Breaking News
Home / ਦੁਨੀਆ / ਵੀਜ਼ਾ ਨੀਤੀ ‘ਚ ਬਦਲਾਅ ਖਿਲਾਫ ਅਦਾਲਤ ਪੁੱਜੀਆਂ 65 ‘ਵਰਸਿਟੀਆਂ

ਵੀਜ਼ਾ ਨੀਤੀ ‘ਚ ਬਦਲਾਅ ਖਿਲਾਫ ਅਦਾਲਤ ਪੁੱਜੀਆਂ 65 ‘ਵਰਸਿਟੀਆਂ

ਵੀਜ਼ਾ ਖਤਮ ਹੁੰਦੇ ਹੀ ਅਮਰੀਕਾ ‘ਚ ਨਹੀਂ ਰੁਕ ਸਕਣਗੇ ਵਿਦਿਆਰਥੀ
ਵਾਸ਼ਿੰਗਟਨ : ਹਾਰਵਰਡ ਤੇ ਐੱਮਆਈਟੀ ਸਮੇਤ ਅਮਰੀਕਾ ਦੀਆਂ 65 ਯੂਨੀਵਰਸਿਟੀਆਂ ਨੇ ਟਰੰਪ ਪ੍ਰਸ਼ਾਸਨ ਵੱਲੋਂ ਇਸ ਸਾਲ ਅਗਸਤ ਵਿਚ ਐਲਾਨੀ ਨਵੀਂ ਵਿਦਿਆਰਥੀ ਵੀਜ਼ਾ ਨੀਤੀ ਨੂੰ ਕੋਰਟ ਵਿਚ ਚੁਣੌਤੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ‘ਚ ਅਮਰੀਕਾ ਦੀ ਉੱਚ ਸਿੱਖਿਆ ਪ੍ਰਣਾਲੀ ਨੂੰ ਝਟਕਾ ਲੱਗੇਗਾ। ਚੀਨ, ਕੈਨੇਡਾ ਤੇ ਰੂਸ ਦੇ ਕਾਰਨ ਪਹਿਲਾਂ ਹੀ ਅਮਰੀਕਾ ਵਿਚ ਪੜ੍ਹਨ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਘਟ ਰਹੀ ਹੈ।
ਵਿਦੇਸ਼ੀ ਵਿਦਿਆਰਥੀਆਂ ਦੇ ਮਾਮਲੇ ਵਿਚ ਸਾਲ 2000 ਵਿਚ ਅਮਰੀਕਾ ਦੀ ਹਿੱਸੇਦਾਰੀ 23 ਫ਼ੀਸਦੀ ਸੀ, ਜਿਹੜੀ 2012 ‘ਚ ਘਟ ਕੇ 16 ਫ਼ੀਸਦੀ ਰਹਿ ਗਈ। ਯੂਨੀਵਰਸਿਟੀਆਂ ਦਾ ਕਹਿਣਾ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਨੂੰ ਜ਼ਿਆਦਾ ਦਿਨਾਂ ਤੱਕ ਅਮਰੀਕਾ ਵਿਚ ਰਹਿਣ ਤੋਂ ਰੋਕਣਾ ਦੇਸ਼ ਦੇ ਹਿੱਤ ‘ਚ ਨਹੀਂ ਹੈ।
ਮੌਜੂਦਾ ਨਿਯਮਾਂ ਤਹਿਤ ਵੀਜ਼ਾ ਮਿਆਦ ਖ਼ਤਮ ਹੋਣ ‘ਤੇ ਵੀ ਵਿਦਿਆਰਥੀ ਛੇ ਮਹੀਨੇ ਤਕ ਅਮਰੀਕਾ ਵਿਚ ਰਹਿ ਸਕਦੇ ਹਨ। ਇਸ ਸਮੇਂ ਤੋਂ ਬਾਅਦ ਹੀ ਸਰਕਾਰ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜਣ ਦੇ ਨਾਲ ਹੀ ਉਨ੍ਹਾਂ ‘ਤੇ ਤਿੰਨ ਸਾਲ ਦੀ ਪਾਬੰਦੀ ਵੀ ਲਗਾ ਸਕਦੀ ਹੈ। ਛੇ ਮਹੀਨੇ ਦੀ ਇਹ ਮਿਆਦ ਵੀਜ਼ਾ ਖਤਮ ਹੋਣ ਦਾ ਸਰਕਾਰੀ ਨੋਟਿਸ ਆਉਣ ਦੇ ਅਗਲੇ ਦਿਨ ਤੋਂ ਸ਼ੁਰੂ ਹੁੰਦੀ ਹੈ। ਪਰ ਤਜਵੀਜ਼ਸ਼ੁਦਾ ਨਵੇਂ ਨਿਯਮਾਂ ਵਿਚ ਡਿਗਰੀ ਪੂਰੀ ਹੁੰਦੇ ਹੀ ਜਾਂ ਵੀਜ਼ਾ ਮਿਆਦ ਖ਼ਤਮ ਹੁੰਦੇ ਹੀ ਵਿਦੇਸ਼ੀ ਵਿਦਿਆਰਥੀਆਂ ਦੇ ਅਮਰੀਕਾ ਵਿਚ ਰੁਕਣ ਨੂੰ ਗ਼ੈਰ ਕਾਨੂੰਨੀ ਕਰਾਰ ਦਿੱਤਾ ਜਾ ਸਕਦਾ ਹੈ। ਇਸ ਨਿਯਮ ਦੀ ਉਲੰਘਣਾ ਕਰਨ ਵਾਲੇ ਨੂੰ ਦੁਬਾਰਾ ਅਮਰੀਕਾ ਆਉਣ ਤੋਂ ਤਿੰਨ ਜਾਂ ਦਸ ਸਾਲ ਤਕ ਲਈ ਪਾਬੰਦੀ ਲਗਾਈ ਜਾ ਸਕਦੀ ਹੈ।
