Breaking News
Home / ਦੁਨੀਆ / ਪਿਤਾ ਦੀ ਹੱਤਿਆ ਦੀ ਕੋਸ਼ਿਸ਼ ਕਰਨ ਵਾਲੇ ਗੁਰਤੇਜ ਰੰਧਾਵਾ ਨੂੰ 8 ਸਾਲ ਦੀ ਕੈਦ

ਪਿਤਾ ਦੀ ਹੱਤਿਆ ਦੀ ਕੋਸ਼ਿਸ਼ ਕਰਨ ਵਾਲੇ ਗੁਰਤੇਜ ਰੰਧਾਵਾ ਨੂੰ 8 ਸਾਲ ਦੀ ਕੈਦ

ਲੰਡਨ/ਬਿਊਰੋ ਨਿਊਜ਼ : ਮਹਿਲਾ ਦੋਸਤ ਨਾਲ ਰਹਿਣ ਦੀ ਇਜਾਜ਼ਤ ਨਾਲ ਮਿਲਣ ‘ਤੇ ਸਿੱਖ ਪਿਤਾ ਦੀ ਹੱਤਿਆ ਲਈ ਆਨਲਾਈਨ ਧਮਾਕਾਖੇਜ਼ ਸਮੱਗਰੀ ਖਰੀਦਣ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀ ਮੂਲ ਦੇ ਲੜਕੇ ਨੂੰ ਸਥਾਨਕ ਅਦਾਲਤ ਨੇ ਅੱਠ ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਗੁਰਤੇਜ ਸਿੰਘ ਰੰਧਾਵਾ ਨੂੰ ਲੰਦਨ ਦੀ ਕੌਮੀ ਅਪਰਾਧ ਏਜੰਸੀ ਦੇ ਖੁਫੀਆ ਵਿੰਗ ਦੇ ਅਫਸਰਾਂ ਨੇ ਲੰਘੇ ਵਰ੍ਹੇ ਮਈ ਵਿੱਚ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਨੇ ਉਸ ਵੱਲੋਂ ਆਨਲਾਈਨ ਆਰਡਰ ਕੀਤੇ ਕਾਰ ਬੰਬ ਨੂੰ ਡਿਲੀਵਰ ਹੋਣ ਤੋਂ ਪਹਿਲਾਂ ਇਕ ਨੁਕਸਾਨ ਨਾ ਪਹੁੰਚਾਉਣ ਵਾਲੀ ਡਮੀ ਨਾਲ ਬਦਲ ਦਿੱਤਾ ਸੀ। ਬਰਮਿੰਘਮ ਦੀ ਕ੍ਰਾਊਨ ਕੋਰਟ ਨੇ 19 ਸਾਲਾ ਇਸ ਲੜਕੇ ਨੂੰ ਗੰਭੀਰ ਅਤੇ ਜਾਨੀ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਧਮਾਕਾਖੇਜ਼ ਸਮੱਗਰੀ ਰੱਖਣ ਦੇ ਦੋਸ਼ ਹੇਠ ਨਵੰਬਰ ਵਿੱਚ ਦੋਸ਼ੀ ਠਹਿਰਾਇਆ ਸੀ। ਅਦਾਲਤ ਨੇ ਉਸ ਦੀ ਸਜ਼ਾ ਦਾ ਐਲਾਨ ਕੀਤਾ। ઠਕੇਸ ਦੀ ਸੁਣਵਾਈ ਦੌਰਾਨ ਜਸਟਿਸ ਚੀਮਾ ਗਰੁੱਬ ਨੇ ਰੰਧਾਵਾ ਨੂੰ ਕਿਹਾ, ”ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਅਪਰਾਧ ਉਸ ਦੇ ਗੋਰੀ ਮਹਿਲਾ ਦੋਸਤ ਨਾਲ ਰਹਿਣ ਦੀ ਇੱਛਾ ਤੋਂ ਪ੍ਰੇਰਿਤ ਹੈ। ਉਸ ਨੇ ਆਪਣੀ ਇਸ ਇੱਛਾ ਦੀ ਪੂਰਤੀ ਲਈ ਪਿਤਾ ਦੀ ਜਾਨ ਨੂੰ ਨੁਕਸਾਨ ਪਹੁੰਚਾਉਣ ਲਈ ਉਸ ਦੀ ਕਾਰ ਵਿੱਚ ਬੰਬ ਰੱਖਣ ਬਾਰੇ ਸੋਚਿਆ ਸੀ।
ਇਹ ਅਪਰਾਧ ਹੈਰਾਨ ਕਰਨ ਵਾਲਾ ਅਤੇ ਗੁਸਤਾਖ਼ੀ ਭਰਪੂਰ ਹੈ।” ਰੰਧਾਵਾ ਨੇ ਬੰਬ ਦੀ ਕੀਮਤ ਕ੍ਰਿਪਟੋ ਕਰੰਸੀ ਰਾਹੀਂ ਅਦਾ ਕੀਤੀ ਸੀ ਅਤੇ ਉਸ ਦੀ ਪਹੁੰਚ ਘਰ ਤੋਂ ਦੂਰ ਮੰਗੀ ਸੀ। ਰੰਧਾਵਾ ਨੇ ਇੰਟਰਨੈੱਟ ਦੀਆਂ ਲੁਕਵੀਂ ਸਾਈਟ ਤੋਂ ਰਿਮੋਟ ਡੈਟੋਨੇਟਿਡ ਧਮਾਕਾਖੇਜ਼ ਡਿਵਾਈਸ ਖਰੀਦਣ ਦੀ ਕੋਸ਼ਿਸ਼ ਕੀਤੀ ਸੀ। ਖੁਫੀਆ ਅਫਸਰਾਂ ਨੇ ਪੈਕੇਜ ਨੂੰ ਨਕਲੀ ਸਾਮਾਨ ਨਾਲ ਬਦਲ ਦਿੱਤਾ ਸੀ ਤੇ ਸਾਮਾਨ ਦੀ ਵੁਲਵਰਹੈਂਪਟਨ ਦੇ ਪਤੇ ‘ਤੇ ਪਹੁੰਚ ਨੂੰ ਮਨਜ਼ੂਰੀ ਦਿੱਤੀ ਸੀ। ਉਸ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਉਸ ਨੂੰ ਇਸ ਦੀ ਪਰਖ ਕਰਦਿਆਂ ਦੇਖਿਆ ਸੀ।

Check Also

ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਣਨਗੇ ਬਿਲਾਵਲ ਭੁੱਟੋ!

ਪਾਰਟੀ ਦੇ ਆਗੂਆਂ ਨੇ ਬਿਲਾਵਲ ਨੂੰ ਇਸ ਅਹੁਦੇ ਲਈ ਮਨਾਇਆ ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਸਾਬਕਾ …