Breaking News
Home / ਪੰਜਾਬ / ਪੰਜਾਬ ’ਚ ਫਰਜ਼ੀ ਡਿਗਰੀਆਂ ’ਤੇ ਨੌਕਰੀ ਕਰਨ ਵਾਲੇ ਹੋਣਗੇ ਬਰਖਾਸਤ

ਪੰਜਾਬ ’ਚ ਫਰਜ਼ੀ ਡਿਗਰੀਆਂ ’ਤੇ ਨੌਕਰੀ ਕਰਨ ਵਾਲੇ ਹੋਣਗੇ ਬਰਖਾਸਤ

ਮੁੱਖ ਮੰਤਰੀ ਭਗਵੰਤ ਮਾਨ ਬੋਲੇ : ਵੱਡੇ ਆਗੂਆਂ ਦੇ ਰਿਸ਼ਤੇਦਾਰਾਂ ਦਾ ਜਲਦੀ ਕਰਾਂਗੇ ਪਰਦਾਫਾਸ਼
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ’ਚ ਫਰਜ਼ੀ ਡਿਗਰੀਆਂ ’ਤੇ ਸਰਕਾਰੀ ਨੌਕਰੀਆਂ ਕਰਨ ਵਾਲੇ ਜਲਦੀ ਹੀ ਆਪਣੇ ਅਹੁਦਿਆਂ ਤੋਂ ਬਰਖਾਸਤ ਹੋਣਗੇ। ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਕੁੱਝ ਰਸੂਖਦਾਰ ਅਤੇ ਰਾਜਨੀਤਿਕ ਆਗੂਆਂ ਦੇ ਰਿਸ਼ਤੇਦਾਰ ਫਰਜ਼ੀ ਡਿਗਰੀਆਂ ’ਤੇ ਸਰਕਾਰੀ ਨੌਕਰੀਆਂ ਕਰ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਜਲਦੀ ਹੀ ਫਰਜ਼ੀ ਡਿਗਰੀਆਂ ਦੇ ਮਾਮਲੇ ’ਚ ਪਰਦਾਫਾਸ਼ ਕਰ ਸਕਦੀ ਹੈ। ਧਿਆਨ ਰਹੇ ਕਿ ਕੁੱਝ ਦਿਨ ਪਹਿਲਾਂ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ’ਚ ਭਰਤੀ ਡਿਪਟੀ ਜਨਰਲ ਮੈਨੇਜਰ ਦੇ ਫਰਜੀਵਾੜੇ ਦਾ ਪਰਦਾਫਾਸ਼ ਹੋਇਆ ਸੀ। ਉਹ 21 ਸਾਲ ਤੋਂ ਨੌਕਰੀ ਕਰ ਰਹੇ ਸਨ। ਮਾਨ ਸਰਕਾਰ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਡਿਪਟੀ ਜਨਰਲ ਮੈਨੇਜਰ ਅਮਨਦੀਪ ਸਿੰਘ ’ਤੇ ਆਰੋਪ ਲੱਗਿਆ ਹੈ ਕਿ ਉਹ ਗਲਤ ਯੋਗਤਾ ਨਾਲ ਭਰਤੀ ਹੋਏ ਸਨ ਅਤੇ ਇਸ ਅਹੁਦੇ ਲਈ ਜਿੰਨੀ ਯੋਗਤਾ ਚਾਹੀਦੀ ਸੀ, ਉਹ ਉਨ੍ਹਾਂ ਕੋਲ ਨਹੀਂ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਫਰਜ਼ੀਆਂ ਡਿਗਰੀਆਂ ’ਤੇ ਸਰਕਾਰੀ ਨੌਕਰੀਆਂ ਲੈਣ ਵਾਲਿਆਂ ਨੂੰ ਜਲਦੀ ਅਹੁਦੇ ਤੋਂ ਹਟਾਇਆ ਜਾਵੇਗਾ ਅਤੇ ਉਨ੍ਹਾਂ ਜਗ੍ਹਾ ਡਿਗਰੀਆਂ ਲਈ ਬੇਰੁਜ਼ਗਾਰ ਘੁੰਮ ਰਹੇ ਯੋਗ ਨੌਜਵਾਨਾਂ ਨੂੰ ਭਰਤੀ ਕੀਤਾ ਜਾਵੇਗਾ।

Check Also

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦਾ ਨਤੀਜਾ ਐਲਾਨਿਆ

ਲੁਧਿਆਣਾ ਦੀ ਆਦਿੱਤੀ ਨੇ 100% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ …