-1 C
Toronto
Thursday, December 25, 2025
spot_img
Homeਭਾਰਤਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਖਿਲਾਫ ਰੋਸ ਪ੍ਰਗਟਾ ਰਹੀਆਂ ਪਹਿਲਵਾਨਾਂ ਨੇ ਰੋਸ...

ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਖਿਲਾਫ ਰੋਸ ਪ੍ਰਗਟਾ ਰਹੀਆਂ ਪਹਿਲਵਾਨਾਂ ਨੇ ਰੋਸ ਧਰਨਾ ਕੀਤਾ ਖਤਮ

ਅਨੁਰਾਗ ਠਾਕਰ ਬੋਲੇ : ਬਿ੍ਰਜ਼ ਭੂਸ਼ਣ ਜਾਂਚ ਪੂਰੀ ਤੱਕ ਕੁਸ਼ਤੀ ਫੈਡਰੇਸ਼ਨ ਦਾ ਕੰਮ ਨਹੀਂ ਦੇਖਣਗੇ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬਿ੍ਰਜ ਭੂਸ਼ਣ ਦੇ ਖਿਲਾਫ ਜਿਣਸੀ ਸੋਸ਼ਣ ਦੇ ਆਰੋਪ ਲਾਉਣ ਵਾਲੀਆਂ ਭਾਰਤ ਦੀਆਂ ਮਹਿਲਾ ਪਹਿਲਵਾਨਾਂ ਨੇ ਆਪਣਾ ਰੋਸ ਧਰਨਾ ਖਤਮ ਕਰ ਦਿੱਤਾ ਹੈ। ਨਵੀਂ ਦਿੱਲੀ ਦੇ ਜੰਤਰ-ਮੰਤਰ ਵਿਖੇ ਚੱਲ ਰਿਹਾ ਰੋਸ ਪ੍ਰਦਰਸ਼ਨ ਖਤਮ ਕਰਨ ਦਾ ਫੈਸਲਾ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਦੇ ਐਲਾਨ ਤੋਂ ਬਾਅਦ ਲਿਆ ਗਿਆ। ਠਾਕੁਰ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਮਾਮਲੇ ਦੀ ਜਾਂਚ ਮੁਕੰਮਲ ਨਹੀਂ ਹੁੰਦੀ, ਬਿ੍ਰਜ ਭੂਸ਼ਣ ਨੂੰ ‘ਪਾਸੇ ਹੋਣ’ ਲਈ ਆਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬਿ੍ਰਜ਼ ਭੂਸ਼ਣ ਸ਼ਰਣ ਸਿੰਘ ਦੇ ਖਿਲਾਫ ਪਹਿਲਵਾਨਾਂ ਦਾ ਲੰਘੇ ਤਿੰਨ ਦਿਨ ਤੋਂ ਜਾਰੀ ਧਰਨਾ ਦੇਰ ਰਾਤ ਇਕ ਵਜੇ ਸਮਾਪਤ ਹੋਇਆ। ਇਹ ਫੈਸਲਾ ਖੇਡ ਮੰਤਰੀ ਅਨੁਰਾਗ ਠਾਕਰ ਅਤੇ ਪਹਿਲਵਾਨਾਂ ਵਿਚਾਲੇ ਚੱਲੀ ਲੰਮੀ ਮੀਟਿੰਗ ਤੋਂ ਬਾਅਦ ਲਿਆ ਗਿਆ। ਅਨੁਰਾਗ ਠਾਕਰ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਇਕ ਜਾਂਚ ਕਮੇਟੀ ਦਾ ਗਠਨ ਕੀਤਾ ਜਾਵੇਗਾ ਅਤੇ ਇਹ ਕਮੇਟੀ 4 ਹਫਤਿਆਂ ਵਿਚ ਆਪਣੀ ਰਿਪੋਰਟ ਦੇਵੇਗੀ। ਅਨੁਰਾਗ ਠਾਕਰ ਨੇ ਕਿਹਾ ਕਿ ਜਾਂਚ ਪੂਰੀ ਤੱਕ ਬਿ੍ਰਜ਼ ਭੂਸ਼ਣ ਕੁਸ਼ਤੀ ਫੈਡਰੇਸ਼ਨ ਦਾ ਕੰਮ ਨਹੀਂ ਦੇਖਣਗੇ। ਇਹ ਕਮੇਟੀ ਹੀ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਕੰਮਕਾਜ ’ਤੇ ਨਿਗਰਾਨੀ ਰੱਖੇਗੀ। ਉਧਰ ਦੂਜੇ ਪਾਸੇ ਬਿ੍ਰਜ਼ ਭੂਸ਼ਣ ਨੇ ਜਾਂਚ ਵਿਚ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਹੈ। ਇਹ ਵੀ ਦੱਸਣਯੋਗ ਹੈ ਕਿ ਬਿ੍ਰਜ਼ ਭੂਸ਼ਣ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

RELATED ARTICLES
POPULAR POSTS