ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨ ਦੀ ਹਾਲਤ ਨਾਜ਼ੁਕ
ਦੁਨੀਆ ਭਰ ‘ਚ ਕਰੋਨਾ ਪੀੜਤਾਂ ਦਾ ਅੰਕੜਾ 13 ਲੱਖ 62 ਹਜ਼ਾਰ ਨੂੰ ਟੱਪਿਆ
ਨਵੀਂ ਦਿੱਲੀ/ਬਿਊਰੋ ਨਿਊਜ਼
ਦੁਨੀਆ ਭਰ ‘ਚ ਕਰੋਨਾ ਵਾਇਰਸ ਦਾ ਕਹਿਰ ਬਰਕਰਾਰ ਹੈ। ਵਿਸ਼ਵ ਭਰ ਵਿਚ ਕਰੋਨਾ ਵਾਇਰਸ ਕਾਰਨ 76 ਹਜ਼ਾਰ ਤੋਂ ਵੱਧ ਵਿਅਕਤੀ ਮੌਤ ਦੇ ਮੂੰਹ ਵਿਚ ਚਲੇ ਗਏ ਹਨ ਜਦਕਿ 13 ਲੱਖ 62 ਹਜ਼ਾਰ ਤੋਂ ਵੱਧ ਵਿਅਕਤੀਆਂ ਨੂੰ ਕਰੋਨਾ ਨੇ ਬੁਰੀ ਤਰ੍ਹਾਂ ਨਾਲ ਜਕੜ ਲਿਆ ਹੈ। ਉਧਰ ਖ਼ਬਰਾਂ ਪੜ੍ਹੇ ਜਾਣ ਤੱਕ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੀ ਹਾਲਤ ਵੀ ਕਰੋਨਾ ਕਾਰਨ ਨਾਜ਼ੁਕ ਬਣੀ ਹੋਈ ਹੈ ਅਤੇ ਉਹ ਵੈਂਟੀਲੇਟਰ ‘ਤੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਦੂਜੇ ਪਾਸੇ ਇਟਲੀ ਵਿਚ ਕਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 16 ਹਜਾਰ 500 ਨੂੰ ਟੱਪ ਚੁੱਕੀ ਹੈ ਜਦਕਿ ਸਪੇਨ ਵਿਚ ਵੀ 13 ਹਜ਼ਾਰ 800 ਵਿਅਕਤੀ ਆਪਣੀ ਜਾਨ ਗੁਆ ਚੁੱਕੇ ਹਨ। ਕਰੋਨਾ ਵਾਇਰਸ ਦੀ ਮਾਰ ਹੇਠ ਆਏ ਅਮਰੀਕਾ ਦੀ ਹਾਲਤ ਇਸ ਸਮੇਂ ਬਹੁਤ ਹੀ ਨਾਜਕ ਬਣੀ ਹੋਈ ਹੈ ਅਮਰੀਕਾ ਵਿਚ ਮੌਤਾਂ ਅੰਕੜਾ 11 ਹਜ਼ਾਰ ਤੱਕ ਅੱਪੜ ਗਿਆ ਹੈ ਜਦਕਿ ਕਰੋਨਾ ਪੀੜਤਾਂ ਦੀ ਗਿਣਤੀ ਵੀ ਅਮਰੀਕਾ ਵਿਚ 3 ਲੱਖ 67 ਹਜ਼ਾਰ ਨੂੰ ਪਾਰ ਕਰ ਗਈ ਹੈ। ਦੁਨੀਆ ਭਰ ਵਿਚ ਕਰੋਨਾ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੋ ਨੇ ਟੋਕੀਓ, ਓਸਾਕਾ ਸਮੇਤ ਪੰਜ ਸ਼ਹਿਰਾਂ ‘ਚ ਐਮਰਜੈਂਸੀ ਲਗਾ ਦਿੱਤੀ ਹੈ। ਪਾਕਿਸਤਾਨ ਵਿਚ ਕਰੋਨਾ ਵਾਇਰਸ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ 4 ਹਜ਼ਾਰ ਤੋਂ ਪਾਰ ਜਾ ਚੁੱਕੀ ਹੈ ਅਤੇ 55 ਵਿਅਕਤੀ ਆਪਣੀ ਜਾਨ ਤੋਂ ਹੱਥ ਧੋਅ ਬੈਠੇ ਹਨ। ਭਾਰਤ ਵਿਚ ਕਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਕਰੋਨਾ ਪੀੜਤਾਂ ਦੀ ਗਿਣਤੀ ਭਾਰਤ ਵਿਚ 5 ਹਜ਼ਾਰ ਦੇ ਨੇੜੇ ਅੱਪੜ ਗਈ ਹੈ ਅਤੇ 150 ਵਿਅਕਤੀ ਆਪਣੀ ਜ਼ਿੰਦਗੀ ਦੀ ਜੰਗ ਹਾਰ ਚੁੱਕੇ ਹਨ।
Check Also
ਟਰੇਡ ਯੂਨੀਅਨਾਂ ਦਾ ਦਾਅਵਾ-25 ਕਰੋੜ ਕਰਮਚਾਰੀ ਰਹੇ ਹੜਤਾਲ ’ਤੇ
ਬੈਂਕਾਂ ਅਤੇ ਡਾਕਘਰਾਂ ਦੇ ਕੰਮਕਾਜ ’ਤੇ ਵੀ ਪਿਆ ਅਸਰ ਨਵੀਂ ਦਿੱਲੀ/ਬਿਊਰੋ ਨਿਊਜ਼ ਬੈਂਕ, ਬੀਮਾ, ਡਾਕ …