ਟੋਰਾਂਟੋ : ਸਟਾਰਬੱਕਸ ਕੈਨੇਡਾ ਵਿੱਚ ਹੌਲੀ ਹੌਲੀ ਆਪਣੀ ਹੋਂਦ ਘਟਾ ਰਿਹਾ ਹੈ। ਕੰਪਨੀ ਵੱਲੋਂ ਕੈਨੇਡਾ ਵਿੱਚ 200 ਕੌਫੀ ਸ਼ਾਪਸ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।ઠ ਸੀਆਟਲ ਸਥਿਤ ਇਸ ਚੇਨ ਦਾ ਕਹਿਣਾ ਹੈ ਕਿ ਅਗਲੇ ਦੋ ਸਾਲਾਂ ਵਿੱਚ ਉਹ ਕੈਨੇਡਾ ਵਿਚਲੇ ਆਪਣੇ ਕਾਰੋਬਾਰ ਨੂੰ ਨਵਾਂ ਰੰਗ-ਰੂਪ ਦੇਣ ਜਾ ਰਹੀ ਹੈ। ਯੂਐਸ ਸਕਿਊਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਕੋਲ ਫਾਈਲ ਕਰਵਾਏ ਗਏ ਸ਼ੇਅਰ ਧਾਰਕਾਂ ਦੇ ਨਾਂ ਲਿਖੇ ਪੱਤਰ ਵਿੱਚ ਇਸ ਸਬੰਧੀ ਸਾਰੇ ਵੇਰਵੇ ਸ਼ਾਮਲ ਹਨ।ઠਕੋਵਿਡ-19 ਮਹਾਂਮਾਰੀ ਕਾਰਨ ਅਤੇ ਖਪਤਕਾਰਾਂ ਦੀਆਂ ਬਦਲ ਰਹੀਆਂ ਆਦਤਾਂ ਸਦਕਾ ਕੰਪਨੀ ਵੱਲੋਂ ਕਈ ਤਰ੍ਹਾਂ ਦੀਆਂ ਵੱਡੇ ਪੱਧਰ ਉੱਤੇ ਹੋ ਰਹੀਆਂ ਤਬਦੀਲੀਆਂ ਦਾ ਜ਼ਿਕਰ ਕੀਤਾ ਗਿਆ ਹੈ। ਸਟਾਰਬੱਕਸ ਨੇ ਇਹ ਵੀ ਸਾਫ ਕੀਤਾ ਹੈ ਕਿ ਕਈ ਬੰਦ ਕੀਤੇ ਜਾ ਰਹੇ ਕੈਨੇਡੀਅਨ ਸਟੋਰਜ਼ ਨੂੰ ਦੁਬਾਰਾ ਸਥਾਪਿਤ ਕੀਤਾ ਜਾਵੇਗਾ। ਇਨ੍ਹਾਂ ਨੂੰ ਜਾਂ ਤਾਂ ਨਵੇਂ ਇਲਾਕੇ ਵਿੱਚ ਸ਼ਿਫਟ ਕੀਤਾ ਜਾਵੇਗਾ ਜਾਂ ਫਿਰ ਇਨ੍ਹਾਂ ਦਾ ਫੌਰਮੈਟ ਬਦਲਿਆ ਜਾਵੇਗਾ।ઠ ਹਾਲ ਦੀ ਘੜੀ ਕੰਪਨੀ ਸਿਰਫ ਪਿੱਕ-ਅੱਪ ਕੌਫੀ ਸ਼ਾਪਸ ਹੀ ਚਲਾ ਰਹੀ ਹੈ। ਨਵੇਂ ਫੌਰਮੈਟ ਨਾਲ ਪਹਿਲੀ ਕੈਨੇਡੀਅਨ ਲੋਕੇਸ਼ਨ ਟੋਰਾਂਟੋ ‘ਚ ਜਨਵਰੀ ‘ਚ ਲਾਂਚ ਕੀਤੀ ਜਾਵੇਗੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …