-4.9 C
Toronto
Friday, December 26, 2025
spot_img
Homeਦੁਨੀਆਅਮਰੀਕੀ ਰਾਸ਼ਟਰਪਤੀ ਚੋਣਾਂ

ਅਮਰੀਕੀ ਰਾਸ਼ਟਰਪਤੀ ਚੋਣਾਂ

ਰੂਸ ਬਿਡੇਨ ਤੇ ਚੀਨ ਟਰੰਪ ਨੂੰ ਨਹੀਂ ਦੇਖਣਾ ਚਾਹੁੰਦਾ ਰਾਸ਼ਟਰਪਤੀ
ਵਾਸ਼ਿੰਗਟਨ : ਅਮਰੀਕਾ ਵਿਚ ਨਵੰਬਰ ਮਹੀਨੇ ਰਾਸ਼ਟਰਪਤੀ ਚੋਣਾਂ ਹੋਣ ਜਾਰ ਹੀਆਂ ਹਨ। ਇਸਦੇ ਚੱਲਦਿਆਂ ਅਮਰੀਕਾ ਦੀ ਖ਼ੁਫ਼ੀਆ ਅਧਿਕਾਰੀ ਦਾ ਮੰਨਣਾ ਹੈ ਕਿ ਨਵੰਬਰ ਵਿਚ ਹੋਣ ਵਾਲੀ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਰੂਸ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਏਨਾ ਹੀ ਨਹੀਂ ਕ੍ਰੈਮਲਿਨ ਨਾਲ ਜੁੜੇ ਲੋਕ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦੁਬਾਰਾ ਚੋਣ ਜਿੱਤਣਾ ਦੇਖਣਾ ਚਾਹੁੰਦੇ ਹਨ।
ਅਧਿਕਾਰੀ ਨੇ ਇਹ ਵੀ ਕਿਹਾ ਹੈ ਕਿ ਚੀਨ ਟਰੰਪ ਨੂੰ ਦੁਬਾਰਾ ਰਾਸ਼ਟਰਪਤੀ ਬਣਦੇ ਦੇਖਣਾ ਨਹੀਂ ਚਾਹੁੰਦਾ ਹੈ। ਬੀਜਿੰਗ ਅਮਰੀਕਾ ਵਿਚ ਲੋਕ ਹਿੱਤਕਾਰੀ ਨੀਤੀ ਬਣਾਉਣ ਅਤੇ ਚੀਨ ਦੇ ਹਿੱਤਾਂ ਦੀਆਂ ਵਿਰੋਧੀ ਰਾਜਨੀਤਕ ਹਸਤੀਆਂ ‘ਤੇ ਦਬਾਅ ਬਣਾਉਣ ਦੇ ਆਪਣੇ ਯਤਨ ਤੇਜ਼ ਕਰ ਰਿਹਾ ਹੈ। ਦੇਸ਼ ਦੇ ਖ਼ੁਫ਼ੀਆ ਪ੍ਰੋਗਰਾਮ ਦੀ ਰੱਖਿਆ ਕਰਨ ਵਾਲੇ ਨੈਸ਼ਨਲ ਕਾਊਂਟਰ ਇੰਟੈਲੀਜੈਂਸ ਐਂਡ ਸਕਿਓਰਿਟੀ ਸੈਂਟਰ (ਐੱਨਸੀਐੱਸਸੀ) ਦੀ ਮੁਖੀ ਵਿਲੀਅਮ ਇਵਾਨਿਨਾ ਨੇ ਰੂਸ ਦੇ ਸਬੰਧ ਵਿਚ ਇਹ ਬਿਆਨ ਦਿੱਤਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਟਰੰਪ ਦੇ ਦੁਬਾਰਾ ਰਾਸ਼ਟਰਪਤੀ ਚੁਣੇ ਜਾਣ ਦੇ ਰੂਸ ਦੇ ਯਤਨਾਂ ਸਬੰਧੀ ਅਮਰੀਕੀ ਖ਼ੁਫ਼ੀਆ ਏਜੰਸੀ ਦਾ ਇਹ ਸਭ ਤੋਂ ਸਪੱਸ਼ਟ ਐਲਾਨ ਹੈ। ਟਰੰਪ ਲਈ ਇਹ ਇਕ ਸੰਵੇਦਨਸ਼ੀਲ ਵਿਸ਼ਾ ਹੈ ਅਤੇ ਉਨ੍ਹਾਂ ਨੇ ਖ਼ੁਫ਼ੀਆ ਏਜੰਸੀ ਦੇ ਇਸ ਬਿਆਨ ਨੂੰ ਖ਼ਾਰਜ ਕੀਤਾ ਹੈ ਕਿ ਰੂਸ ਨੇ 2016 ਦੀ ਚੋਣ ਵਿਚ ਉਨ੍ਹਾਂ ਦੀ ਮਦਦ ਦੀ ਕੋਸ਼ਿਸ਼ ਕੀਤੀ ਸੀ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਪ੍ਰਸ਼ਾਸਨ ਦੌਰਾਨ ਉਪ ਰਾਸ਼ਟਰਪਤੀ ਰਹੇ ਬਿਡੇਨ ਦੀਆਂ ਯੂਕਰੇਨ ਸਮਰਥਿਤ ਨੀਤੀਆਂ ਕਾਰਨ ਰੂਸ ਉਨ੍ਹਾਂ ਦੇ ਖ਼ਿਲਾਫ਼ ਹੈ। ਖੁਫ਼ੀਆ ਅਧਿਕਾਰੀ ਦੇ ਇਸ ਬਿਆਨ ਦੇ ਬਾਰੇ ਟਰੰਪ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਰੂਸ ਰਾਸ਼ਟਰਪਤੀ ਅਹੁਦੇ ‘ਤੇ ਜਿਸ ਆਖਰੀ ਵਿਅਕਤੀ ਨੂੰ ਦੇਖਣਾ ਚਾਹੇਗਾ, ਉਹ ਡੋਨਾਲਡ ਟਰੰਪ ਹੋਵੇਗਾ ਕਿਉਂਕਿ ਰੂਸ ਖ਼ਿਲਾਫ਼ ਮੇਰੇ ਤੋਂ ਜ਼ਿਆਦਾ ਕਿਸੇ ਨੇ ਸਖ਼ਤੀ ਨਹੀਂ ਵਰਤੀ।
ਹਾਲਾਂਕਿ ਉਹ ਇਸ ਗੱਲ ਨਾਲ ਸਹਿਮਤ ਦਿਸੇ ਕਿ ਚੀਨ ਉਨ੍ਹਾਂ ਨੂੰ ਦੁਬਾਰਾ ਰਾਸ਼ਟਰਪਤੀ ਬਣਦੇ ਨਹੀਂ ਦੇਖਣਾ ਚਾਹੁੰਦਾ। ਟਰੰਪ ਨੇ ਕਿਹਾ ਕਿ ਜੇਕਰ ਜੋ ਬਿਡੇਨ ਰਾਸ਼ਟਰਪਤੀ ਹੁੰਦੇ ਤਾਂ ਚੀਨ ਸਾਡੇ ਦੇਸ਼ ਨੂੰ ਚਲਾ ਰਿਹਾ ਹੁੰਦਾ।

RELATED ARTICLES
POPULAR POSTS