Breaking News
Home / ਦੁਨੀਆ / ਅਮਰੀਕਾ ਦੇ ਸੂਬੇ ਟੈਨੇਸੀ ‘ਚ ਘਰ ਨੂੰ ਅੱਗ ਲੱਗਣ ਕਾਰਨ ਤਿੰਨ ਭਾਰਤੀ ਭੈਣ-ਭਰਾਵਾਂ ਦੀ ਮੌਤ

ਅਮਰੀਕਾ ਦੇ ਸੂਬੇ ਟੈਨੇਸੀ ‘ਚ ਘਰ ਨੂੰ ਅੱਗ ਲੱਗਣ ਕਾਰਨ ਤਿੰਨ ਭਾਰਤੀ ਭੈਣ-ਭਰਾਵਾਂ ਦੀ ਮੌਤ

ਵਾਸ਼ਿੰਗਟਨ : ਅਮਰੀਕਾ ਦੇ ਟੈਨੇਸੀ ਸੂਬੇ ਦੇ ਇਕ ਘਰ ਅੰਦਰ ਕ੍ਰਿਸਮਸ ਦੇ ਜਸ਼ਨ ਉਸ ਸਮੇਂ ਮਾਤਮ ਵਿਚ ਤਬਦੀਲ ਹੋ ਗਏ ਜਦੋਂ ਅੱਗ ਲੱਗਣ ਕਰਕੇ ਮਹਿਲਾ ਅਤੇ ਤਿੰਨ ਭਾਰਤੀ ਬੱਚਿਆਂ ਦੀ ਮੌਤ ਹੋ ਗਈ। ਤਿਲੰਗਾਨਾ ਦੇ ਨਾਇਕ ਪਰਿਵਾਰ ਦੇ ਤਿੰਨ ਬੱਚੇ ਸ਼ੈਰੋਨ (17), ਜੁਆਇ (15) ਅਤੇ ਆਰੋਨ (14) ਅਤੇ ਕੋਲਿਰਵਿਲੇ ਦੀ ਕਾਰੀ ਕੂਡਰਿਏਟ ਅੱਗ ਵਿਚ ਮਾਰੇ ਗਏ। ਕੋਲਿਰਵਿਲੇ ਬਾਈਬਲ ਚਰਚ ਨੇ ਦੱਸਿਆ ਕਿ ਘਰ ਅੰਦਰ ਅੱਗ 23 ਦਸੰਬਰ ਰਾਤ 11 ਵਜੇ ਦੇ ਕਰੀਬ ਲੱਗੀ। ਕੂਡਰਿਏਟ ਪਰਿਵਾਰ ਤਿੰਨੇ ਭਾਰਤੀ ਬੱਚਿਆਂ ਨਾਲ ਕ੍ਰਿਸਮਸ ਮਨਾ ਰਿਹਾ ਸੀ ਜੋ ਉਨ੍ਹਾਂ ਨਾਲ ਛੁੱਟੀਆਂ ਮਨਾਉਣ ਲਈ ਆਏ ਹੋਏ ਸਨ। ਤਿੰਨੇ ਭਾਰਤੀ ਬੱਚੇ ਮਿਸੀਸਿੱਪੀ ਵਿਚ ਫਰੈਂਚ ਕੈਂਪ ਅਕੈਡਮੀ ‘ਚ ਪੜ੍ਹਦੇ ਸਨ। ਚਰਚ ਨੇ ਕਿਹਾ ਕਿ ਨਾਇਕ ਪਰਿਵਾਰ ਭਾਰਤ ਵਿਚ ਮਿਸ਼ਨਰੀ ਹੈ। ਮੀਡੀਆ ਮੁਤਾਬਕ ਕਾਰੀ ਦਾ ਪਤੀ ਡੈਨੀ ਅਤੇ ਪੁੱਤਰ ਕੋਲ, ਤਾਕੀਆਂ ਰਾਹੀਂ ਛਾਲ ਮਾਰ ਕੇ ਘਰ ਤੋਂ ਬਾਹਰ ਆਉਣ ਵਿਚ ਕਾਮਯਾਬ ਰਹੇ ਅਤੇ ਦੋਹਾਂ ਦੇ ਬਚਣ ਦੀ ਸੰਭਾਵਨਾ ਹੈ।ਕੋਲਿਰਵਿਲੇ ਦੇ ਮੇਅਰ ਸਟੈਨ ਜੁਆਇਨਰ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਸ਼ਨ ਮਨਾਉਣ ਸਮੇਂ ਘਰ ਵਿਚ ਮੌਜੂਦ ਵਿਅਕਤੀਆਂ ਦੀ ਗਿਣਤੀ ਦਾ ਪਤਾ ਲਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਘਰ ਵਿਚ ਕਈ ਵਿਅਕਤੀ ਹਾਜ਼ਰ ਸਨ।

Check Also

ਉਜਬੇਕਿਸਤਾਨ ’ਚ ਭਾਰਤੀ ਬਿਜਨਸਮੈਨ ਨੂੰ 20 ਸਾਲ ਦੀ ਸਜ਼ਾ

ਕਫ ਸਿਰਪ ਨਾਲ 68 ਬੱਚਿਆਂ ਦੀ ਮੌਤ ਦਾ ਮਾਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ ਉਜਬੇਕਿਸਤਾਨ ਦੀ ਸੁਪਰੀਮ …