Breaking News
Home / ਦੁਨੀਆ / ਕਰੋਨਾ ਕਾਰਨ ਦੁਨੀਆਂ ‘ਚ ਲਗਭਗ 1.5 ਕਰੋੜ ਮੌਤਾਂ ਹੋਈਆਂ : ਵਿਸ਼ਵ ਸਿਹਤ ਸੰਸਥਾ

ਕਰੋਨਾ ਕਾਰਨ ਦੁਨੀਆਂ ‘ਚ ਲਗਭਗ 1.5 ਕਰੋੜ ਮੌਤਾਂ ਹੋਈਆਂ : ਵਿਸ਼ਵ ਸਿਹਤ ਸੰਸਥਾ

ਭਾਰਤ ਵਿੱਚ 47 ਲੱਖ ਮੌਤਾਂ ਦਾ ਦਾਅਵਾ
ਜਨੇਵਾ : ਆਲਮੀ ਸਿਹਤ ਸੰਸਥਾ (ਡਬਲਿਊਐੱਚਓ) ਨੇ ਵੀਰਵਾਰ ਨੂੰ ਕਿਹਾ ਕਿ ਲੰਘੇ ਦੋ ਸਾਲਾਂ ਵਿੱਚ ਲਗਭਗ 1.5 ਕਰੋੜ ਵਿਅਕਤੀਆਂ ਨੇ ਕਰੋਨਾ ਲਾਗ ਕਾਰਨ ਜਾਂ ਸਿਹਤ ਪ੍ਰਣਾਲੀਆਂ ‘ਤੇ ਪਏ ਇਸ ਦੇ ਅਸਰ ਕਾਰਨ ਜਾਨ ਗਵਾਈ ਹੈ। ਡਬਲਿਊਐੱਚਓ ਦਾ ਅਨੁਮਾਨ ਹੈ ਕਿ ਭਾਰਤ ਵਿੱਚ ਕਰੋਨਾ ਲਾਗ ਕਾਰਨ 47 ਲੱਖ (47,40,894) ਵਿਅਕਤੀਆਂ ਦੀ ਮੌਤ ਹੋਈ ਹੈ। ਦੂਜੇ ਪਾਸੇ ਭਾਰਤ ਨੇ ਡਬਲਿਊਐੱਚਓ ਵੱਲੋਂ ਪ੍ਰਮਾਣਿਕ ਅੰਕੜੇ ਉਪਲੱਬਧ ਹੋਣ ਦੇ ਬਾਵਜੂਦ ਕਰੋਨਾ ਮਹਾਮਾਰੀ ਨਾਲ ਸਬੰਧਤ ਵੱਧ ਮੌਤ ਦਰ ਦੇ ਅਨੁਮਾਨ ਪੇਸ਼ ਕਰਨ ਲਈ ਗਣਿਤ ਮਾਡਲ ਦੀ ਵਰਤੋਂ ‘ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਵਰਤੇ ਗਏ ਮਾਡਲ ਅਤੇ ਡੇਟਾ ਸੰਗ੍ਰਹਿ ਦੀ ਕਾਰਜਪ੍ਰਣਾਲੀ ਸ਼ੱਕੀ ਹੈ। ਡਬਲਿਊਐੱਚਓ ਦੀ ਰਿਪੋਰਟ ਮੁਤਾਬਕ 1.33 ਕਰੋੜ ਤੋਂ ਲੈ ਕੇ 1.66 ਕਰੋੜ ਵਿਅਕਤੀਆਂ ਯਾਨੀਕਿ 1.49 ਕਰੋੜ ਵਿਅਕਤੀਆਂ ਦੀ ਮੌਤ ਜਾਂ ਤਾਂ ਕਰੋਨਾ ਲਾਗ ਜਾਂ ਸਿਹਤ ਸੇਵਾ ‘ਤੇ ਪਏ ਪ੍ਰਭਾਵ ਕਾਰਨ ਹੋਈ ਹੈ। ਡਬਲਿਊਐੱਚਓ ਦੇ ਡਾਇਰੈਕਟਰ ਜਨਰਲ ਟੈਡਰੋਸ ਅਧਾਨੋਮ ਗੈਬਰੇਸਿਸ ਨੇ ਇਨ੍ਹਾਂ ਅੰਕੜਿਆਂ ਨੂੰ ਗੰਭੀਰ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਦੇਸ਼ਾਂ ਨੂੰ ਭਵਿੱਖ ਵਿੱਚ ਸਿਹਤ ਸਬੰਧੀ ਹੰਗਾਮੀ ਹਾਲਾਤ ਨਾਲ ਨਜਿੱਠਣ ਨਾਲ ਲਈ ਆਪਣੀਆਂ ਸਮਰੱਥਾਵਾਂ ‘ਚ ਵੱਧ ਨਿਵੇਸ਼ ਕਰਨ ਵੱਲ ਪ੍ਰੇਰਿਤ ਹੋਣਾ ਚਾਹੀਦਾ ਹੈ।

Check Also

ਥੌਮਸ ਕੱਪ ‘ਚ ਭਾਰਤ ਦੀ ਇਤਿਹਾਸਕ ਜਿੱਤ

ਪੁਰਸ਼ ਬੈਡਮਿੰਟਨ ਟੀਮ ਨੇ ਫਾਈਨਲ ‘ਚ ਇੰਡੋਨੇਸ਼ੀਆ ਨੂੰ 3-0 ਨਾਲ ਹਰਾਇਆ ਬੈਂਕਾਕ/ਬਿਊਰੋ ਨਿਊਜ਼ : ਭਾਰਤ …