Breaking News
Home / ਭਾਰਤ / ਸਵਿਸ ਬੈਂਕ ‘ਚ ਭਾਰਤੀਆਂ ਦੇ ਕਾਲੇ ਧਨ ਦੀਆਂ ਸੂਚਨਾਵਾਂ ਦੋ ਸਾਲ ਬਾਅਦ

ਸਵਿਸ ਬੈਂਕ ‘ਚ ਭਾਰਤੀਆਂ ਦੇ ਕਾਲੇ ਧਨ ਦੀਆਂ ਸੂਚਨਾਵਾਂ ਦੋ ਸਾਲ ਬਾਅਦ

balck-money-copy-copyਸਤੰਬਰ, 2019 ਤੋਂ ਮਿਲੇਗੀ ਸਵਿਸ ਬੈਂਕਾਂ ਵਿਚ ਭਾਰਤੀਆਂ ਦੇ ਖਾਤਿਆਂ ਦੀ ਜਾਣਕਾਰੀ
2018 ਤੋਂ ਇਕੱਠੀਆਂ ਸੂਚਨਾਵਾਂ ਹੀ ਮਿਲ ਸਕਣਗੀਆਂ ਭਾਰਤ ਸਰਕਾਰ ਨੂੰ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਲੇ ਧਨ ਨੂੰ ਲੈ ਕੇ ਭਾਰਤ ਨੂੰ ਵਿਦੇਸ਼ ਵਿਚ ਵੱਡੀ ਕਾਮਯਾਬੀ ਮਿਲੀ ਹੈ। ਸਵਿਟਜ਼ਰਲੈਂਡ ਸਤੰਬਰ 2019 ਦੇ ਬਾਅਦ ਸਵਿਸ ਬੈਂਕ ‘ਚ ਭਾਰਤੀਆਂ ਦੇ ਖਾਤਿਆਂ ਦੀ ਜਾਣਕਾਰੀ ਆਟੋਮੈਟਿਕ ਰੂਟ ਨਾਲ ਸਾਂਝਾ ਕਰਨ ਲਈ ਤਿਆਰ ਹੋ ਗਿਆ ਹੈ। ਹਾਲਾਂਕਿ ਸਵਿਸ ਬੈਂਕ ਦੇ ਪੁਰਾਣੇ ਖਾਤਿਆਂ ਦੀ ਜਾਣਕਾਰੀ ਨਹੀਂ ਦਿੱਤੀ ਜਾਏਗੀ। ਜਦਕਿ ਸਤੰਬਰ 2019 ਵਿਚ ਭਾਰਤ ਨੂੰ ਪਹਿਲੀ ਵਾਰੀ ਜਾਣਕਾਰੀ ਮਿਲੇਗੀ।
ਭਾਰਤ ਅਤੇ ਸਵਿਟਜ਼ਰਲੈਂਡ ਦਰਮਿਆਨ ਇਪਲੀਮੇਂਟਿੰਗ ਆਟੋਮੈਟਿਕ ਐਕਸਚੇਂਜ ਆਫ ਇਨਫਰਮੇਸ਼ਨ (ਏਈਓਆਈ) ਲਾਗੂ ਕਰਨ ਲਈ ਸਾਂਝੇ ਐਲਾਨਨਾਮੇ ‘ਤੇ ਦਸਤਖਤ ਕੀਤੇ ਗਏ। ਇਸ ਮੁਤਾਬਕ ਦੋਨੋਂ ਦੇਸ਼ ਗਲੋਬਲ ਸਟੈਂਡਰਡ ਦੇ ਮੁਤਾਬਕ 2018 ਵਿਚ ਡਾਟਾ ਇਕੱਠਾ ਕਰਨਾ ਸ਼ੁਰੂ ਕਰਨਗੇ ਅਤੇ ਉਨ੍ਹਾਂ ਦਾ ਲੈਣ-ਦੇਣ 2019 ਤੋਂ ਸ਼ੁਰੂ ਹੋਵੇਗਾ। ਤਸਦੀਕਸ਼ੁਦਾ ਐਲਾਨ ਦੇ ਮੁਤਾਬਿਕ ਆਟੋਮੈਟਿਕ ਰੂਪ ਨਾਲ ਖਾਤਿਆਂ ਦੀ ਜਾਣਕਾਰੀ ਦੇਣਾ, ਉਥੇ ਭਾਰਤ ਨੂੰ ਇਨ੍ਹਾਂ ਸੂਚਨਾਵਾਂ ਦੀ ਗੁਪਤਤਾ ਬਣਾਈ ਰੱਖਣੀ ਪਵੇਗੀ। ਵਿੱਤ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਭਾਰਤ ਨੂੰ ਸਤੰਬਰ 2019 ਦੇ ਬਾਅਦ ਸਵਿਸ ਬੈਂਕ ਦੇ ਉਨ੍ਹਾਂ ਖਾਤਿਆਂ ਦੀ ਜਾਣਕਾਰੀ ਮਿਲ ਸਕੇਗੀ ਜੋ 2018 ਅਤੇ ਇਸ ਦੇ ਬਾਅਦ ਖੁੱਲਣਗੇ। ਮਾਲੀਆ ਸਕੱਤਰ ਹਸਮੁੱਖ ਅੜ੍ਹੀਆ ਨੇ ਟਵੀਟ ਕਰਕੇ ਕਿਹਾ ਕਿ ਭਾਰਤ ਲਈ ਇਹ ਵੱਡੀ ਕਾਮਯਾਬੀ ਹੈ। ਆਮਦਨ ਟੈਕਸ ਵਿਭਾਗ ਨੂੰ ਸਵਿਟਜ਼ਰਲੈਂਡ ਵਿਚ ਭਾਰਤੀਆਂ ਵਲੋਂ 2018 ਤੋਂ ਜਮ੍ਹਾਂ ਧਨ ਦੀ ਜਾਣਕਾਰੀ ਹਾਸਲ ਹੋ ਸਕੇਗੀ। ਸਵਿਸ ਫੈਡਰਲ ਡਿਪਾਰਟਮੈਂਟ ਆਫ ਫਾਈਨਾਂਸ ਨੇ ਇਕ ਬਿਆਨ ਵਿਚ ਕਿਹਾ ਕਿ ਸਾਂਝੇ ਐਲਾਨ ਦੇ ਜ਼ਰੀਏ ਸਵਿਟਜ਼ਰਲੈਂਡ ਏਈਓਆਈ ਦੇ ਸਟੈਂਡਰਡ ਦੀ ਪੁਸ਼ਟੀ ਕਰਦਾ ਹੈ। ਉਹ ਏਈਓਆਈ ਪਾਰਟਨਰ ਦੇਸ਼ਾਂ ਦਾ ਨੈੱਟਵਰਕ ਮਜ਼ਬੂਤ ਕਰ ਰਿਹਾ ਹੈ। ਭਾਰਤ ਜਾਰੀ ਕੀਤੇ ਗਏ ਅੰਕੜਿਆਂ ਦੀ ਗੁਪਤਤਾ ਬਣਾਏ ਰੱਖਣ ਦੀਆਂ ਸ਼ਰਤਾਂ ਨੂੰ ਪੂਰੀ ਕਰਦਾ ਹੈ।
ਦੇਸ਼ ਵਿਚ ਸਮੇਂ-ਸਮੇਂ ‘ਤੇ ਇਸ ਗੱਲ ਉਤੇ ਬਹਿਸ ਹੁੰਦੀ ਰਹੀ ਹੈ ਕਿ ਸਵਿਟਜ਼ਰਲੈਂਡ ਕੁਝ ਸਾਲ ਪਹਿਲਾਂ ਤਕ ਇਸ ਦੀਆਂ ਸੂਚਨਾਵਾਂ ਸਖਤ ਗੁਪਤਤਾ ਵਿਚ ਰੱਖਦਾ ਰਿਹਾ ਹੈ।
ਕੌਮਾਂਤਰੀ ਪੱਧਰ ‘ਤੇ ਸਵਿਟਜ਼ਰਲੈਂਡ ‘ਤੇ ਗੁਪਤਤਾ ਸਬੰਧੀ ਸਖ਼ਤ ਨਿਯਮਾਂ ਵਿਚ ਢਿੱਲ ਦੇਣ ਦਾ ਦਬਾਅ ਪਾਇਆ ਗਿਆ। ਇਸ ਦੇ ਬਾਅਦ ਉਹ ਸੂਚਨਾਵਾਂ ਸਾਂਝਾ ਕਰਨ ਲਈ ਤਿਆਰ ਹੋਇਆ ਹੈ ਪਰ ਇਸ ਦੇ ਲਈ ਉਸ ਨੇ ਕਈ ਸ਼ਰਤਾਂ ਲਗਾਈਆਂ ਹਨ। ਹਾਲੇ ਵੀ ਸਵਿਸ ਬੈਂਕ ਵਿਚ ਖਾਤਿਆਂ ਦੀ ਜਾਣਕਾਰੀ ਲਈ ਸਾਰੀਆਂ ਅਪੀਲਾਂ ਲਟਕ ਰਹੀਆਂ ਹਨ। ਤਾਜ਼ਾ ਐਲਾਨਨਾਮੇ ਵਿਚ ਪਿਛਲੀਆਂ ਅਪੀਲਾਂ56 ਦੇ ਬਾਰੇ ਕੁਝ ਨਹੀਂ ਕਿਹਾ ਗਿਆ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 8 ਮਈ ਤੱਕ ਵਧੀ

ਸ਼ਰਾਬ ਘੁਟਾਲਾ ਮਾਮਲੇ 23 ਫਰਵਰੀ 2023 ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ : …