19.8 C
Toronto
Thursday, September 3, 2026
spot_img
Homeਪੰਜਾਬਛੋਟਾ ਹੋਵੇਗਾ ਕੈਪਟਨ ਅਮਰਿੰਦਰ ਦਾ ਮੰਤਰੀ ਮੰਡਲ

ਛੋਟਾ ਹੋਵੇਗਾ ਕੈਪਟਨ ਅਮਰਿੰਦਰ ਦਾ ਮੰਤਰੀ ਮੰਡਲ

ਛੋਟਾ ਹੋਵੇਗਾ ਕੈਪਟਨ ਅਮਰਿੰਦਰ ਦਾ ਮੰਤਰੀ ਮੰਡਲਮਨਪ੍ਰੀਤ ਬਾਦਲ ਤੇ ਨਵਜੋਤ ਸਿੱਧੂ ਦੇ ਮੰਤਰੀ ਬਣਨ ਦੀਆਂ ਚਰਚਾਵਾਂ
ਚੰਡੀਗੜ੍ਹ/ਬਿਊਰੋ ਨਿਊਜ਼
ਕੈਪਟਨ ਅਮਰਿੰਦਰ ਸਿੰਘ ਦਾ ਮੰਤਰੀ ਮੰਡਲ ਫਿਲਹਾਲ ਛੋਟਾ ਹੋਵੇਗਾ। ਉਮੀਦ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਾਲ 8 ਤੋਂ 10 ਮੰਤਰੀ ਹੀ ਸਹੁੰ ਚੁੱਕਣਗੇ। ਸਾਦੇ ਸਮਾਗਮ ਵਿਚ ਜਿਨ੍ਹਾਂ ਕਾਂਗਰਸੀ ਵਿਧਾਇਕਾਂ ਦਾ ਮੰਤਰੀ ਬਣਨ ਦਾ ਦਾਅ ਲੱਗ ਸਕਦਾ ਹੈ ਕਿ ਉਨ੍ਹਾਂ ਬਾਰੇ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਨਾਲ ਚਰਚਾ ਕਰ ਲਈ ਹੈ। ਸੂਤਰਾਂ ਅਨੁਸਾਰ ਇਸ ਛੋਟੇ ਮੰਤਰੀ ਮੰਡਲ ਵਿਚ ਜੱਟ ਭਾਈਚਾਰੇ ਵਿਚੋਂ, ਦਲਿਤ ਭਾਈਚਾਰੇ ‘ਚੋਂ, ਪਛੜੀਆਂ ਸ਼੍ਰੇਣੀਆਂ ‘ਚੋਂ, ਹਿੰਦੂ ਭਾਈਚਾਰੇ ‘ਚੋਂ ਅਤੇ ਮੁਸਲਿਮ ਭਾਈਚਾਰੇ ਅਤੇ ਤਿੰਨ ਮਹਿਲਾ ਵਿਧਾਇਕਾਂ ਵਿਚੋਂ ਵੀ ਇਕ ਵਿਧਾਇਕ ਨੂੰ ਮੰਤਰੀ ਬਣਾਇਆ ਜਾਵੇਗਾ। ਬੇਸ਼ੱਕ ਅਜੇ ਪਾਰਟੀ ਵਲੋਂ ਰਸਮੀ ਤੌਰ ‘ਤੇ ਕਿਸੇ ਵੀ ਨਾਂ ਦਾ ਐਲਾਨ ਨਹੀਂ ਕੀਤਾ ਗਿਆ, ਪਰ ਚਰਚਾਵਾਂ ਹਨ ਕਿ ਕੈਪਟਨ ਦੀ ਵਜ਼ਾਰਤ ਵਿਚ ਮਨਪ੍ਰੀਤ ਬਾਦਲ, ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਬ੍ਰਹਮ ਮਹਿੰਦਰਾ, ਰਜ਼ੀਆ ਸੁਲਤਾਨਾ, ਰਾਣਾ ਗੁਰਜੀਤ, ਸਾਧੂ ਸਿੰਘ ਧਰਮਸੋਤ, ਅਰੁਣਾ ਚੌਧਰੀ, ਤ੍ਰਿਪਤ ਰਾਜਿੰਦਰ ਬਾਜਵਾ ਆਦਿ ਸ਼ਾਮਲ ਹੋ ਸਕਦੇ ਹਨ। ਉਥੇ ਹੀ ਇਸ ਮੰਤਰੀ ਮੰਡਲ ਵਿਚ ਇਕ ਨਾਮ ਰਾਹੁਲ ਦੀ ਯੂਥ ਬ੍ਰਿਗੇਡ ਵਿਚੋਂ ਵੀ ਹੋ ਸਕਦਾ ਹੈ, ਜਿਨ੍ਹਾਂ ਵਿਚ ਰਾਜਾ ਵੜਿੰਗ, ਵਿਜੇਇੰਦਰ ਸਿੰਗਲਾ ਅਤੇ ਕੁਲਜੀਤ ਸਿੰਘ ਨਾਗਰਾ ਦਾ ਨਾਮ ਵੀ ਚਰਚਾ ਵਿਚ ਹੈ।

RELATED ARTICLES
POPULAR POSTS