ਮਾਰਸ਼ਲਾਂ ਨਾਲ ਝਗੜੇ ਵਿਧਾਇਕ, ਸਟਾਫ ਮੈਂਬਰ ਹੋਇਆ ਬੇਹੋਸ਼
ਸ੍ਰੀਨਗਰ/ਬਿਊਰੋ ਨਿਊਜ਼
ਜੀਐਸਟੀ ਬਿੱਲ ਨੂੰ ਲੈ ਕੇ ਅੱਜ ਜੰਮੂ ਕਸ਼ਮੀਰ ਵਿਧਾਨ ਸਭਾ ਵਿਚ ਜੰਮ ਕੇ ਹੰਗਾਮਾ ਹੋਇਆ ਹੈ। ਆਜ਼ਾਦ ਵਿਧਾਇਕ ਇੰਜੀਨੀਅਰ ਰਾਸ਼ਿਦ ਨੇ ਬਿੱਲ ਲਾਗੂ ਕਰਨ ਦਾ ਵਿਰੋਧ ਕੀਤਾ ਤਾਂ ਉਹਨਾਂ ਦਾ ਭਾਜਪਾ ਦੇ ਵਿਧਾਇਕ ਨਾਲ ਝਗੜਾ ਹੋ ਗਿਆ। ਵਿਰੋਧੀ ਧਿਰ ਨੇ ਵੀ ਰਾਸ਼ਿਦ ਦਾ ਸਮਰਥਨ ਕੀਤਾ। ਇਸ ‘ਤੇ ਸਪੀਕਰ ਨੇ ਮਾਰਸ਼ਲਾਂ ਨੂੰ ਕਿਹਾ ਕਿ ਰਾਸ਼ਿਦ ਨੂੰ ਸਦਨ ਵਿਚੋਂ ਬਾਹਰ ਲੈ ਜਾਓ। ਇਸ ਦੇ ਚੱਲਦਿਆਂ ਅਜ਼ਾਦ ਵਿਧਾਇਕ ਰਾਸ਼ਿਦ ਅਤੇ ਵਿਰੋਧੀ ਧਿਰ ਦੇ ਵਿਧਾਇਕਾਂ ਦਾ ਮਾਰਸ਼ਲਾਂ ਨਾਲ ਝਗੜਾ ਵੀ ਹੋਇਆ। ਇਸ ਖਿੱਚੋਤਾਣ ਵਿਚ ਸਦਨ ਦੇ ਸਟਾਫ ਦਾ ਇਕ ਮੈਂਬਰ ਬੇਹੋਸ਼ ਵੀ ਹੋ ਗਿਆ। ਚੇਤੇ ਰਹੇ ਕਿ ਜੰਮੂ ਕਸ਼ਮੀਰ ਭਾਰਤ ਦਾ ਇਕੱਲਾ ਹੀ ਅਜਿਹਾ ਸੂਬਾ ਹੈ ਜਿੱਥੇ ਜੀਐਸਟੀ ਲਾਗੂ ਨਹੀਂ ਹੋਇਆ। ਇੱਥੇ ਜੀਐਸਟੀ ਲਾਗੂ ਕਰਨ ਲਈ ਅਸੈਂਬਲੀ ਦਾ ਚਾਰ ਦਿਨਾਂ ਸਪੈਸ਼ਲ ਸੈਸ਼ਨ ਅੱਜ ਸ਼ੁਰੂ ਹੋਇਆ ਹੈ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …