ਰਾਜਨੀਤਿਕ ਇਸਤੇਮਾਲ ਹੋਣ ਦੀ ਗੱਲ ਆਈ ਤਾਂ ਆਰਮੀ ਦੀ ਲੀਡਰਸ਼ਿਪ ਨੂੰ ਰੇਜਿਸਟ ਕਰਨਾ ਪਵੇਗਾ, ਕਿਉਂਕਿ ਆਰਮੀ ਇਸ ਕੰਮ ਦੇ ਲਈ ਨਹੀਂ ਹੈ : ਲੈਫਟੀਨੈਂਟ ਜਨਰਲ
ਕੀ ਰਾਜਨੀਤਿਕ ਪਾਰਟੀਆਂ ਫੌਜੀ ਅਪ੍ਰੇਸ਼ਨ ਆਪਣੇ ਹੱਕ ‘ਚ ਇਸਤੇਮਾਲ ਕਰਦੀਆਂ ਰਹਿਣਗੀਆਂ?
ਸਰਜੀਕਲ ਸਟਰਾਈਕ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਓ ਕੇ ਕੀਤਾ ਸੀ
ਚੰਡੀਗੜ੍ਹ : ਉੜੀ ਅਟੈਕ ਤੋਂ ਬਾਅਦ ਜਦੋਂ ਮੈਂ ਅਤੇ ਆਰਮੀ ਚੀਫ਼ ਉਸ ਕੈਂਪ ਨੂੰ ਵਿਜਟ ਕਰਨ ਗਏ ਤਾਂ ਉਥੇ ਸਭ ਕੁਝ ਜਲ ਚੁੱਕਿਆ ਸੀ। 19 ਫੌਜੀ ਮਾਰੇ ਜਾ ਚੁੱਕੇ ਸਨ। ਅਸੀਂ ਤਿੰਨ ਇੰਚ ਮੋਟੀ ਰਾਖ ਦੀ ਤਹਿ ‘ਤੇ ਚੱਲ ਰਹੇ ਸੀ। ਇਹੀ ਉਹ ਸਮਾਂ ਸੀ, ਜਦੋਂ ਸਾਡੇ ਮਨ ‘ਚ ਪਾਕਿਸਤਾਨ ਨੂੰ ਇਸ ਦਾ ਜਵਾਬ ਦੇਣ ਦੀ ਗੱਲ ਆਈ। ਪੂਰਾ ਦੇਸ਼ ਇਸ ਘਟਨਾ ਤੋਂ ਬਾਅਦ ਗੁੱਸੇ ‘ਚ ਸੀ। ਅਸੀਂ ਜਦੋਂ ਇਸ ਸਟਰਾਈਕ ਦੇ ਬਾਰੇ ‘ਚ ਪਲਾਨਿੰਗ ਕੀਤੀ, ਮੇਰੀ ਗੱਲ ਆਰਮੀ ਚੀਫ ਨਾਲ ਹੋਈ ਸੀ ਅਤੇ ਬਾਅਦ ‘ਚ ਮੈਨੂੰ ਦੱਸਿਆ ਕਿ ਇਸ ਪਲਾਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਓਕੇ ਕੀਤਾ ਸੀ। ਇਹ ਦੱਸ ਰਹੇ ਸਨ ਨਾਰਦਨ ਕਮਾਂਡ ਦੇ ਸਾਬਕਾ ਕਮਾਂਡਰ ਲੈਫਟੀਨੈਂਟ ਜਨਰਲ ਡੀ ਐਸ ਹੁੱਡਾ। ਚੰਡੀਗੜ੍ਹ ‘ਚ ਸ਼ੁੱਕਰਵਾਰ ਨੂੰ ਸ਼ੁਰੂ ਹੋਏ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਪਹਿਲੇ ਸੈਸ਼ਨ ‘ਚ ਸਰਜੀਕਲ ਸਟਰਾਈਕ ‘ਤੇ ਚਰਚਾ ਤੋਂ ਬਾਅਦ ਇਕ ਸਵਾਲ ਦੇ ਜਵਾਬ ‘ਚ ਉਨ੍ਹਾਂ ਨੇ ਕਿਹਾ ਕਿ ਇਹ ਗੱਲ ਸਹੀ ਹੈ ਕਿ ਇਸ ਅਪ੍ਰੇਸ਼ਨ ਦੀ ਚਰਚਾ ਬਹੁਤ ਜ਼ਿਆਦਾ ਹੋ ਗਈ। ਵਧੀਆ ਹੁੰਦਾ ਕਿ ਇਹ ਸਭ ਕੁਝ ਚੁੱਪਚਾਪ ਹੀ ਕੀਤਾ ਜਾਂਦਾ।
70 ਤੋਂ 80 ਅੱਤਵਾਦੀ ਮਾਰੇ ਗਏ ਸਨ : 2016 ‘ਚ ਉੜੀ ਹਮਲੇ ਤੋਂ ਬਾਅਦ ਭਾਰਤੀ ਫੌਜ ਨੇ ਪਾਕਿਸਤਾਨ ਦੀ ਸੀਮਾ ਦੇ ਅੰਦਰ ਤੱਕ ਜਾ ਕੇ ਇਸ ਰੇਡ ਨੂੰ ਅੰਜ਼ਾਮ ਦਿੱਤਾ ਜਿਸ ‘ਚ ਬਕੌਲ ਜਨਰਲ ਹੁੱਡਾ 70 ਤੋਂ 80 ਅੱਤਵਾਦੀ ਮਾਰੇ ਗਏ ਸਨ। ਉਸ ਦੇ ਕੁਝ ਸਮੇਂ ਬਾਅਦ ਹੀ ਯੂਪੀ ‘ਚ ਚੋਣਾਂ ਸਨ ਅਤੇ ਉਸ ਦੌਰਾਨ ਇਸ ਸਟਰਾਈਕ ਨੂੰ ਇਕ ਟਰੰਪ ਕਾਰਡ ਦੀ ਤਰ੍ਹਾਂ ਇਸਤੇਮਾਲ ਕੀਤਾ ਗਿਆ ਸੀ। ਸੈਸ਼ਨ ‘ਚ ਗੱਲਬਾਤ ਦੌਰਾਨ ਇਹ ਮਾਮਲਾ ਵੀ ਉੱਠਿਆ ਕਿ ਰਾਜਨੀਤਿਕ ਪਾਰਟੀ ਆਰਮੀ ਅਪ੍ਰੇਸ਼ਨ ਨੂੰ ਜੇਕਰ ਇਸ ਤਰ੍ਹਾਂ ਆਪਣੇ ਹੱਕ ‘ਚ ਇਸਤੇਮਾਲ ਕਰਦੀ ਰਹੀ ਤਾਂ ਅਜਿਹਾ ਨਾ ਹੋ ਕਿ ਇਹ ਇਕ ਰੂਟੀਨ ਹੋ ਜਾਵੇ? ਇਸ ‘ਤੇ ਜਨਰਲ ਹੁੱਡਾ ਦਾ ਜਵਾਬ ਸੀ ਜੇਕਰ ਅਜਿਹੀ ਸਥਿਤ ਆਉਂਦੀ ਹੈ ਤਾਂ ਆਰਮੀ ਦੀ ਲੀਡਰਸ਼ਿਪ ਨੂੰ ਰੇਜਿਸਟ ਕਰਨਾ ਪਵੇਗਾ। ਆਰਮੀ ਅਪ੍ਰੇਸ਼ਨ ਰਾਨੀਤਿਕ ਜ਼ਰੂਰਤਾਂ ਦੇ ਲਈ ਨਹੀਂ ਕੀਤੇ ਜਾ ਸਕਦੇ। ਅਜਿਹਾ ਕਿਹਾ ਜਾਂਦਾ ਹੈ ਕਿ ਆਮ ਤੌਰ ‘ਤੇ ਆਰਮੀ ਇਸ ਤਰ੍ਹਾਂ ਦੀ ਰੇਡਜ਼ ਕਰਦੀ ਰਹਿੰਦੀ ਹੈ। ਤਾਂ ਫਿਰ ਕੀ ਜਵਾਬ ਸੀ ਕਿ ਇਸ ਸਟਰਾਈਕ ਦੇ ਲਈ ਵਿਸ਼ੇਸ਼ ਤੌਰ ‘ਤੇ ਪ੍ਰਧਾਨ ਮੰਤਰੀ ਦੀ ਸਹਿਮਤੀ ਲੈਣੀ ਪੈਂਦੀ ਹੈ। ਜਨਰਲ ਹੁੱਡਾ ਨੇ ਇਸ ਦੇ ਜਵਾਬ ‘ਚ ਕਿਹਾ ਕਿ ਬਾਰਡਰ ‘ਤੇ ਰੁਟੀਨ ‘ਚ ਬਹੁਤ ਕੁੱਝ ਅਜਿਹਾ ਹੁੰਦਾ ਰਹਿੰਦਾ ਹੈ। ਜਿਸ ਦੇ ਲਈ ਕਿਸੇ ਤਰ੍ਹਾਂ ਦੀ ਰਾਜਨੀਤਿਕ ਮਨਜ਼ੂਰੀ ਦੀ ਜ਼ਰੂਰਤ ਨਹੀਂ ਹੁੰਦੀ ਪ੍ਰੰਤੂ ਇਸ ਸਟਰਾਈਕ ਦਾ ਪੱਧਰ ਵੱਡਾ ਸੀ। ਅਸੀਂ ਦੂਜੇ ਦੇਸ਼ ਦੀ ਸਰਹੱਦ ‘ਚ ਆਪਣੇ ਸੈਨਿਕ ਭੇਜ ਰਹੇ ਸਾਂ। ਇਸ ਦੀ ਜਾਣਕਾਰੀ ਤਾਂ ਦੇਣੀ ਜ਼ਰੂਰੀ ਸੀ।
ਅਸੀਂ ਪਾਕਿਸਤਾਨ ਨੂੰ ਸਮਝਾ ਦਿੱਤਾ ਸੀ ਕਿ ਉਨ੍ਹਾਂ ਦੀਆਂ ਹਰਕਤਾਂ ਦਾ ਜਵਾਬ ਇਸ ਤਰ੍ਹਾਂ ਦਿੱਤਾ ਜਾ ਸਕਦਾ ਹੈ
ਸਟਰਾਈਕ ਤੋਂ ਬਾਅਦ ਇਕ ਹੋਰ ਸਵਾਲ ਉਠਿਆ ਕਿ ਇਸ ਨਾਲ ਪਾਕਿਸਤਾਨ ਨੂੰ ਸਬਕ ਸਿਖਾ ਦਿੱਤਾ ਗਿਆ ਹੈ? ਕੀ ਹੁਣ ਉਸ ਵੱਲੋਂ ਕੋਈ ਗਲਤੀ ਨਹੀਂ ਹੋਵੇਗੀ। ਜਨਰਲ ਹੁੱਡਾ ਇਸ ‘ਤੇ ਬੋਲੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਸਬਕ ਸਿਖਾਉਣ ਦੇ ਲਈ ਸੀ। ਬਲਕਿ ਇਹ ਕਹਿਣਾ ਠੀਕ ਹੋਵੇਗਾ ਅਸੀਂ ਉਨ੍ਹਾਂ ਨੂੰ ਸਮਝਾ ਦਿੱਤਾ ਕਿ ਉਨ੍ਹਾਂ ਦੀਆਂ ਹਰਕਤਾਂ ਦਾ ਜਵਾਬ ਇਸ ਤਰ੍ਹਾਂ ਦਿੱਤਾ ਜਾ ਸਕਦਾ ਹੈ। ਇਸ ਸੈਸ਼ਨ ‘ਚ ਲੈਫਟੀਨੈਂਟ ਜਨਰਲ ਐਨ ਐਸ ਬਰਾੜ, ਲੈਫਟੀਨੈਂਟ ਜੇ ਐਸ ਚੀਮਾ ਅਤੇ ਕਰਨਲ ਅਜੇ ਸ਼ੁਕਲਾ ਨੇ ਹਿੱਸਾ ਲਿਆ।
ਮਿਲਟਰੀ ਲਿਟਰੇਚਰ ਫੈਸਟੀਵਲ : ਵਿਜ਼ਡਮ ਆਫ਼ ਸਪਾਈਜ਼ ‘ਤੇ ਬੋਲੇ ਲੈਫਟੀਨੈਂਟ ਜਨਰਲ ਡਾਵਰ-ਰਾਅ ਅਤੇ ਆਈਐਸਆਈ ‘ਚ ਗੱਲਬਾਤ ਹੋਣੀ ਚਾਹੀਦੀ ਹੈ
