25000 ਡਾਲਰ ਦਾ ਪਹਿਲਾ ਇਨਾਮ ਕਹਾਣੀਕਾਰ ਜਰਨੈਲ ਸਿੰਘ ਨੇ ਪ੍ਰਾਪਤ ਕੀਤਾ
ਸਰੀ : 29 ਅਕਤੂਬਰ, 2016 ਨੂੰ ਵੈਨਕੂਵਰ ਸਥਿਤ ‘ਢਾਹਾਂ ਸਾਹਿਤ ਇਨਾਮ’ ਦਾ ਸ਼ਾਨਦਾਰ ਸਮਾਗਮ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬਿਆ ਦੇ ਖਚਾਖਚ ਭਰੇ ਖੂਬਸੂਰਤ ਹਾਲ ਵਿਚ ਰਚਾਇਆ ਗਿਆ। ਕਨੇਡਾ ਦੀ ਮੁੱਖਧਾਰਾ ਤੇ ਵੈਨਕੂਵਰ ਦੀ ਪੰਜਾਬੀ ਕਮਿਊਨਿਟੀ ਦੇ ਪਤਵੰਤੇ ਸਜੱਣਾਂ ਦੀ ਹਾਜ਼ਰੀ ਵਿਚ 25000/ ਡਾਲਰ ਦਾ ਪਹਿਲਾ ਇਨਾਮ ਬਰੈਂਪਟਨ ਨਿਵਾਸੀ ਪ੍ਰਸਿੱਧ ਕਹਾਣੀਕਾਰ ਜਰਨੈਲ ਸਿੰਘ ਨੂੰ ਉਸਦੇ ਛੇਵੇਂ ਕਹਾਣੀ ਸੰਗ੍ਰਹਿ ‘ਕਾਲ਼ੇ ਵਰਕੇ’ ਉਤੇ ਦਿੱਤਾ ਗਿਆ। ਇਸ ਪੁਸਤਕ ਵਿਚ ਉਸਦੀਆਂ ਪਰਵਾਸੀ ਜੀਵਨ ਤੇ ਵਿਸ਼ਵੀ ਸਰੋਕਾਰਾਂ ਬਾਰੇ ਉਚ ਪਾਏ ਦੀਆ ਪੰਜ ਲੰਮੀਆਂ ਕਹਾਣੀਆਂ ਦਰਜ ਹਨ।ਪੰਜ-ਪੰਜ ਹਜ਼ਾਰ ਦੇ ਦੋ ਇਨਾਮਾਂ ਵਿੱਚੋਂ ਇਕ ਇਨਾਮ ਇੰਡੀਆ ਤੋਂ ਆਏ ਨਵੇਂ ਕਹਾਣੀਕਾਰ ਸਿਮਰਨ ਧਾਲੀਵਾਲ ਨੂੰ ਉਸਦੇ ਕਹਾਣੀ ਸੰਗ੍ਰਹਿ ‘ਉਸ ਪਲ’ ਉਤੇ ਅਤੇ ਦੂਜਾ ਜ਼ਾਹਿਦ ਹਸਨ ਦੇ ਨਾਵਲ ‘ਤੱਸੀ ਧਰਤੀ’ ਉਤੇ, ਉਸਦੀ ਗੈਰਹਾਜ਼ਰੀ ਵਿਚ ਪਾਕਿਸਤਾਨੀ ਮੂਲ ਦੇ ਇਕ ਕਹਾਣੀਕਾਰ ਨੂੰ ਸੌਂਪਿਆ ਗਿਆ। ਇਸ ਅਵਸਰ ‘ਤੇ ਬੀ ਸੀ ਸੂਬੇ ਦੇ ਗਵਰਨਰ Honourable Judith Guichon ਵੱਲੋਂ, 30 ਅਕਤੂਬਰ ਤੋਂ 5ਨਵੰਬਰ ਤੱਕ, ਬੀ ਸੀ ਸੂਬੇ ਵਿਚ ‘ਪੰਜਾਬੀ ਸਾਹਿਤ ਹਫਤਾ’ ਮਨਾਉਣ ਦਾ ਮਹੱਤਵਪੂਰਨ ਲਿਖਤੀ ਐਲਾਨ, ਸੂਬੇ ਦੇ ਐਮ ਐਲ ਏ Mister Scott Hamilton ਨੇ ‘ਢਾਹਾਂ ਸਾਹਿਤ ਇਨਾਮ’ ਸੰਸਥਾ ਦੇ ਰੂਵੇ-ਰਵਾਂ ਬਰਜ ਢਾਹਾਂ ਨੂੰ ਭੇਂਟ ਕੀਤਾ।
Check Also
ਚੀਨ ਨੇ ਅਮਰੀਕਾ ’ਤੇ ਲਗਾਇਆ 125% ਟੈਰਿਫ
ਜਿੰਨਪਿੰਗ ਬੋਲੇ – ਅਸੀਂ ਦਬਾਅ ਦੇ ਅੱਗੇ ਨਹੀਂ ਝੁਕਾਂਗੇ ਨਵੀਂ ਦਿੱਲੀ/ਬਿਊਰੋ ਨਿਊਜ਼ ਅਮਰੀਕਾ ਅਤੇ ਚੀਨ …