14 C
Toronto
Saturday, August 29, 2026
spot_img
HomeਕੈਨੇਡਾFrontਪੰਜਾਬ 'ਚ ਹੈਰੋਇਨ ਦੀ ਖੇਪ ਛੱਡ ਕੇ ਪਾਕਿਸਤਾਨ ਪਰਤਿਆ ਡਰੋਨ, BSF ਦੇ...

ਪੰਜਾਬ ‘ਚ ਹੈਰੋਇਨ ਦੀ ਖੇਪ ਛੱਡ ਕੇ ਪਾਕਿਸਤਾਨ ਪਰਤਿਆ ਡਰੋਨ, BSF ਦੇ ਜਵਾਨਾਂ ਨੇ ਸ਼ੁਰੂ ਕੀਤਾ ਤਲਾਸ਼ੀ ਮੁਹਿੰਮ

ਪੰਜਾਬ ‘ਚ ਹੈਰੋਇਨ ਦੀ ਖੇਪ ਛੱਡ ਕੇ ਪਾਕਿਸਤਾਨ ਪਰਤਿਆ ਡਰੋਨ, BSF ਦੇ ਜਵਾਨਾਂ ਨੇ ਸ਼ੁਰੂ ਕੀਤਾ ਤਲਾਸ਼ੀ ਮੁਹਿੰਮ

ਅਮ੍ਰਿਤਸਰ / ਬਿਊਰੋ ਨੀਊਜ਼

ਪੰਜਾਬ ‘ਚ ਹੈਰੋਇਨ ਦੀ ਖੇਪ ਛੱਡ ਕੇ ਪਾਕਿਸਤਾਨ ਪਰਤਿਆ ਡਰੋਨ, BSF ਦੇ ਜਵਾਨਾਂ ਨੇ ਸ਼ੁਰੂ ਕੀਤਾ ਤਲਾਸ਼ੀ ਮੁਹਿੰਮ

ਪਾਕਿਸਤਾਨ ਆਪਣੀਆਂ ਗਤੀਵਿਧੀਆਂ ਤੋਂ ਪਿੱਛੇ ਨਹੀਂ ਹਟ ਰਿਹਾ ਹੈ। ਸ਼ੁੱਕਰਵਾਰ ਨੂੰ ਇੱਕ ਪਾਕਿਸਤਾਨੀ ਡਰੋਨ ਪੰਜਾਬ ਦੇ ਅੰਮ੍ਰਿਤਸਰ ਵਿੱਚ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ ਅਤੇ ਹੈਰੋਇਨ ਦੀ ਇੱਕ ਖੇਪ ਛੱਡ ਕੇ ਵਾਪਸ ਪਰਤਿਆ। ਬੀਐਸਐਫ ਦੇ ਜਵਾਨਾਂ ਨੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ 520 ਗ੍ਰਾਮ ਹੈਰੋਇਨ ਬਰਾਮਦ ਹੋਈ।

ਸ਼ੁੱਕਰਵਾਰ ਸਵੇਰੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਸਥਿਤ ਪਿੰਡ ਧਨੋਏ ਖੁਰਦ ‘ਚ ਕੰਡਿਆਲੀ ਤਾਰ ਦੇ ਨੇੜੇ ਇਕ ਪਾਕਿਸਤਾਨੀ ਡਰੋਨ ਪੀਲੇ ਰੰਗ ਦਾ ਪੈਕਟ ਸੁੱਟਣ ਤੋਂ ਬਾਅਦ ਵਾਪਸ ਪਰਤਿਆ। ਸੀਮਾ ਸੁਰੱਖਿਆ ਬਲ (ਬੀਐਸਐਫ) ਦੀ ਟੁਕੜੀ ਨੇ ਤੁਰੰਤ ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਤਲਾਸ਼ੀ ਮੁਹਿੰਮ ਦੌਰਾਨ ਫੋਰਸ ਨੇ ਹੈਰੋਇਨ ਦਾ ਇੱਕ ਪੈਕਟ ਬਰਾਮਦ ਕੀਤਾ। ਉੱਪਰ ਹਰੇ ਰੰਗ ਦੀ ਟਾਰਚ ਸੀ।

ਬੀਐਸਐਫ ਦੇ ਬੁਲਾਰੇ ਅਨੁਸਾਰ ਅਟਾਰੀ ਸਰਹੱਦ ’ਤੇ ਤਾਇਨਾਤ 144 ਬਟਾਲੀਅਨ ਦੀ ਸੀ ਕੰਪਨੀ ਦੀ ਟੁਕੜੀ ਸ਼ੁੱਕਰਵਾਰ ਸਵੇਰੇ ਕਰੀਬ 8:50 ਵਜੇ ਥਾਣਾ ਘੜਿੰਡਾ ਅਧੀਨ ਪੈਂਦੇ ਪਿੰਡ ਧਨੋਏ ਖੁਰਦ ਵਿੱਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਪਿੰਡ ਦੇ ਨਾਲ ਲੱਗਦੀ ਕੰਡਿਆਲੀ ਤਾਰ ਵਾਲੇ ਖੇਤਰ ਵਿੱਚ ਡਰੋਨ ਹੋਣ ਦੀ ਸੂਚਨਾ ਮਿਲੀ ਤਾਂ ਬੀਐਸਐਫ ਦੇ ਜਵਾਨਾਂ ਨੇ ਕੰਡਿਆਲੀ ਤਾਰ ਦੇ ਨੇੜੇ ਖੇਤਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ।

ਬੁਲਾਰੇ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਜਵਾਨਾਂ ਨੂੰ ਪੀਲੀ ਸੈਲੋ ਟੇਪ ਵਿੱਚ ਲਪੇਟਿਆ ਹੋਇਆ ਇੱਕ ਪੈਕੇਟ ਮਿਲਿਆ। ਇਸ ਦੇ ਨਾਲ ਇੱਕ ਧਾਤ ਦੀ ਰਿੰਗ ਜੁੜੀ ਹੋਈ ਸੀ ਅਤੇ ਇੱਕ ਛੋਟੀ ਜਿਹੀ ਹਰੇ ਰੰਗ ਦੀ ਟਾਰਚ ਵੀ ਪੈਕੇਟ ਨਾਲ ਜੁੜੀ ਹੋਈ ਸੀ। ਬੀਐਸਐਫ ਦੇ ਜਵਾਨਾਂ ਨੇ ਪੈਕਟ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਜਾਂਚ ਦੌਰਾਨ ਉਸ ਕੋਲੋਂ 520 ਗ੍ਰਾਮ ਹੈਰੋਇਨ ਬਰਾਮਦ ਹੋਈ।

RELATED ARTICLES
POPULAR POSTS