15 C
Toronto
Wednesday, September 17, 2025
spot_img
Homeਦੁਨੀਆਹਸਨ ਰੂਹਾਨੀ ਦੀ ਧਮਕੀ ਪਿੱਛੋਂ ਟਰੰਪ ਦਾ ਜਵਾਬੀ ਹਮਲਾ

ਹਸਨ ਰੂਹਾਨੀ ਦੀ ਧਮਕੀ ਪਿੱਛੋਂ ਟਰੰਪ ਦਾ ਜਵਾਬੀ ਹਮਲਾ

ਇਰਾਨ ਨੂੰ ਗੰਭੀਰ ਨਤੀਜੇ ਭੁਗਤਣ ਦੀ ਦਿੱਤੀ ਚਿਤਾਵਨੀ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਨੂੰ ਚਿਤਾਵਨੀ ਦਿੱਤੀ ਕਿ ਅਮਰੀਕਾ ਨੂੰ ਧਮਕੀ ਦੇਣ ਦੇ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਦੂਜੇ ਪਾਸੇ ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਕਿਹਾ ਕਿ ਅਮਰੀਕਾ ਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਇਰਾਨ ਨਾਲ ਸ਼ਾਂਤੀ ਹੀ ਮੁਕੰਮਲ ਸ਼ਾਂਤੀ ਦਾ ਮੂਲ ਸਰੋਤ, ਜਦੋਂ ਕਿ ਇਰਾਨ ਨਾਲ ਜੰਗ ਸਾਰੀਆਂ ਲੜਾਈਆਂ ਦਾ ਮੂਲ ਸਰੋਤ ਹੈ।
ਟਰੰਪ ਨੇ ਟਵੀਟ ਕਰਕੇ ਚਿਤਾਵਨੀ ਦਿੱਤੀ ਸੀ ਕਿ ਇਰਾਨ ਅਮਰੀਕਾ ਨੂੰ ਮੁੜ ਕਦੇ ਧਮਕਾਉਣ ਦੀ ਕੋਸ਼ਿਸ਼ ਨਾ ਕਰੇ ਨਹੀਂ ਤਾਂ ਉਸ ਨੂੰ ਅਜਿਹੇ ਨਤੀਜੇ ਭੁਗਤਣੇ ਪੈਣਗੇ, ਜਿਸ ਦੀ ਮਿਸਾਲ ਇਤਿਹਾਸ ਵਿੱਚ ਵੀ ਨਹੀਂ ਮਿਲਦੀ। ਇਸ ਦੇ ਕੁੱਝ ਘੰਟਿਆਂ ਅੰਦਰ ਹੀ ਇਰਾਨ ਵੱਲੋਂ ਆਈਆਰਐਨਏ ਖ਼ਬਰ ਏਜੰਸੀ ਨੇ ਟਰੰਪ ਦੇ ਟਵੀਟ ਨੂੰ ਖਾਰਜ ਕਰਦਿਆਂ ਇਸ ਨੂੰ ਰੂਹਾਨੀ ਦੀ ਟਿੱਪਣੀ ਦੀ ਪ੍ਰਤੀਕਿਰਿਆ ਦੱਸਿਆ ਸੀ।
ਜ਼ਿਕਰਯੋਗ ਹੈ ਕਿ ਰੂਹਾਨੀ ਨੇ ਅਮਰੀਕੀ ਨੇਤਾ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਸੁੱਤੇ ਹੋਏ ਸ਼ੇਰ ਨੂੰ ਜਗਾਉਣ ਦੀ ਜੁਰਅਤ ਨਾ ਕਰੇ ਨਹੀਂ ਤਾਂ ਉਸ ਨੂੰ ਪਛਤਾਉਣਾ ਪਵੇਗਾ।
ਇਰਾਨ ਦੀ ਬਾਸਿਜ ਜਥੇਬੰਦੀ ਦੇ ਆਗੂ ਜਨਰਲ ਘੋਲਮ ਹੁਸੈਨ ਘੇਪੋਰ ઠਨੇ ਅਮਰੀਕੀ ਰਾਸ਼ਟਰਪਤੀ ਵੱਲੋਂ ਦਿੱਤੀ ਧਮਕੀ ਨੂੰ ‘ਮਨੋਵਿਗਿਆਨਕ ਜੰਗ’ ਗਰਦਾਨਦਿਆਂ ਖਾਰਜ ਕੀਤਾ ਹੈ। ਆਗੂ ਦਾ ਕਹਿਣਾ ਹੈ ਕਿ ਟਰੰਪ ਇਰਾਨ ਖ਼ਿਲਾਫ਼ ਕਾਰਵਾਈ ਦੀ ਹਾਲਤ ਵਿੱਚ ਨਹੀਂ ਹਨ। ઠਦੂਜੇ ਪਾਸੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਇਰਾਨ ਖ਼ਿਲਾਫ਼ ਚੁੱਕੇ ਸਖ਼ਤ ਸਟੈਂਡ ਦੀ ਸ਼ਲਾਘਾ ਕੀਤੀ ਹੈ।

RELATED ARTICLES
POPULAR POSTS