14 C
Toronto
Friday, September 25, 2026
spot_img
Homeਭਾਰਤਚੋਣ ਕਮਿਸ਼ਨ ਨੇ 5 ਰਾਜਾਂ ਵਿਚ ਨੇਤਾਵਾਂ ਦੇ ਹੋਰਡਿੰਗ ਢੱਕਣ ਦੇ ਦਿੱਤੇ...

ਚੋਣ ਕਮਿਸ਼ਨ ਨੇ 5 ਰਾਜਾਂ ਵਿਚ ਨੇਤਾਵਾਂ ਦੇ ਹੋਰਡਿੰਗ ਢੱਕਣ ਦੇ ਦਿੱਤੇ ਹੁਕਮ

ਚੋਣ ਕਮਿਸ਼ਨ ਨੇ 5 ਰਾਜਾਂ ਵਿਚ ਨੇਤਾਵਾਂ ਦੇ ਹੋਰਡਿੰਗ ਢੱਕਣ ਦੇ ਦਿੱਤੇ ਹੁਕਮਨਵੀਂ ਦਿੱਲੀ/ਬਿਊਰੋ ਨਿਊਜ਼
ਚੋਣ ਕਮਿਸ਼ਨ  ਨੇ ਚੋਣਾਂ ਵਾਲੇ ਪੰਜ ਰਾਜਾਂ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਹੈ ਕਿ ਨੇਤਾਵਾਂ ਦੇ ਸਾਰੇ ਹੋਰਡਿੰਗ ਅਤੇ ਇਸ਼ਤਿਹਾਰ ਢੱਕ ਦਿੱਤੇ ਜਾਣ। ਇਸ ਤੋਂ ਪਹਿਲਾਂ ਮੁੱਖ ਚੋਣ ਅਧਿਕਾਰੀ ਨੇ 4 ਜਨਵਰੀ ਨੂੰ ਚੋਣਾਂ ਦੇ ਐਲਾਨ ਤੋਂ ਬਾਅਦ ਇਹ ਮੁੱਦਾ ਉਠਾਇਆ ਸੀ। ਚੋਣ ਕਮਿਸ਼ਨ ਨੇ ਕਿਹਾ ਕਿ ਅਜਿਹੇ ਸਾਰੇ ਹੋਰਡਿੰਗ ਅਤੇ ਇਸ਼ਤਿਹਾਰ ਜੋ ਕਿਸੇ ਜੀਵਤ ਰਾਜਨੀਤਕ ਅਧਿਕਾਰੀ ਜਾਂ ਰਾਜਨੀਤਕ ਦਲ ਦੀਆਂ ਉਪਲਧੀਆਂ ਉਜਾਗਰ ਕਰਦੇ ਹੋਣ, ਉਨ੍ਹਾਂ ਦੀਆਂ ਤਸਵੀਰਾਂ ਅਤੇ ਨਾਮ ਹੁਣ ਹਟਾ ਦਿੱਤੇ ਜਾਣ। ਕੋਈ ਵੀ ਰਾਜਨੀਤਕ ਦਲ ਜਾਂ ਅਧਿਕਾਰੀ ਆਪਣੀਆਂ ਉਪਲਬਧੀਆਂ ਨੂੰ ਚਮਕਾਉਣ ਲਈ ਸਰਕਾਰੀ ਧਨ ਦਾ ਇਸਤੇਮਾਲ ਨਹੀਂ ਕਰ ਸਕਦਾ। ਜ਼ਿਕਰਯੋਗ ਹੈ ਕਿ 4 ਫਰਵਰੀ ਤੋਂ ਲੈ ਕੇ 8 ਮਾਰਚ ਤੱਕ ਪੰਜਾਬ, ਉਤਰ ਪ੍ਰਦੇਸ਼, ਗੋਆ, ਮਣੀਪੁਰ ਅਤੇ ਉਤਰਾਖੰਡ ਵਿਚ ਚੋਣਾਂ ਹੋਣੀਆਂ ਹਨ।

RELATED ARTICLES
POPULAR POSTS