ਰਾਅ ਦੀ ਇਨਫਰਮੇਸ਼ਨ ‘ਤੇ ਆਈਐਸਆਈ ਨੇ ਬਚਾਈ ਸੀ ਮੁਸ਼ੱਰਫ ਦੀ ਜਾਨ : ਡਾਵਰ
ਚੰਡੀਗੜ੍ਹ : ਚੰਡੀਗੜ੍ਹ ਮਿਲਟਰੀ ਲਿਟਰੇਚਰ ਫੈਸਟ ਦੇ ਦੂਜੇ ਦਿਨ ਸ਼ਨੀਵਾਰ ਨੂੰ ‘ਵਿਜ਼ਡਮ ਆਫ਼ ਸਪਾਈਜ਼’ ਵਿਸ਼ੇ ‘ਤੇ ਸੈਸ਼ਨ ਹੋਇਆ। ਡਿਫੈਂਸ ਇੰਟੈਲੀਜੈਂਸ ਏਜੰਸੀ ਦੇ ਡਾਇਰੈਕਟਰ ਜਨਰਲ ਰਹੇ ਲੈਫਟੀਨੈਂਟ ਜਨਰਲ (ਰਿਟਾ.) ਕਮਲ ਡਾਵਰ ਨੇ ਦੱਸਿਆ ਕਿ ਫਰਵਰੀ 2004 ‘ਚ ਸਾਡੀਆਂ ਏਜੰਸੀਆਂ ਨੇ ਪਾਕਿਸਤਾਨ ਦੇ ਤਤਕਾਲੀਨ ਰਾਸ਼ਟਰਪਤੀ ਜਨਰਲ ਪ੍ਰਵੇਜ਼ ਮੁਸ਼ੱਰਫ ਨੂੰ ਨਾਪਸੰਦ ਕਰਨ ਵਾਲੇ ਇਕ ਜੇਹਾਦੀ ਗਰੁੱਪ ਦੀਆਂ ਗੱਲਾਂ ਇੰਟਰਸੇਪਟ ਕੀਤੀਆਂ। ਇਸ ‘ਚ ਉਨ੍ਹਾਂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੀ ਸੂਚਨਾ ਸੀ। ਇਸ ਇਨਫਰਮੇਸ਼ਨ ਨੂੰ ਸਾਡੀਆਂ ਏਜੰਸੀਆਂ ਨੇ ਪਾਕਿਤਾਨੀ ਖੁਫੀਆ ਏਜੰਸੀ ਆਈਐਸਆਈ ਤੱਕ ਪਹੁੰਚਾਇਆ।
ਸਮੇਂ ‘ਤੇ ਜਾਣਕਾਰੀ ਮਿਲਣ ਦੇ ਕਾਰਨ ਆਈਐਸਆਈ ਨੇ ਜੇਹਾਦੀ ਗਰੁੱਪ ਦੀ ਕੋਸ਼ਿਸ਼ ਨੂੰ ਨਾਕਾਮ ਕਰਕੇ ਮੁਸ਼ੱਰਫ ਦੀ ਜਾਨ ਬਚਾਈ। ਉਸ ਸਮੇਂ ਸੀਡੀ ਸਹਾਏ ਰਾੱ ਦੇ ਚੀਫ਼ ਸਨ ਅਤੇ ਆਈਐਸਆਈ ਦੇ ਹੈਡ ਸਨ ਅਹਿਸਾਨਉਲ ਹੱਕ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਦੋਵੇਂ ਦੇਸ਼ਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਨੂੰ ਆਪਸ ਗੱਲਬਾਤ ਕਰਦੇ ਰਹਿਣਾ ਚਾਹੀਦਾ ਹੈ। ਜਦੋਂ ਅਸੀਂ ਦੁਨੀਆਭਰ ਦੀਆਂ ਏਜੰਸੀਆਂ ਦੇ ਸੰਪਰਕ ‘ਚ ਰਹਿ ਸਕਦੇ ਹਾਂ ਤਾਂ ਕਿਉਂ ਨਹੀਂ ਆਪਣੇ ਗੁਆਂਢੀ ਦੇਸ਼ ਦੇ ਨਾਲ ਇਸ ਪੱਧਰ ‘ਤੇ ਗੱਲਬਾਤ ਰੱਖ ਸਕਦੇ। ਇਸ ਨਾਲ ਕਾਫ਼ੀ ਸਮੱਸਿਆਵਾਂ ਹੱਲ ਹੋ ਜਾਣਗੀਆਂ।
ਮੁਸ਼ੱਰਫ ਕਾਰਗਿਲ ਦੇ ਵਿਲੇਨ ਸਨ ਪ੍ਰੰਤੂ ਵਧੀਆ ਰਾਸ਼ਟਰ ਪ੍ਰਮੁੱਖ ਰਹੇ : ਦੁੱਲਤ
ਰਾੱ ਅਤੇ ਆਈਬੀ ਦੇ ਸਾਬਕਾ ਚੀਫ਼ ਏਐਸ ਦੁੱਲਤ ਨੇ ਕਿਹਾ ਕਿ ਜੇਕਰ ਪਿਛਲੇ 30 ਸਾਲ ਦੀ ਗੱਲ ਕਰੀਏ ਤਾਂ ਪਾਕਿਸਤਾਨ ‘ਚ ਸਭ ੋਤਂ ਵੱਡੀ ਰਾਸ਼ਟਰ ਪ੍ਰਮੁੱਖ ਰਹੇ ਹਨ ਜਨਰਲ ਪ੍ਰਵੇਜ਼ ਮੁਸ਼ੱਰਫ਼। ਉਹ ਨਾ ਕੇਵਲ ਆਪਣੇ ਦੇਸ਼ ਦੇ ਲਈ ਵਧੀਆ ਸਨ ਬਲਕਿ ਭਾਰਤ ਦੇ ਲਈ ਵੀ। ਹਾਲਾਂਕਿ ਉਹ ਕਾਰਗਿਲ ਦੇ ਵਿਲੇਨ ਸਨ ਪ੍ਰੰਤੂ ਉਨ੍ਹਾਂ ਨੂੰ ਇਹ ਵੀ ਸਮਝ ਆ ਗਿਆ ਸੀ ਕਿ ਭਾਰਤ ਇਕ ਵੱਡਾ ਦੇਸ਼ ਹੈ ਅਤੇ ਕਿਸ ਤਰ੍ਹਾਂ ਦੇ ਸਬੰਧ ਰੱਖਣੇ ਚਾਹੀਦੇ ਹਨ।
ਇਮਰਾਨ ਖਾਨ ਨੂੰ ਸਮਾਂ ਦੇਣਾ ਚਾਹੀਦਾ ਹੈ…
ਭਾਰਤ ਦੇ ਲਈ ਮੁਸ਼ੱਰਫ ਜੇਕਰ ਚੰਗੇ ਸਨ ਤਾਂ ਇਮਰਾਨ ਖਾਨ ਕਿਸ ਤਰ੍ਹਾਂ ਦੇ ਸਾਬਤ ਹੋਣਗੇ? ਇਸ ਦੇ ਜਵਾਬ ‘ਚ ਸਾਨੂੰ ਦੇਖਣ ਨੂੰ ਮਿਲਦਾ ਹੈ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਆਪਦੇ ਕਾਰਜਕਾਲ ਦੇ 100 ਦਿਨ ਪੂਰੇ ਕਰਨ ਦੇ ਨਾਲ ਹੀ ਦਿੱਤਾ ਗਿਆ ਬਿਆਨ। ਇਸ ‘ਚ ਉਹ 26/11 ਮੁੰਬਈ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਹੱਕ ‘ਚ ਦਿਖੇ। ਜਿਸ ਤਰ੍ਹਾਂ ਹੀ ਇਮਰਾਨ ਖਾਨ ਨੇ ਇਹ ਬਿਆਨ ਦਿੱਤਾ ਕਿ ਸ਼ਨੀਵਾਰ ਨੂੰ ਭਾਰਤੀ ਸੈਨਾ ਪ੍ਰਮੁੱਖ ਜਨਰਲ ਵਿਪਨ ਰਾਵਤ ਨੇ ਇਸ ‘ਤੇ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਦੁਨੀਆ ਇਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਹਮਲਾ ਕਿਸ ਨੇ ਕਰਵਾਇਆ ਸੀ। ਇਸ ਲਈ ਇਸ ‘ਤੇ ਹੁਣ ਕਿਸੇ ਹੋਰ ਸਟੇਟਮੈਂਟ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ ਉਨ੍ਹਾਂ ਐਕਸਪਟੇਂਸ ਇਜ਼ ਗੁੱਡ ਕਹਿ ਕੇ ਇਮਰਾਨ ਖਾਨ ਦੀ ਤਾਰੀਫ਼ ਵੀ ਕੀਤੀ। ਸਾਬਕਾ ਆਈਬੀ ਅਤੇ ਰਾੱ ਚੀਫ਼ ਏਐਸ ਦੁੱਲਤ ਨੇ ਕਿਹਾ ਕਿ ਅਸੀਂ ਇਮਰਾਨ ਖਾਨ ‘ਤੇ ਹਰ ਤਰ੍ਹਾਂ ਦਾ ਸ਼ੱਕ ਕਰ ਰਹੇ ਹਾਂ। ਜੇਕਰ ਉਹ 26/11 ‘ਤੇ ਗੱਲ ਕਰ ਰਹੇ ਹਨ ਤਾਂ ਇਸ ਗੱਲ ਦੀ ਸਿਫ਼ਤ ਕਰਨੀ ਚਾਹੀਦੀ ਹੈ। ਉਨ੍ਹਾਂ ਦੇ ਬਾਰੇ ‘ਚ ਕੋਈ ਪੱਕੀ ਰਾਏ ਬਣਾਉਣ ਤੋਂ ਪਹਿਲਾਂ ਸਮਾਂ ਦਿੱਤਾ ਜਾਣਾ ਚਾਹੀਦਾ ਹੈ ਕਿ ਅੱਗੇ ਕੀ ਕਰਦੇ ਹਨ। ਡਾਵਰ ਨੇ ਵੀ ਦੁੱਲਤ ਦਾ ਸਮਰਥਨ ਕੀਤਾ।
Home / ਭਾਰਤ / ਮਿਲਟਰੀ ਲਿਟਰੇਚਰ ਫੈਸਟ ਦਾ ਪਹਿਲਾ ਦਿਨ, ਸਰਜੀਕਲ ਸਟਰਾਈਕ ਅਪ੍ਰੇਸ਼ਨ ਦੇ ਇੰਚਾਰਜ ਲੈਫਟੀਨੈਂਟ ਜਨਰਲ ਡੀ ਐਸ ਹੁੱਡਾ ਨੇ ਦੱਸਿਆ-ਕਿਸ ਤਰ੍ਹਾਂ ਪਾਕਿ ਨੂੰ ਸਬਕ ਸਿਖਾਇਆ
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …