ਰੁਸ਼ਨਾਈ ਜ਼ਿੰਦਗੀ’ ਬਾਰੇ ਵਿਦਵਾਨਾਂ ਵੱਲੋਂ ਖੋਜ ਪੱਤਰ ਪੜ੍ਹੇ ਗਏ।  ਪੁਰਾਣੇ ਲੋਕ ਗਾਇਕ ਗੁਰਦਿਆਲ ਨਿਰਮਾਣ, ਵਿਕਾਸ ਅਨੰਦ, ਸਦੀਕ ਖਾਂ ਤੇ ਸ਼ਮਸ਼ੇਰ ਗਿੱਲ ਗਾਇਨ ਪੇਸ਼ ਕੀਤਾ ਤੇ ਹਾਜ਼ਰ ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ।
ਇਸ ਸਮਾਗਮ ਵਿਚ ਕੈਨੇਡਾ ਦੇ ਵੈਨਕੂਵਰ ਤੋਂ ਦਰਬਾਰਾ ਸਿੰਘ ਬਾਪਲਾ ਤੇ ਟੋਰਾਂਟੋ ਤੋਂ ਰਵੀ ਚਾਹਲ ਨੇ ਵੀ ਆਪਣੀ ਹਾਜ਼ਰੀ ਲਗਵਾਈ। ਮੰਚ ਸੰਚਾਲਨ ਕਮਲ ਕਾਂਤ ਮੋਦੀ ਵਲੋਂ ਕੀਤਾ ਗਿਆ।

Check Also

ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ

ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …