Breaking News
Home / ਕੈਨੇਡਾ / Front / ਬੀਆਰਐਸ ਵਿਧਾਇਕਾ ਕੇ ਕਵਿਤਾ ਦਾ ਰਿਮਾਂਡ 26 ਮਾਰਚ ਤੱਕ ਵਧਿਆ

ਬੀਆਰਐਸ ਵਿਧਾਇਕਾ ਕੇ ਕਵਿਤਾ ਦਾ ਰਿਮਾਂਡ 26 ਮਾਰਚ ਤੱਕ ਵਧਿਆ

ਕਵਿਤਾ ਨੇ ਚੋਣਾਂ ਸਮੇਂ ਹੋਈ ਗਿ੍ਰਫ਼ਤਾਰੀ ਨੂੰ ਦੱਸਿਆ ਗਲਤ


ਨਵੀਂ ਦਿੱਲੀ/ਬਿਊਰੋ ਨਿਊਜ਼ : ਤੇਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਚੰਦਰਸ਼ੇਖ ਰਾਓ ਦੀ ਬੇਟੀ ਅਤੇ ਬੀਆਰਐਸ ਵਿਧਾਇਕਾ ਕੇ ਕਵਿਤਾ ਦੀ ਈਡੀ ਕਸਟਡੀ 26 ਮਾਰਚ ਤੱਕ ਵਧਾ ਦਿੱਤੀ ਗਈ ਹੈ। ਦਿੱਲੀ ਸ਼ਰਾਬ ਨੀਤੀ ਘੁਟਾਲੇ ਦੀ ਆਰੋਪੀ ਕਵਿਤਾ ਨੇ ਸ਼ਨੀਵਾਰ ਨੂੰ ਕੋਰਟ ਤੋਂ ਨਿਕਲਦਿਆਂ ਕਿਹਾ ਕਿ ਚੋਣਾਂ ਸਮੇਂ ਇੰਨੇ ਸਾਰੇ ਸਿਆਸੀ ਆਗੂਆਂ ਨੂੰ ਗਿ੍ਰਫ਼ਤਾਰ ਕਰਨਾ ਗਲਤ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਇਸ ’ਚ ਦਖਲ ਦੇਣਾ ਚਾਹੀਦਾ ਹੈ ਅਤੇ ਦੇਸ਼ ’ਚ ਲੋਕਤੰਤਰ ਦੀ ਰੱਖਿਆ ਕਰਨੀ ਚਾਹੀਦੀ ਹੈ। ਉਨ੍ਹਾਂ ਗਿ੍ਰਫ਼ਤਾਰੀ ਨੂੰ ਗੈਰਕਾਨੂੰਨੀ ਦੱਸਿਆ ਅਤੇ ਉਨ੍ਹਾਂ ਕਿਹਾ ਕਿ ਉਹ ਇਸ ਦੇ ਖਿਲਾਫ਼ ਕੋਰਟ ਜਾਣਗੇ। ਉਨ੍ਹਾਂ ਇਸ ਮਾਮਲੇ ਨੂੰ ਰਾਜਨੀਤਿਕ ਅਤੇ ਝੂਠਾ ਕੇਸ ਦੱਸਿਆ। ਇਸ ਮਾਮਲੇ ’ਚ ਕੁੱਝ ਵੀ ਨਵਾਂ ਨਹੀਂ ਅਤੇ ਈਡੀ ਅਧਿਕਾਰੀ ਵਾਰ-ਵਾਰ ਇਕ ਹੀ ਗੱਲ ਪੁੱਛਣਦੇ ਹਨ। ਧਿਆਨ ਰਹੇ ਕਿ ਕਵਿਤਾ ਨੂੰ ਈਡੀ ਨੇ 15 ਮਾਰਚ ਨੂੰ 8 ਘੰਟੇ ਦੀ ਪੁੱਛਗਿੱਛ ਮਗਰੋਂ ਗਿ੍ਰਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਦਿੱਲੀ ਦੀ ਅਦਾਲਤ ਨੇ ਉਨ੍ਹਾਂ ਨੂੰ 7 ਦਿਨ ਦੇ ਰਿਮਾਂਡ ’ਤੇ ਭੇਜਿਆ। ਰਿਮਾਂਡ ਖਤਮ ਹੋਣ ਤੋਂ ਬਾਅਦ ਈਡੀ ਨੇ ਅੱਜ ਉਨ੍ਹਾਂ ਨੂੰ ਕੋਰਟ ’ਚ ਪੇਸ਼ ਕੀਤਾ ਅਤੇ ਰਿਮਾਂਡ ਵਧਾਉਣ ਦੀ ਕੋਰਟ ਕੋਲੋਂ ਮੰਗ ਕੀਤੀ। ਕੋਰਟ ਨੇ ਕਵਿਤਾ ਦਾ ਰਿਮਾਂਡ 26 ਮਾਰਚ ਤੱਕ ਵਧਾ ਦਿੱਤਾ ਹੈ।

Check Also

ਅਮਰੀਕਾ ਤੇ ਬਿ੍ਟੇਨ ਦੇ ਸੀਨੀਅਰ ਕਾਂਗਰਸੀ ਆਗੂਆਂ ਨੇ ਨਰਿੰਦਰ ਮੋਦੀ ਦੀ ਗਾਰੰਟੀ ਨੂੰ ਦੱਸਿਆ ਝੂਠ ਦਾ ਪੁਲੰਦਾ 

ਚੰਡੀਗੜ੍ਹ/ਬਿਊਰੋ ਨਿਊਜ਼ ਇੰਡੀਅਨ ਓਵਰਸੀਜ਼ ਕਾਂਗਰਸ ਦੇ ਸੀਨੀਅਰ ਆਗੂਆਂ ਨੇ ਵੀਰਵਾਰ ਨੂੰ ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ …