Breaking News
Home / ਭਾਰਤ / ਖੇਤੀ ਨੂੰ ਡਿਜੀਟਲ ਤਕਨੀਕਾਂ ਨਾਲ ਜੋੜਨਾ ਜ਼ਰੂਰੀ : ਤੋਮਰ

ਖੇਤੀ ਨੂੰ ਡਿਜੀਟਲ ਤਕਨੀਕਾਂ ਨਾਲ ਜੋੜਨਾ ਜ਼ਰੂਰੀ : ਤੋਮਰ

ਨਵੀਂ ਦਿੱਲੀ : ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਸਾਲ ਦਸੰਬਰ ਤੱਕ ਕਿਸਾਨ ਡੇਟਾਬੇਸ ਨੂੰ ਮੌਜੂਦਾ 5.5 ਕਰੋੜ ਤੋਂ ਵਧਾ ਕੇ 8 ਕਰੋੜ ਤੱਕ ਲਿਜਾਏਗੀ। ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਕਰਦਿਆਂ ਤੋਮਰ ਨੇ ਕਿਹਾ ਕਿ ਸੂਬੇ ਡੇਟਾਬੇਸ ਤਿਆਰ ਕਰਨ। ਇਸ ਲਈ ਕੇਂਦਰ ਵੱਲੋਂ ਬਣਾਏ ਗਏ ਡੇਟਾਬੇਸ ਦੀ ਮਦਦ ਵੀ ਲਈ ਜਾ ਸਕਦੀ ਹੈ।
ਸੂਬਾ ਲੈਂਡ ਰਿਕਾਰਡ ਅੰਕੜਿਆਂ ਨੂੰ ਵੀ ਡੇਟਾਬੇਸ ਬਣਾਉਣ ਲਈ ਵਰਤਿਆ ਜਾ ਸਕਦਾ ਹੈ। ਮੰਤਰੀ ਨੇ ਕਿਹਾ ਕਿ ਖੇਤੀਬਾੜੀ ਨੂੰ ਡਿਜੀਟਲ ਤਕਨੀਕ, ਵਿਗਿਆਨਕ ਖੋਜ ਤੇ ਹੋਰ ਗਿਆਨ ਨਾਲ ਜੋੜਨਾ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਰਾਜ ਤੇ ਕੇਂਦਰ ਸਰਕਾਰਾਂ ਖੇਤੀਬਾੜੀ ਲਈ ਮਿਲ ਕੇ ਕੰਮ ਕਰ ਸਕਦੀਆਂ ਹਨ ਤੇ ਇਸ ਨਾਲ ਆਰਥਿਕਤਾ ਨੂੰ ਹੁਲਾਰਾ ਮਿਲੇਗਾ। ਤੋਮਰ ਨੇ ਨਾਲ ਹੀ ਕਿਹਾ ਕਿ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਦੀ ਸਥਾਪਤੀ ਨਾਲ ਕਿਸਾਨ ਉਤਪਾਦਕ ਸੰਗਠਨਾਂ, ਮੰਡੀਆਂ ਤੇ ਨਵੇਂ ਉੱਦਮਾਂ ਨੂੰ ਜਲਦੀ ਕਰਜ਼ਾ ਮਿਲੇਗਾ। ਕਾਨਫਰੰਸ ਵਿਚ ਡਿਜੀਟਲ ਖੇਤੀਬਾੜੀ ਤੇ ਨਵੀਆਂ ਤਕਨੀਕਾਂ ਦੀ ਵਰਤੋਂ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ।

Check Also

ਈਡੀ ਨੇ ਸੁਪਰੀਮ ਕੋਰਟ ’ਚ ਹਲਫਨਾਮਾ ਦਾਇਰ ਕਰਕੇ ਕੇਜਰੀਵਾਲ ਦੀ ਗਿ੍ਰਫ਼ਤਾਰੀ ਨੂੰ ਦੱਸਿਆ ਸਹੀ

ਕਿਹਾ : ਸਬੂਤਾਂ ਤੋਂ ਪਤਾ ਚਲਦਾ ਹੈ ਕਿ ਸ਼ਰਾਬ ਘੋਟਾਲੇ ’ਚ ਕੇਜਰੀਵਾਲ ਦਾ ਵੀ ਹੈ …