ਯੇਲ ਤੇ ਪ੍ਰਿੰਸਟਨ ਵਰਗੀਆਂ ਯੂਨੀਵਰਸਿਟੀਆਂ ਦਾ ਕਹਿਣਾ ਹੈ ਕਿ ਇਹ ਨਿਯਮ ਐੱਫ, ਜੇ ਅਤੇ ਐੱਮ ਸ਼੍ਰੇਣੀ ਵਿਚ ਅਕੈਡਮਿਕ ਵੀਜ਼ਾ ਲੈ ਕੇ ਆਏ ਵਿਦਿਆਰਥੀਆਂ ਦੇ ਨਾਲ ਹੀ ਵਿੱਦਿਅਕ ਅਦਾਰਿਆਂ ਤੇ ਦੇਸ਼ ਦੇ ਹਿੱਤ ਵਿਚ ਵੀ ਨਹੀਂ ਹੈ। ਇਹ ਵਿਦੇਸ਼ੀ ਵਿਦਿਆਰਥੀ ਅਮਰੀਕੀ ਅਰਥਚਾਰੇ ਵਿਚ ਮਹੱਤਵਪੂਰਣ ਯੋਗਦਾਨ ਦਿੰਦੇ ਹਨ। ਨੈਸ਼ਨਲ ਐਸੋਸੀਏਸ਼ਨ ਆਫ ਫਾਰੇਨ ਸਟੂਡੈਂਟਸ ਐਡਵਾਇਜ਼ਰ ਮੁਤਾਬਕ, 2017-18 ਵਿਚ ਵਿਦੇਸ਼ੀ ਵਿਦਿਆਰਥੀਆਂ ਨੇ ਅਮਰੀਕੀ ਅਰਥਚਾਰੇ ‘ਚ 39 ਅਰਬ ਡਾਲਰ ਦਾ ਯੋਗਦਾਨ ਦਿੱਤਾ ਸੀ।
ਅਮਰੀਕਾ ‘ਚ ਭਾਰਤੀ ਮੂਲ ਦੇ ਪੁਲਿਸ ਅਫਸਰ ਦੀ ਗੋਲੀ ਮਾਰ ਕੇ ਹੱਤਿਆ
ਨਿਊਯਾਰਕ : ਅਮਰੀਕਾ ਦੇ ਕੈਲੀਫੋਰਨੀਆ ਵਿਚ ਭਾਰਤੀ ਮੂਲ ਦੇ ਇਕ 33 ਸਾਲ ਦੇ ਪੁਲਿਸ ਅਧਿਕਾਰੀ ਦੀ ਡਿਊਟੀ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਸਦੀ ਪਹਿਚਾਣ ਨਿਊਮੈਨ ਪੁਲਿਸ ਵਿਭਾਗ ਦੇ ਰੋਨਿਲ ਸਿੰਘ ਵਜੋਂ ਹੋਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਕ੍ਰਿਸਮਸ ਦੀ ਰਾਤ ਨੂੰ ਓਵਰ ਟਾਈਮ ਦੌਰਾਨ ਟ੍ਰੈਫਿਕ ਕੰਟਰੋਲ ਕਰਨ ਲਈ ਡਿਊਟੀ ਕਰ ਰਿਹਾ ਸੀ। ਜਾਣਕਾਰੀ ਮਿਲੀ ਹੈ ਕਿ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਹਮਲਾਵਰ ਭੱਜਣ ਵਿਚ ਸਫਲ ਹੋ ਗਏ। ਮ੍ਰਿਤਕ ਰੋਨਿਲ ਸਿੰਘ ਆਪਣੇ ਪਿੱਛੇ ਪਤਨੀ ਅਤੇ ਪੰਜ ਮਹੀਨੇ ਦਾ ਪੁੱਤਰ ਛੱਡ ਗਿਆ ਹੈ। ਕੈਲੀਫੋਰਨੀਆ ਦੇ ਗਵਰਨਰ ਐਡਮੰਡ ਬ੍ਰਾਊਨ, ਨਿਊਯਾਰਕ ਪੁਲਿਸ ਕਮਿਸ਼ਨਰ ਅਤੇ ਇੰਡੀਅਨ ਆਫੀਸਰ ਸੋਸਾਇਟੀ ਨੇ ਰੋਨਿਲ ਸਿੰਘ ਦੀ ਮੌਤ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।

Check Also

ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ

ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …