ਨਵੀਂ ਦਿੱਲੀ/ਬਿਊਰੋ ਨਿਊਜ਼
ਗੋਆ ਵਿਚ ਅੱਜ ਭਾਰਤੀ ਜਨਤਾ ਪਾਰਟੀ ਨੇ ਆਪਣੀ ਸਰਕਾਰ ਬਣਾ ਲਈ ਹੈ। ਇਸ ਦੌਰਾਨ ਮਨੋਹਰ ਪਾਰੀਕਰ ਨੇ ਅੱਜ ਚੌਥੀ ਵਾਰ ਗੋਆ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਹੈ। ਐਮਜੀਪੀ ਦੇ ਮਨੋਹਰ ਅਜਗਾਂਵਕਰ ਅਤੇ ਅਜ਼ਾਦ ਵਿਧਾਇਕ ਰੋਹਨ ਖੁੰਟੇ ਨੇ ਵੀ ਗੋਆ ਸਰਕਾਰ ਵਿਚ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਹੈ। ਮਨੋਹਰ ਪਰੀਕਰ ਨੇ ਆਪਣਾ ਬਹੁਮਤ ਸਾਬਤ ਲਈ ਰਾਜਪਾਲ ਕੋਲੋਂ 15 ਦਿਨ ਦਾ ਸਮਾਂ ਲਿਆ ਹੈ। ਸਹੁੰ ਚੁੱਕਣ ਤੋਂ ਬਾਅਦ ਪਰੀਕਰ ਨੇ ਕਿਹਾ ਕਿ ਭਾਜਪਾ ਨੂੰ ਸਰਕਾਰ ਬਣਾਉਣ ਲਈ ਜਿਹੜੇ ਵਿਧਾਇਕਾਂ ਨੇ ਸਮਰਥਨ ਦਿੱਤਾ ਹੈ, ਉਹ ਸਿਰਫ ਵਿਕਾਸ ਲਈ ਹੈ। ਕੋਈ ਵੀ ਵਿਧਾਇਕ ਕਾਂਗਰਸ ਨੂੰ ਸਮਰਥਨ ਨਹੀਂ ਦੇਣਾ ਚਾਹੁੰਦਾ ਸੀ। ਜ਼ਿਕਰਯੋਗ ਹੈ ਕਿ ਗੋਆ ਵਿਚ ਸਪੱਸ਼ਟ ਬਹੁਮਤ ਕਿਸੇ ਵੀ ਪਾਰਟੀ ਨੂੰ ਨਹੀਂ ਮਿਲਿਆ ਸੀ।

