Breaking News
Home / ਭਾਰਤ / ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਆਊ ਨੂੰ ਐਮਸੀਡੀ ਨੇ ਤੋੜਿਆ

ਗੁਰਦੁਆਰਾ ਸੀਸਗੰਜ ਸਾਹਿਬ ਦੇ ਪਿਆਊ ਨੂੰ ਐਮਸੀਡੀ ਨੇ ਤੋੜਿਆ

SEESH-GUNJ-GURUDAWARA06_03_2016MUKESH2 copy copyਐਮਸੀਡੀ ਨੇ ਹਾਈਕੋਰਟ ਦੇ ਹੁਕਮ ਦਾ ਦਿੱਤਾ ਹਵਾਲਾ, ਸਿੱਖਾਂ ਨੇ ਪਿਆਊ ਮੁੜ ਬਣਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਚਾਂਦਨੀ ਚੌਕ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਸੀਸਗੰਜ ਸਾਹਿਬ ਦੇ ਬਾਹਰਲੇ ਬਰਾਂਡੇ ਵਿੱਚ ਬਣੇ ਪਿਆਊ ਨੂੰ ਦਿੱਲੀ ਪੁਲਿਸ ਦੀ ਭਾਰੀ ਨਫ਼ਰੀ ਦੀ ਹਾਜ਼ਰੀ ਵਿੱਚ ਦਿੱਲੀ ਨਗਰ ਨਿਗਮ ਦੇ ਤੋੜ-ਫੋੜ ਦਸਤੇ ਨੇ ਬੁੱਧਵਾਰ ਸਵੇਰੇ-ਸਵੇਰੇ ਤੋੜ ਦਿੱਤਾ। ਇਹ ਤੋੜ-ਫੋੜ ਦਿੱਲੀ ਹਾਈ ਕੋਰਟ ਦੇ ਹੁਕਮਾਂ ਤਹਿਤ ਦਿੱਲੀ ਦੀ ਸ਼ਾਹਜਹਾਨਾਬਾਦ ਮੁੜ ਵਿਕਾਸ ਕਾਰਪੋਰੇਸ਼ਨ ਨੇ ਦਿੱਲੀ ਨਗਰ ਨਿਗਮ ਰਾਹੀਂ ਕਰਵਾਈ। ਦੱਸਿਆ ਗਿਆ ਹੈ ਕਿ ਇਹ ਸੜਕ ਪੀਡਬਲਿਊਡੀ ਅਧੀਨ ਹੈ। ਚਾਂਦਨੀ ਚੌਕ ਦੇ ਸੁੰਦਰੀਕਰਨ ਦੇ ਮੱਦੇਨਜ਼ਰ ਇਸ ਇਲਾਕੇ ਵਿੱਚੋਂ ਉਹ ਥਾਵਾਂ ਹਟਾਈਆਂ ਜਾਣੀਆਂ ਹਨ ਜੋ ਰਾਹ ਵਿੱਚ ਰੁਕਾਵਟ ਬਣ ਸਕਦੀਆਂ ਹਨ। ਬੁੱਧਵਾਰ ਸਵੇਰੇ ਭਾਰੀ ਪੁਲੀਸ ਬਲ ਨਾਲ ਤੋੜ-ਫੋੜ ਦਸਤਾ ਪੁੱਜਾ ਤੇ ਇਲਾਕੇ ਨੂੰ ਘੇਰ ਲਿਆ ਤੇ ਗੁਰਦੁਆਰੇ ਦੇ ਨੇੜੇ ਬੈਰੀਕੇਡ ਲਾ ਦਿੱਤੇ। ਦਿੱਲੀ ਹਾਈਕੋਰਟ ਨੇ ਸ਼ਾਹਜਹਾਨਾਬਾਦ ਮੁੜ ਵਿਕਾਸ ਕਾਰਪੋਰੇਸ਼ਨ ਨੂੰ ਚਾਂਦਨੀ ਚੌਕ ਇਲਾਕੇ ਦੀ ਫੁੱਟਪਾਥ ਦੇ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੇ ਹੁਕਮ ਦਿੱਤੇ ਸਨ ਤੇ ਇਸੇ ਤਹਿਤ ਇਹ ਕਾਰਵਾਈ ਕੀਤੀ ਗਈ। ਸਵੇਰੇ ਸੀਸ ਗੰਜ ਸਾਹਿਬ ਦੇ ਬਾਹਰ ਹਾਲਤ ਉਦੋਂ ਨਾਜ਼ੁਕ ਬਣ ਗਏ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋਵਾਂ ਆਗੂਆਂ ਮਨਜੀਤ ਸਿੰਘ ਜੀ.ਕੇ. ਤੇ ਮਨਜਿੰਦਰ ਸਿੰਘ ਸਿਰਸਾ ਨਾਲ ਆਏ ਸੁਰੱਖਿਆ ਦਸਤਿਆਂ ਨੂੰ ਸਿੱਖਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਕਿਉਂਕਿ ਤੋੜ-ਫੋੜ ਐਮਸੀਡੀ ਵੱਲੋਂ ਕੀਤੀ ਗਈ ਜਿਸ ਕਰਕੇ ਇੱਕਠੇ ਹੋਏ ਲੋਕ ਇਸ ਗੱਲੋਂ ਵੀ ਖ਼ਫਾ ਨਜ਼ਰ ਆਏ ਕਿ ਨਿਗਮਾਂ ‘ਤੇ ਭਾਜਪਾ ਦਾ ਰਾਜ ਹੈ ਤੇ ਇਹ ਅਕਾਲੀਆਂ ਨਾਲ ਭਾਈਵਾਲ ਹੈ। ਕਈ ਸਥਾਨਕ ਅਕਾਲੀ ਆਗੂ ਵੀ ਭਾਜਪਾ ਤੋਂ ਖਫ਼ਾ ਦਿਖਾਈ ਦਿੱਤੇ। ਜੱਥੇਦਾਰ ਉਂਕਾਰ ਸਿੰਘ ਥਾਪਰ ਨੇ ਵੀ ਅਸਿੱਧੇ ਤਰੀਕੇ ਨਾਲ ਭਾਜਪਾ ‘ਤੇ ਟਿੱਪਣੀ ਕੀਤੀ।

Check Also

‘ਇੰਡੀਆ’ ਗੱਠਜੋੜ ਵੱਲੋਂ ਦਿੱਲੀ ਵਿੱਚ ਮਹਾ ਰੈਲੀ 31 ਨੂੰ

ਕੇਜਰੀਵਾਲ ਦੀ ਗ੍ਰਿਫਤਾਰੀ ਮਗਰੋਂ ਇਕਜੁੱਟ ਹੋਈ ਵਿਰੋਧੀ ਧਿਰ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਰੋਧੀ ਧਿਰ ‘ਇੰਡੀਆ’ …