Breaking News
Home / ਦੁਨੀਆ / ਭਾਰਤੀ ਰਾਜਦੂਤ ਨਵਤੇਜ ਸਿੰਘ ਸਰਨਾ ਨੂੰ ਸੇਵਾ ਮੁਕਤੀ ‘ਤੇ ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਨਿੱਘੀ ਵਿਦਾਇਗੀ

ਭਾਰਤੀ ਰਾਜਦੂਤ ਨਵਤੇਜ ਸਿੰਘ ਸਰਨਾ ਨੂੰ ਸੇਵਾ ਮੁਕਤੀ ‘ਤੇ ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਨਿੱਘੀ ਵਿਦਾਇਗੀ

ਵਾਸਿੰਗਟਨ/ਹੁਸਨ ਲੜੋਆ ਬੰਗਾ : ਭਾਰਤੀ ਰਾਜਦੂਤ ਨਵਤੇਜ ਸਿੰਘ ਸਰਨਾ ਜੋ 31 ਦਸੰਬਰ ਨੂੰ ਸੇਵਾ ਮੁਕਤ ਹੋ ਰਹੇ ਹਨ, ਨੂੰ ਅਮਰੀਕੀ ਵਿਦੇਸ਼ ਵਿਭਾਗ ਨੇ ਨਿੱਘੀ ਵਦਾਇਗੀ ਦਿੱਤੀ। ਇਸ ਸਬੰਧੀ ਸਮਾਗਮ ਵਾਸਿੰਗਟਨ, ਡੀ ਸੀ ਦੇ ਬਲੇਅਰ ਹਾਊਸ ਵਿਚ ਹੋਇਆ, ਬਲੇਅਰ ਹਾਊਸ ਅਮਰੀਕੀ ਰਾਸ਼ਟਰਪਤੀ ਦਾ ਸਰਕਾਰੀ ਗੈਸਟ ਹਾਊਸ ਹੈ। ਸਰਨਾ ਨੇ ਆਪਣੇ 38 ਸਾਲ ਦੇ ਕਰੀਅਰ ਦੌਰਾਨ ਕੂਟਨੀਤੀ ਨਾਲ ਜੁੜੇ ਵੱਖ ਵੱਖ ਵਿਭਾਗਾਂ ਵਿੱਚ ਕੰਮ ਕੀਤਾ। ਸਮਾਗਮ ਦੌਰਾਨ ਅੰਬੈਸਡਰ ਸੀਨ ਲਾਲਰ ਚੀਫ ਪ੍ਰੋਟੋਕੋਲ ਅਮਰੀਕਾ ਨੇ ਸਰਨਾ ਦੀ ਜਾਣ ਪਛਾਣ ਕਰਵਾਈ। ਭਾਰਤ ਦੇ ਵੈਸਟ ਕੋਸਟ ਦੇ ਕੌਂਸਲ ਜਨਰਲ ਸੰਜੇ ਪਾਂਡਾ ਨੇ ਸਰਨਾ ਵੱਲੋਂ ਲੰਬੇ ਕੈਰੀਅਰ ਦੌਰਾਨ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਵਿਦੇਸ਼ ਵਿਭਾਗ ਵਿੱਚ ਦੱਖਣ ਤੇ ਕੇਂਦਰੀ ਏਸ਼ੀਆ ਦੇ ਪਿੰਸੀਪਲ ਡਿਪਟੀ ਸਹਾਇਕ ਸਕੱਤਰ ਅਲਾਈਸ ਵੈਲਜ ਨੇ ਸਰਨਾ ਵੱਲੋਂ ਆਪਣੇ ਕਾਰਜਕਾਲ ਦੌਰਾਨ ਕੀਤੀਆਂ ਪ੍ਰਾਪਤੀਆਂ ਬਾਰੇ ਦੱਸਿਆ। ਉਨ੍ਹਾਂ ਨੇ ਜੂਨ 2017 ਵਿੱਚ ਜਦੋਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਿਚਾਲੇ ਇਥੇ ਮੀਟਿੰਗ ਹੋਈ ਸੀ, ਉਸ ਸਮੇਂ ਸਰਨਾ ਵੱਲੋਂ ਨਿਭਾਈ ਭੂਮਿਕਾ ਦਾ ਉਚੇਚੇ ਤੌਰ ‘ਤੇ ਜਿਕਰ ਕੀਤਾ। ਸਰਨਾ ਨੇ ਕਿਹਾ ਕਿ ਜੂਨ 2017 ਵਿੱਚ ਸ੍ਰੀ ਮੋਦੀ ਤੇ ਟਰੰਪ ਵਿਚਾਲੇ ਹੋਈ ਮੀਟਿੰਗ ਅਮਰੀਕਾ ਵਿਚ ਉਨ੍ਹਾਂ ਦੇ ਕੈਰੀਅਰ ਦਾ ਸਿਖਰ ਸੀ। ਇਸ ਮੀਟਿੰਗ ਦੇ ਸਿੱਟੇ ਬਹੁਤ ਹੀ ਸਾਰਥਕ ਨਿਕਲੇ ਸਨ ਤੇ ਦੋਨ੍ਹਾਂ ਦੇਸ਼ਾਂ ਵਿਚਾਲੇ ਰੱਖਿਆ ਸਮੇਤ ਹੋਰ ਖੇਤਰਾਂ ਵਿਚ ਸਬੰਧ ਮਜਬੂਤ ਹੋਏ ਹਨ। ਸਰਨਾ ਨੇ ਕਿਹਾ ‘ਅੱਜ ਅਸੀਂ ਪਿਛੇ ਮੁੜਕੇ ਵੇਖ ਸਕਦੇ ਹਾਂ ਤੇ ਕਹਿ ਸਕਦੇ ਹਾਂ ਬਹੁਤ ਵਧੀਆ ਹੋਇਆ, ਅਸੀਂ ਸੁਹਿਰਦ ਰਣਨੀਤਕਿ ਕੌਮਾਂਤਰੀ ਭਾਈਵਾਲ ਹਾਂ।” ਵਿਦਾਇਗੀ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਅਮਰੀਕੀ ਵਿਦੇਸ਼ ਵਿਭਾਗ ਦੇ ਉੱਚ ਅਧਿਕਾਰੀ ਹਾਜਰ ਸਨ।

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …