23.9 C
Toronto
Tuesday, September 1, 2026
spot_img
HomeਕੈਨੇਡਾFrontਮੁਅੱਤਲ ਡੀਆਈਜੀ ਭੁੱਲਰ ਦੇ ਮਾਛੀਵਾੜਾ ਨੇੜੇ ਫਾਰਮ ਹਾਊਸ ’ਤੇ ਪਹੁੰਚੀ ਸੀਬੀਆਈ

ਮੁਅੱਤਲ ਡੀਆਈਜੀ ਭੁੱਲਰ ਦੇ ਮਾਛੀਵਾੜਾ ਨੇੜੇ ਫਾਰਮ ਹਾਊਸ ’ਤੇ ਪਹੁੰਚੀ ਸੀਬੀਆਈ

ਮੁਅੱਤਲ ਡੀਆਈਜੀ ਭੁੱਲਰ ਦੇ ਮਾਛੀਵਾੜਾ ਨੇੜੇ ਫਾਰਮ ਹਾਊਸ ’ਤੇ ਪਹੁੰਚੀ ਸੀਬੀਆਈ
ਰਿਸ਼ਵਤਖੋਰੀ ਦੇ ਮਾਮਲੇ ਵਿਚ ਹਰਚਰਨ ਸਿੰਘ ਭੁੱਲਰ ਹਨ ਜੇਲ੍ਹ ’ਚ
ਲੁਧਿਆਣਾ/ਬਿਊਰੋ ਨਿਊਜ਼
ਸੀਬੀਆਈ ਦੀ ਵਿਸ਼ੇਸ਼ ਟੀਮ ਨੇ ਅੱਜ ਮਾਛੀਵਾੜਾ ਨੇੜੇ ਪਿੰਡ ਮੰਡ ਸ਼ੇਰਪੁਰ ਵਿਖੇ ਦਰਿਆ ਦੇ ਕਿਨਾਰੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਫਾਰਮ ਹਾਊਸ ’ਤੇ ਵੀ ਛਾਪਾ ਮਾਰਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਫਾਰਮ ਹਾਊਸ ਨਾਲ 65 ਏਕੜ ਜ਼ਮੀਨ ਦਾ ਟੱਕ ਦੱਸਿਆ ਜਾ ਰਿਹਾ ਹੈ ਅਤੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਗਿ੍ਰਫਤਾਰੀ ਤੋਂ ਇਕ ਦਿਨ ਪਹਿਲਾਂ ਖੁਦ ਡੀਆਈਜੀ ਭੁੱਲਰ ਨੇ ਫਸਲ ਦੀ ਵਾਢੀ ਆਪਣੀ ਦੇਖ-ਰੇਖ ਵਿਚ ਕਰਵਾਈ ਸੀ ਅਤੇ ਉਹ ਅਕਸਰ ਇਸ ਫਾਰਮ ਹਾਊਸ ਵਿਚ ਜਾਂਦੇ ਰਹਿੰਦੇ ਸਨ। ਇਸ ਤੋਂ ਪਹਿਲਾਂ ਲੰਘੇ ਕੱਲ੍ਹ ਸ਼ਾਮ ਨੂੰ ਸੀਬੀਆਈ ਨੇ ਭੁੱਲਰ ਦੀ ਚੰਡੀਗੜ੍ਹ ਵਿਚਲੀ ਰਿਹਾਇਸ਼ ’ਤੇ ਦੂਜੇ ਗੇੜ ਦੀ ਤਲਾਸ਼ੀ ਲਈ ਸੀ, ਜਿਸ ਦੌਰਾਨ ਨਕਦੀ ਅਤੇ ਕੀਮਤੀ ਸਮਾਨ ਜ਼ਬਤ ਕਰ ਲਿਆ ਸੀ। ਦੱਸਣਯੋਗ ਹੈ ਕਿ ਹਰਚਰਨ ਸਿੰਘ ਭੁੱਲਰ ਨੂੰ ਲੰਘੀ 16 ਅਕਤੂਬਰ ਨੂੰ ‘ਸੇਵਾ ਪਾਣੀ’ ਦੇ ਨਾਮ ’ਤੇ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਗਿ੍ਰਫਤਾਰ ਕੀਤਾ ਗਿਆ ਹੈ। ਭੁੱਲਰ ਦੇ ਘਰੋਂ ਕਰੋੜਾਂ ਰੁਪਏ ਨਕਦੀ, ਸੋਨੇ ਦੇ ਗਹਿਣੇ, ਕੀਮਤੀ ਘੜੀਆਂ ਅਤੇ ਜਾਇਦਾਦ ਨਾਲ ਸਬੰਧਤ ਦਸਤਾਵੇਜ਼ ਸੀਬੀਆਈ ਨੇ ਬਰਾਮਦ ਕੀਤੇ ਸਨ।

RELATED ARTICLES
POPULAR POSTS