ਉਪ ਮੁੱਖ ਮੰਤਰੀ ਨੇ ਕਿਹਾ, ਤਿਰੰਗਾ ਲਹਿਰਾਉਣ ਕਰਕੇ ਨਹੀਂ ਹੋਇਆ ਹੰਗਾਮਾ
ਜੰਮੂ /ਬਿਊਰੋ ਨਿਊਜ਼ : ਸ੍ਰੀਨਗਰ ਦੇ ਐਨ.ਆਈ.ਟੀ.ਕੈਂਪਸ ਵਿੱਚ ਸਥਿਤੀ ਉਸ ਵੇਲੇ ਖ਼ਰਾਬ ਹੋ ਗਈ ਜਦੋਂ ਪੁਲਿਸ ਨੇ ਕੈਂਪਸ ਵਿੱਚ ਦਾਖਲ ਹੋ ਕੇ ਵਿਦਿਆਰਥੀਆਂ ਉੱਤੇ ਲਾਠੀਚਾਰਜ ਕਰ ਦਿੱਤਾ। ਕੈਂਪਸ ਵਿੱਚ ਫਿਲਹਾਲ ਸੀਆਰਪੀਐਫ ਤੈਨਾਤ ਕਰ ਦਿੱਤੀ ਗਈ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੂਬੇ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨਾਲ ਫ਼ੋਨ ਉੱਤੇ ਇਸ ਸਬੰਧੀ ਗੱਲਬਾਤ ਵੀ ਕੀਤੀ ਹੈ।
ਵਿਵਾਦ ਉਸ ਸਮੇਂ ਹੋਰ ਵੱਧ ਗਿਆ ਜਦੋਂ ਐਨ ਆਈ ਟੀ ਦੇ ਡਾਇਰੈਕਟਰ ਪ੍ਰੋ ਰਜਤ ਗੁਪਤਾ ਨੇ ਇਸ ਮਾਮਲੇ ਵਿੱਚ ਕੋਈ ਐਕਸ਼ਨ ਲੈਣ ਦੀ ਥਾਂ ਤਿਰੰਗਾ ਫਹਿਰਾਉਣ ਵਾਲੇ ਵਿਦਿਆਰਥੀਆਂ ਦਾ ਹੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਪ੍ਰੋ ਰਜਤ ਗੁਪਤਾ ਦੀ ਸਹਿਮਤੀ ਦੇ ਨਾਲ ਹੀ ਕੈਂਪਸ ਵਿੱਚ ਪੁਲਿਸ ਨੇ ਦਾਖਲ ਹੋ ਕੇ ਸ਼ਾਂਤਮਈ ਵਿਰੋਧ ਕਰ ਰਹੇ ਵਿਦਿਆਰਥੀਆਂ ਉਤੇ ਲਾਠੀਚਾਰਜ ਕਰ ਦਿੱਤਾ।ਇਸ ਮਾਮਲੇ ‘ਤੇ ਉਪ ਮੁੱਖ ਮੰਤਰੀ ਨਿਰਮਲ ਸਿੰਘ ਨੇ ਕਿਹਾ ਕਿ ਐਚ ਆਰ ਡੀ ਮੰਤਰਾਲੇ ਦੀ ਇਕ ਟੀਮ ਐਨ ਆਈ ਟੀ ਦਾ ਦੌਰਾ ਕਰੇਗੀ। ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ। ਉਹਨਾਂ ਕਿਹਾ ਕਿ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਵਿਚ ਹੈ। ਉਹਨਾਂ ਕਿਹਾ ਕਿ ਹੰਗਾਮਾ ਐਨ ਆਈ ਟੀ ਦਾ ਹੋਰ ਮਾਮਲਾ ਹੈ ਅਤੇ ਤਿਰੰਗਾ ਲਹਿਰਾਉਣ ਕਰਕੇ ਵਿਦਿਆਰਥੀਆਂ ‘ਤੇ ਲਾਠੀਚਾਰਜ ਨਹੀਂ ਹੋਇਆ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …