ਮਿਸੀਸਾਗਾ/ ਬਿਊਰੋ ਨਿਊਜ਼ : ਸ਼ਹਿਰ ਵਿਚ ਕਾਫ਼ੀ ਲੰਬੇ ਸਮੇਂ ਤੋਂ ਵੱਖ-ਵੱਖ ਮਸਜਿਦਾਂ ਤੋਂ ਦਾਨ ਬਕਸੇ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 12 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਲਗਾਤਾਰ ਨਜ਼ਰ ਰੱਖਣ ਕਾਰਨ ਇਸ ਨੂੰ ਫੜਿਆ ਜਾ ਸਕਿਆ ਹੈ। ਇਹ ਵਿਅਕਤੀ ਲਗਾਤਾਰ ਦਾਨ ਬਕਸਿਆਂ ਨੂੰ ਚੋਰੀ ਕਰ ਰਿਹਾ ਸੀ। ਬੀਤੇ 4 ਜੂਨ ਤੋਂ 17 ਜੂਨ 2017 ਤੱਕ ਇਸ ਵਿਅਕਤੀ ਨੇ ਮਿਸੀਸਾਗਾ ਸ਼ਹਿਰ ਵਿਚ ਛੇ ਵੱਖ-ਵੱਖ ਧਰਮਾਂ ਦੇ ਦਾਨ ਬਕਸਿਆਂ ਦੀ ਚੋਰੀ ਕੀਤੀ। ਇਹ ਚੋਰ ਧਾਰਮਿਕ ਭਵਨਾਂ ਵਿਚ ਦਾਖ਼ਲ ਹੋ ਕੇ ਜਾਂ ਤਾਂ ਤਾਲਾਬੰਦ ਦਾਨ ਬਾਕਸ ਨੂੰ ਚੋਰੀ ਕਰ ਲੈਂਦਾ ਸੀ ਜਾਂ ਬਕਸੇ ਨੂੰ ਤੋੜ ਕੇ ਪੈਸੇ ਕੱਢ ਲੈਂਦਾ ਸੀ। ਇਹ ਚੋਰ ਆਮ ਤੌਰ ‘ਤੇ ਸਥਾਨਾਂ ਨੂੰ ਖੁੱਲ੍ਹੇ ਹੋਣ ‘ਤੇ ਹੀ ਚੋਰੀ ਕਰਦਾ ਸੀ ਪਰ ਉਸ ਨੂੰ ਦੋ ਵਾਰੀ ਸੰਨ੍ਹ ਲਗਾ ਕੇ ਵੀ ਚੋਰੀ ਕਰਦੇ ਹੋਏ ਦੇਖਿਆ ਗਿਆ। ਉਹ ਹੁਣ ਤੱਕ ਕਰੀਬ 12 ਹਜ਼ਾਰ ਡਾਲਰ ਤੱਕ ਚੋਰੀ ਕਰ ਚੁੱਕਾ ਸੀ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …