Breaking News
Home / ਭਾਰਤ / ਸਾਊਦੀ ਅਰਬ ਨੇ ਪਾਕਿਸਤਾਨ ਨੂੰ ਤੇਲ ਅਤੇ ਕਰਜ਼ਾ ਦੇਣ ਤੋਂ ਕੀਤਾ ਸਾਫ ਇਨਕਾਰ

ਸਾਊਦੀ ਅਰਬ ਨੇ ਪਾਕਿਸਤਾਨ ਨੂੰ ਤੇਲ ਅਤੇ ਕਰਜ਼ਾ ਦੇਣ ਤੋਂ ਕੀਤਾ ਸਾਫ ਇਨਕਾਰ

Image Courtesy :BBC

6 ਅਰਬ ਡਾਲਰ ਦੇ ਕਰਜ਼ ਦੀ ਸਿਰਫ ਇਕ ਕਿਸ਼ਤ ਹੀ ਭਰ ਸਕੀ ਇਮਰਾਨ ਸਰਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਸਾਊਦੀ ਅਰਬ ਸਰਕਾਰ ਨੇ ਸਾਫ ਕਰ ਦਿੱਤਾ ਹੈ ਕਿ ਹੁਣ ਪਾਕਿਸਤਾਨ ਨੂੰ ਨਾ ਕਰਜ਼ਾ ਦਿੱਤਾ ਜਾਵੇਗਾ ਅਤੇ ਨਾ ਹੀ ਪੈਟਰੋਲ ਤੇ ਡੀਜ਼ਲ। ਜ਼ਿਕਰਯੋਗ ਹੈ ਕਿ ਪਾਕਿਸਤਾਨ ਕੁਝ ਸਮੇਂ ਤੋਂ ਚੀਨ ਦੀ ਸ਼ਹਿ ‘ਤੇ ਸਾਊਦੀ ਅਰਬ ਅਤੇ ਯੂਏਈ ਦੀ ਆਲੋਚਨਾ ਕਰ ਰਿਹਾ ਹੈ। ਪਾਕਿਸਤਾਨ ਲਗਾਤਾਰ ਇਹ ਮੰਗ ਕਰ ਰਿਹਾ ਸੀ ਕਿ ਇਹ ਦੋਵੇਂ ਦੇਸ਼ ਆਰਗੇਨਾਈਜੇਸ਼ਨ ਆਫ ਇਸਮਾਲਿਕ ਕੋਆਪਰੇਸ਼ਨ ਦੀ ਮੀਟਿੰਗ ਬੁਲਾਉਣ ਅਤੇ ਇਸ ਵਿਚ ਕਸ਼ਮੀਰ ਮੁੱਦੇ ‘ਤੇ ਚਰਚਾ ਕੀਤੀ ਜਾਵੇ। ਸਾਊਦੀ ਅਰਬ ਓ.ਆਈ.ਸੀ. ਦਾ ਪ੍ਰਧਾਨ ਹੈ ਅਤੇ ਉਸਦੇ ਭਾਰਤ ਨਾਲ ਵਧੀਆ ਸਬੰਧ ਹਨ। ਇਸ ਕਰਕੇ ਉਹ ਅਜਿਹੀ ਮੀਟਿੰਗ ਬੁਲਾਉਣ ਤੋਂ ਇਨਕਾਰ ਕਰਦਾ ਰਿਹਾ ਹੈ। ਦੱਸਿਆ ਗਿਆ ਕਿ ਇਮਰਾਨ ਸਰਕਾਰ ਨੇ ਸਾਊਦੀ ਅਰਬ ਕੋਲੋਂ ਲਏ 6 ਅਰਬ ਡਾਲਰ ਦੇ ਕਰਜ਼ ਦੀ ਸਿਰਫ ਇਕ ਕਿਸ਼ਤ ਹੀ ਅਜੇ ਤੱਕ ਭਰੀ ਹੈ।

Check Also

ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਤੀ ਨਸੀਹਤ

ਕਿਹਾ : ਹਾਈਵੇਅ ਨਾ ਰੋਕੇ ਅਤੇ ਲੋਕਾਂ ਦੀਆਂ ਸਹੂਲਤਾਂ ਦਾ ਰੱਖੋ ਧਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ …