ਪੀੜਤ ਮਰੀਜ਼ਾਂ ਦੀ ਗਿਣਤੀ 79 ਹੋਈ, 8 ਦੀ ਜਾ ਚੁੱਕੀ ਹੈ ਜਾਨ
ਚੰਡੀਗੜ੍ਹ/ਬਿਊਰੋ ਨਿਊਜ਼ਪੰਜਾਬ ਵਿਚ ਕਰੋਨਾ ਵਾਇਰਸ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਕਰੋਨਾ ਵਾਇਰਸ ਨੇ ਪੰਜਾਬ ‘ਚ ਚਾਰ ਹੋਰ ਵਿਅਕਤੀਆਂ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ। ਇੰਝ ਸੂਬੇ ‘ਚ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 77 ਹੋ ਗਈ ਹੈ। ਇਹ ਵਾਇਰਸ ਹੁਣ ਤੱਕ ਸੂਬੇ ‘ਚ 8 ਮਨੁੱਖੀ ਜਾਨਾਂ ਵੀ ਲੈ ਚੁੱਕਾ ਹੈ। ਅੱਜ ਸਵੇਰੇ ਫ਼ਤਿਗਹੜ੍ਹ ਸਾਹਿਬ ‘ਚ ਦੋ ਅਤੇ ਮੋਹਾਲੀ ਜ਼ਿਲ੍ਹੇ ‘ਚ ਇੱਕ ਹੋਰ ਵਿਅਕਤੀ ਕੋਰੋਨਾ-ਪਾਜ਼ਿਟਿਵ ਪਾਇਆ ਗਿਆ ਹੈ। ਫ਼ਤਿਹਗੜ੍ਹ ਸਾਹਿਬ ‘ਚ ਦੋ ਔਰਤਾਂ ਤੇ ਮੋਹਾਲੀ ‘ਚ ਇੱਕ ਮਰਦ ਪਾਜ਼ਿਟਿਵ ਪਾਏ ਗਏ ਹਨ। ਅੰਮ੍ਰਿਤਸਰ ‘ਚ ਐਤਵਾਰ ਨੂੰ ਦੋ ਹੋਰ ਵਿਅਕਤੀ ਕੋਰੋਨਾ-ਪਾਜ਼ਿਟਿਵ ਪਾਏ ਗਏ ਸਨ। ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੇ ਕ੍ਰਿਸ਼ਨਾ ਨਗਰ ਦਾ ਜਿਹੜਾ 67 ਸਾਲਾ ਵਿਅਕਤੀ ਪਾਜ਼ਿਟਿਵ ਪਾਇਆ ਗਿਆ ਸੀ, ਉਸ ਦੀ ਪਤਨੀ ਵੀ ਐਤਵਾਰ ਨੂੰ ਪਾਜ਼ਿਟਿਵ ਪਾਈ ਗਈ ਹੈ। ਹੁਣ ਇਹ ਜੋੜੀ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚ ਜ਼ੇਰੇ ਇਲਾਜ ਹੈ। ਦੂਜੇ ਪਾਸੇ ਰੋਪੜ ਜ਼ਿਲ੍ਹੇ ਦੇ ਚਤਾਮਲੀ ਪਿੰਡ ਦੇ ਇਕੋ ਪਰਿਵਾਰ ਦੇ ਤਿੰਨ ਮੈਂਬਰ ਕਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਜਿਨ੍ਹਾਂ ਵਿਚ ਪਤੀ-ਪਤਨੀ ਅਤੇ ਉਨ੍ਹਾਂ ਦਾ ਇਕ 16 ਸਾਲਾ ਪੁੱਤਰ ਵੀ ਹੈ। ਰੋਪੜ ਜ਼ਿਲ੍ਹੇ ਵਿੱਚ ਕਰੋਨਾ ਵਾਇਰਸ ਦੇ ਕੁੱਲ ਮਰੀਜ਼ਾਂ ਦੀ ਗਿਣਤੀ ਤਿੰਨ ਹੋ ਗਈ ਹੈ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …