Breaking News
Home / ਜੀ.ਟੀ.ਏ. ਨਿਊਜ਼ / ਤੇਜ਼ ਹਵਾਵਾਂ ਨੇ ਓਨਟਾਰੀਓ ਦੀਆਂ ਲਵਾਈਆਂ ਬਰੇਕਾਂ

ਤੇਜ਼ ਹਵਾਵਾਂ ਨੇ ਓਨਟਾਰੀਓ ਦੀਆਂ ਲਵਾਈਆਂ ਬਰੇਕਾਂ

90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਝੁੱਲੇ ਝੱਖੜ ਕਾਰਨ ਕਈ ਹਾਦਸੇ ਵਾਪਰੇ, ਗੱਡੀਆਂ ਤੱਕ ਟਕਰਾਈਆਂ
ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਵਿਚ ਚੱਲੀਆਂ ਤੇਜ਼ ਹਵਾਵਾਂ ਨੇ ਇਕ ਵਾਰ ਪੂਰੇ ਜਨ ਜੀਵਨ ਨੂੰ ਹੀ ਰੋਕ ਕੇ ਰੱਖ ਦਿੱਤਾ। ਲੰਘੇ ਦਿਨ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਝੁੱਲੇ ਝੱਖੜ ਕਾਰਨ ਜਿੱਥੇ ਕਈ ਹਾਦਸੇ ਵਾਪਰੇ, ਉਥੇ ਗੱਡੀਆਂ ਵੀ ਕਈ ਥਾਈਂ ਆਪਸ ਵਿਚ ਟਕਰਾ ਗਈਆਂ। ਤੇਜ਼ ਹਵਾਵਾਂ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ, ਕਈ ਰੁੱਖ ਡਿੱਗ ਗਏ ਅਤੇ ਮਲਬਾ ਵੀ ਖਿੱਲਰ ਗਿਆ। ਇੱਕ ਕੰਸਟ੍ਰਕਸ਼ਨ ਕ੍ਰੇਨ ਨੂੰ ਵੀ ਨੁਕਸਾਨ ਪਹੁੰਚਿਆ। ਇਸ ਦੌਰਾਨ ਬਰਫੀਲੇ ਤੂਫਾਨ ਕਾਰਨ ਬੈਰੀ ਓਨਟਾਰੀਓ ਵਿੱਚ ਕਈ ਗੱਡੀਆਂ ਆਪਸ ਵਿੱਚ ਟਕਰਾ ਗਈਆਂ।
ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਅਨੁਸਾਰ ਇਸ ਨਾਲ ਹਾਈਵੇਅ 400 ਉੱਤੇ ਦੱਖਣ ਵਾਲੀਆਂ ਲੇਨਜ਼ ਨੂੰ ਬੰਦ ਕਰਨਾ ਪਿਆ। ਓਪੀਪੀ ਨੇ ਸ਼ਾਮੀਂ 6:00 ਵਜੇ ਦੱਸਿਆ ਕਿ ਇਨ•ਾਂ ਲੇਨਜ਼ ਨੂੰ ਮੁੜ ਖੋਲ• ਦਿੱਤਾ ਗਿਆ ਹੈ। ਓਪੀਪੀ ਸਾਰਜੈਂਟ ਪੀਟਰ ਲਿਓਨ ਨੇ ਦੱਸਿਆ ਕਿ ਇਹ ਹੁਣ ਤੱਕ ਦਾ ਸੱਭ ਤੋਂ ਜ਼ਬਰਦਸਤ ਤੂਫਾਨ ਸੀ। ਉਨ•ਾਂ ਦੱਸਿਆ ਕਿ ਡਰਾਈਵਿੰਗ ਲਈ ਹਾਲਾਤ ਅਜੇ ਸਹੀ ਨਹੀਂ ਹਨ। ਬੁੱਧਵਾਰ ਦੁਪਹਿਰ ਨੂੰ ਤੇਜ਼ ਹਵਾਵਾਂ ਕਾਰਨ ਮਿਸੀਸਾਗਾ, ਓਨਟਾਰੀਓ ਵਿੱਚ ਇੱਕ ਕ੍ਰੇਨ ਟੁੱਟ ਗਈ ਜਿਸ ਕਾਰਨ ਕਾਫੀ ਨੁਕਸਾਨ ਹੋਇਆ। ਪਰ ਕਿਸੇ ਨੂੰ ਸੱਟ ਫੇਟ ਨਹੀਂ ਲੱਗੀ। ਇਹ ਜਾਣਕਾਰੀ ਫਾਇਰ ਚੀਫ ਟਿੰਮ ਬੈਕੈਟ ਨੇ ਦਿੱਤੀ। ਹੈਮਿਲਟਨ, ਓਨਟਾਰੀਓ ਵਿੱਚ ਕੇਐਫਸੀ ਦਾ ਵੱਡਾ ਸਾਈਨ ਬੋਰਡ ਇੱਕ ਟੈਕਸੀ ਕੈਬ ਉੱਤੇ ਜਾ ਡਿੱਗਿਆ। ਪੁਲਿਸ ਨੇ ਦੱਸਿਆ ਕਿ ਟਰੈਫਿਕ ਲਾਈਟਾਂ ਬੰਦ ਹੋ ਗਈਆਂ ਤੇ ਤਾਰਾਂ ਵੀ ਟੁੱਟ ਗਈਆਂ।
ਓਕਵਿੱਲੇ, ਓਨਟਾਰੀਓ ਨੇੜੇ ਰਹਿਣ ਵਾਲੀ ਲੀਨਾ ਕੁਆਰੇਸਮਾ ਨੇ ਦੱਸਿਆ ਕਿ ਇੱਕ ਵੱਡਾ ਰੁੱਖ ਉਨ•ਾਂ ਦੇ ਬੰਗਲੇ ਉੱਤੇ ਡਿੱਗ ਗਿਆ। ਇਹ ਰੁੱਖ ਪਿਛਲੇ 80 ਸਾਲਾਂ ਤੋਂ ਉਨ•ਾਂ ਦੇ ਫਰੰਟ ਯਾਰਡ ਵਿੱਚ ਖੜ•ਾ ਸੀ। ਟੋਰਾਂਟੋ ਦੇ ਫਾਇਰ ਚੀਫ ਮੈਥਿਊ ਪੈੱਗ ਨੇ ਦੱਸਿਆ ਕਿ ਫਾਇਰ ਫਾਈਟਰਜ਼ ਨੂੰ ਸ਼ਹਿਰ ਵਿੱਚ ਕਈ ਥਾਵਾਂ ਉੱਤੇ ਡਿੱਗੀਆਂ ਹੋਈਆਂ ਬਿਜਲੀ ਦੀਆਂ ਤਾਰਾਂ ਤੇ ਕਈ ਟਰਾਂਸਫਾਰਮਰਾਂ ਨੂੰ ਲੱਗੀ ਅੱਗ ਉੱਤੇ ਵੀ ਕਾਬੂ ਪਾਉਣਾ ਪਿਆ। ਉਨ•ਾਂ ਲੋਕਾਂ ਨੂੰ ਡਿੱਗੀਆਂ ਹੋਈਆਂ ਬਿਜਲੀ ਦੀਆਂ ਤਾਰਾਂ ਤੇ ਮਲਬੇ ਤੋਂ ਬਚ ਕੇ ਲੰਘਣ ਦੀ ਤਾਕੀਦ ਕੀਤੀ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …