Breaking News
Home / ਪੰਜਾਬ / ਹਰੀਸ਼ ਰਾਵਤ ਨੇ ਪਾਕਿ ਮਾਮਲੇ ’ਚ ਨਵਜੋਤ ਸਿੱਧੂ ਦਾ ਕੀਤਾ ਬਚਾਅ

ਹਰੀਸ਼ ਰਾਵਤ ਨੇ ਪਾਕਿ ਮਾਮਲੇ ’ਚ ਨਵਜੋਤ ਸਿੱਧੂ ਦਾ ਕੀਤਾ ਬਚਾਅ

ਕਿਹਾ – ਪਾਕਿ ਫੌਜ ਮੁਖੀ ਵੀ ਸਿੱਧੂ ਦੇ ਪੰਜਾਬੀ ਭਰਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਵਿਚ ਜਾਰੀ ਕਲੇਸ਼ ਦੌਰਾਨ ਪਾਰਟੀ ਦੇ ਇੰਚਾਰਜ ਹਰੀਸ਼ ਰਾਵਤ ਦੀ ਬਿਆਨਬਾਜ਼ੀ ਜਾਰੀ ਹੈ। ਇਸ ਵਾਰ ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂੁ ਦਾ ਬਚਾਅ ਕੀਤਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਧਿਆ ਹੈ। ਧਿਆਨ ਰਹੇ ਕਿ ਸਿੱਧੂ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿ ਫੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਦੋਸਤੀ ਨੂੰ ਲੈ ਕੇ ਭਾਜਪਾ ਸਵਾਲ ਉਠਾ ਰਹੀ ਹੈ। ਇਸ ਲਈ ਹੀ ਰਾਵਤ ਨੇ ਭਾਜਪਾ ਨੂੰ ਜਵਾਬ ਦਿੱਤਾ ਹੈ। ਰਾਵਤ ਨੇ ਮੋਦੀ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੋਦੀ ਜੀ ਜਦੋਂ ਨਵਾਜ਼ ਸ਼ਰੀਫ ਨੂੰ ਗਲੇ ਮਿਲਦੇ ਸਨ ਅਤੇ ਉਨ੍ਹਾਂ ਦੇ ਘਰ ਜਾ ਕੇ ਬਰਿਆਨੀ ਖਾਂਦੇ ਸਨ ਤਾਂ ਭਾਜਪਾਈ ਚੁੱਪ ਸਨ। ਉਹਨਾਂ ਕਿਹਾ ਕਿ ਜਦੋਂ ਕੋਈ ਵਿਅਕਤੀ ਆਪਣੇ ਧਾਰਮਿਕ ਸਥਾਨ ਕਰਤਾਰਪੁਰ ਸਾਹਿਬ ਦਾ ਰਸਤਾ ਖੁੱਲ੍ਹਣ ’ਤੇ ਧੰਨਵਾਦ ਕਰਨ ਲਈ ਆਪਣੇ ਦੂਜੇ ਪੰਜਾਬੀ ਭਰਾ, ਜੋ ਪਾਕਿਸਤਾਨ ਦੇ ਫੌਜ ਮੁਖੀ ਹਨ, ਨੂੰ ਗਲੇ ਮਿਲਦਾ ਹੈ ਤਾਂ ਉਸ ਨੂੰ ਦੇਸ਼ ਧਰੋਹ ਕਿਹਾ ਜਾਂਦਾ ਹੈ। ਰਾਵਤ ਨੇ ਕਿਹਾ ਕਿ ਭਾਜਪਾ ਨੂੰ ਅੱਜ ਸਿੱਧੂ ਦੀ ਇਮਰਾਨ ਖਾਨ ਨਾਲ ਦੋਸਤੀ ਰੜਕ ਰਹੀ ਹੈ ਅਤੇ ਜਦੋਂ ਸਿੱਧੂ ਭਾਜਪਾ ’ਚ ਸਨ ਉਦੋਂ ਵੀ ਉਨ੍ਹਾਂ ਦੀ ਇਮਰਾਨ ਖਾਨ ਨਾਲ ਪੱਕੀ ਦੋਸਤੀ ਸੀ। ਰਾਵਤ ਨੇ ਕਿਹਾ ਕਿ ਉਦੋਂ ਭਾਜਪਾ ਕਿਉਂ ਚੁੱਪ ਸੀ।

Check Also

ਕਾਂਗਰਸ ਪਾਰਟੀ ਦੀ ਪੰਜਾਬ ਦੇ ਕਿਸਾਨ ਵੋਟਰਾਂ ’ਤੇ ਨਜ਼ਰ

ਰਾਜਾ ਵੜਿੰਗ ਨੇ ਲਾਲੜੂ ’ਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਵਿਰੋਧੀ ’ਤੇ ਸਾਧਿਆ ਨਿਸ਼ਾਨਾ ਲਾਲੜੂ/ਬਿਊਰੋ ਨਿਊਜ਼ …