Breaking News
Home / ਜੀ.ਟੀ.ਏ. ਨਿਊਜ਼ / 7 ਅਗਸਤ ਨੂੰ ਬਰੈਂਪਟਨ ਵਿਚ ਕਾਊਂਸਲਰ ਕੈਂਪ ‘ਚ ਪ੍ਰਦਾਨ ਕੀਤੀ ਜਾਵੇਗੀ ਕਾਊਂਸਲੇਟ ਸਬੰਧੀ ਸਰਵਿਸਿਜ਼

7 ਅਗਸਤ ਨੂੰ ਬਰੈਂਪਟਨ ਵਿਚ ਕਾਊਂਸਲਰ ਕੈਂਪ ‘ਚ ਪ੍ਰਦਾਨ ਕੀਤੀ ਜਾਵੇਗੀ ਕਾਊਂਸਲੇਟ ਸਬੰਧੀ ਸਰਵਿਸਿਜ਼

ਬਰੈਂਪਟਨ : ਕਾਊਂਸਲੇਟ ਜਨਰਲ ਆਫ ਇੰਡੀਆ, ਟੋਰਾਂਟੋ ਨੇ 7 ਅਗਸਤ ਨੂੰ ਬਰੈਂਪਟਨ ਵਿਚ ਕਾਊਂਸਲਰ ਕੈਂਪ ਵਿਚ ਇੰਡੋ-ਕੈਨੇਡੀਅਨਾਂ ਨੂੰ ਕਈ ਤਰ੍ਹਾਂ ਦੀ ਸਰਵਿਸਿਜ਼ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਲੋਕਾਂ ਦੀਆਂ ਕਾਊਂਸਲਰ ਸਬੰਧੀ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ, ਜਿਸ ਵਿਚ ਪਾਸਪੋਰਟ, ਵੀਜ਼ਾ, ਓਸੀਆਈ, ਅਟੈਸਟੇਸ਼ਨ, ਪੀਸੀਸੀ, ਸਰੈਂਡਰ ਸਰਟੀਫਿਕੇਟ ਅਤੇ ਲਾਈਫ ਸਰਟੀਫਿਕੇਟ ਆਦਿ ਸ਼ਾਮਲ ਹੈ।
ਕੈਂਪ ਜਗਨਨਾਥ ਮੰਦਰ, ਟੋਰਾਂਟੋ, 9893, ਟੋਰਬ੍ਰਾਮ ਰੋਡ, ਬਰੈਂਪਟਨ, ਉਨਟਾਰੀਓ ਐਲ6ਐਸ 6ਜੇ1 ਵਿਚ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਆਯੋਜਿਤ ਕੀਤਾ ਜਾਵੇਗਾ। ਇਸ ਸਬੰਧ ਵਿਚ ਕੋਈ ਵੀ ਜਾਣਕਾਰੀ ਹਾਸਲ ਕਰਨ ਲਈ ਮਨਿੰਦਰ ਭਾਟੀਆ ਨਾਲ ਮੋਬਾਇਲ 416-801-7172 ‘ਤੇ ਗੱਲ ਕੀਤੀ ਜਾ ਸਕਦੀ ਹੈ।
ਉਨਟਾਰੀਓ ਵਿਚ ਲੌਕਡਾਊਨ ਹਟਾਏ ਜਾਣ ਤੋਂ ਬਾਅਦ ਕਾਊਂਸਲੇਟ ਜਨਰਲ ਆਫ ਇੰਡੀਆ ਨੇ ਕਾਊਂਸਲਰ ਕੈਂਪ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ ਤਾਂ ਕਿ ਭਾਰਤੀ ਪਰਵਾਸੀਆਂ ਦੀਆਂ ਸਮੱਸਿਆਵਾਂ ਅਤੇ ਜ਼ਰੂਰਤਾਂ ਨੂੰ ਬਰੈਂਪਟਨ ਵਿਚ ਉਨ੍ਹਾਂ ਦੇ ਘਰ ਦੇ ਨੇੜੇ ਹੀ ਹੱਲ ਕੀਤਾ ਜਾ ਸਕੇ। ਅਜਿਹੇ ਵਿਚ ਸਾਰੇ ਭਾਰਤੀ ਪਰਵਾਸੀਆਂ ਨੂੰ ਕਾਊਂਸਲਰ ਕੈਂਪ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਗਈ ਹੈ। ਇਸ ਦੌਰਾਨ ਸਾਰੇ ਲੰਬਿਤ ਮੁੱਦਿਆਂ ਦਾ ਹੱਲ ਕੀਤਾ ਜਾਵੇਗਾ। ਇਸਦੇ ਨਾਲ ਹੀ ਬੀਐਲਐਮ ਸੈਂਟਰਾਂ ‘ਤੇ ਪ੍ਰਾਪਤ ਅਰਜ਼ੀਆਂ ਨੂੰ ਵੀ ਅਪਰੂਵ ਕੀਤਾ ਜਾਵੇਗਾ। ਅਰਜ਼ੀ ਕਰਤਾਵਾਂ ਨੂੰ ਆਪਣਾ ਅਸਲੀ ਪਾਸਪੋਰਟ, ਪੀਆਰ ਕਾਰਡ ਆਦਿ ਵੈਰੀਫਿਕੇਸ਼ਨ ਲਈ ਲਿਆਉਣੇ ਹੋਣਗੇ। ਇਸ ਦੇ ਨਾਲ ਹੀ ਕੋਵਿਡ-19 ਦੇ ਹਾਲਾਤ ਨੂੰ ਦੇਖਦੇ ਹੋਏ ਸਾਰੇ ਸੁਰੱਖਿਆ ਪ੍ਰੋਟੋਕਾਲ ਦਾ ਪਾਲਣ ਵੀ ਕੀਤਾ ਜਾਵੇਗਾ। ਉਨਟਾਰੀਓ ਪ੍ਰਸ਼ਾਸਨ ਦੇ ਤੈਅ ਨਿਰਦੇਸ਼ਾਂ ਦਾ ਸਾਰਿਆਂ ਲਈ ਪਾਲਣ ਕਰਨਾ ਜ਼ਰੂਰੀ ਹੈ ਅਤੇ ਸੀਮਤ ਸੰਖਿਆ ਵਿਚ ਲੋਕਾਂ ਨੂੰ ਇਕ ਤੈਅ ਸਮੇਂ ‘ਤੇ ਇਕੱਤਰ ਹੋਣ ਦਿੱਤਾ ਜਾਵੇਗਾ। ਸਾਰਿਆਂ ਲਈ ਮਾਸਕ ਪਹਿਨਣਾ ਵੀ ਜ਼ਰੂਰੀ ਹੈ। ਮੰਦਰ ਵਿਚ ਪ੍ਰਬੰਧਕਾਂ ਦੇ ਨਿਰਦੇਸ਼ਾਂ ਦਾ ਵੀ ਪਾਲਣ ਕਰਨਾ ਹੋਵੇਗਾ। ਤੁਹਾਡੇ ਸਹਿਯੋਗ ਨਾਲ ਹੀ ਕੈਂਪ ਨੂੰ ਸਫਲ ਬਣਾਇਆ ਜਾ ਸਕਦਾ ਹੈ। ਜੇਕਰ ਤੁਸੀਂ ਕੋਵਿਡ-19 ਤੋਂ ਪੀੜਤ ਹੋਂ ਅਤੇ ਤੁਹਾਨੂੰ ਬੁਖਾਰ, ਖਾਂਸੀ, ਛਿੱਕਾਂ ਜਾਂ ਨੱਕ ਵਗ ਰਹੀ ਹੈ ਤਾਂ ਕੈਂਪ ਵਿਚ ਨਾ ਆਓ ਅਤੇ 14 ਦਿਨਾਂ ਤੱਕ ਕਿਤੇ ਵੀ ਯਾਤਰਾ ਨਾ ਕਰੋ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …