ਵਾਸ਼ਿੰਗਟਨ : ਅਮਰੀਕਾ ਨੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਦੇ ਮੁਖੀ ਮੌਲਾਨਾ ਫਜ਼ਲਉਲਾਹ ਦੀ ਸੂਚਨਾ ਦੇਣ ‘ਤੇ 50 ਲੱਖ ਡਾਲਰ ਇਨਾਮ ਦੇਣ ਦਾ ਐਲਾਨ ਕੀਤਾ। ਸੂਚਨਾ ਦੇ ਆਧਾਰ ‘ਤੇ ਫਜ਼ਲਉਲਾਹ ਦੀ ਗ੍ਰਿਫ਼ਤਾਰੀ ਹੋਣ ‘ਤੇ ਇਹ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਇਕ ਅੱਤਵਾਦੀ ਸੰਗਠਨ ਹੈ ਜੋ ਪਾਕਿਸਤਾਨ ਦੇ ਅੰਦਰ ਅੱਤਵਾਦੀ ਹਮਲਿਆਂ ਨੂੰ ਅੰਜਾਮ ਦਿੰਦਾ ਹੈ। ਨਿਆਂ ਦੇ ਇਵਜ਼ ਵਿਚ ਇਨਾਮ ਪ੍ਰੋਗਰਾਮ ਤਹਿਤ ਅਮਰੀਕਾ ਨੇ ਜਮਾਤ-ਉਲ-ਅਹਰਾਰ ਦੇ ਅਬਦੁਲ ਵਲੀ ਅਤੇ ਲਸ਼ਕਰ-ਏ-ਇਸਲਾਮ ਕੇਨੇਤ ਮੰਗਲ ਬਾਗ਼ ਦੀ ਸੂਚਨਾ ਦੇਣ ਲਈ ਵੀ 30-30 ਲੱਖ ਡਾਲਰ ਦੇਣ ਦਾ ਐਲਾਨ ਕੀਤਾ। ਜਮਾਤ-ਉਲ-ਅਹਰਾਰ ਉਹ ਅੱਤਵਾਦੀ ਸੰਗਠਨ ਹੈ ਜੋ ਟੀ. ਟੀ. ਪੀ. ਤੋਂ ਅਲੱਗ ਹੋ ਗਿਆ ਹੈ, ਜਦਕਿ ਲਸ਼ਕਰ-ਏ-ਇਸਲਾਮ ਪਾਕਿਸਤਾਨ ਦੇ ਖ਼ੈਬਰ ਟ੍ਰਾਈਬਲ ਏਜੰਸੀ ਵਿਚ ਹੈ ਅਤੇ ਉਸ ਦੇ ਨੇੜੇ-ਤੇੜੇ ਦੇ ਇਲਾਕਿਆਂ ਵਿਚ ਸਰਗਰਮ ਹੈ। ਪਾਕਿਸਤਾਨ ਦੀ ਵਿਦੇਸ਼ ਸਕੱਤਰ ਤਹਿਮੀਨਾ ਜੰਜੂਆ ਦੇ ਵਾਈਟ ਹਾਊਸ ਤੇ ਵਿਦੇਸ਼ ਮੰਤਰਾਲੇ ਸਮੇਤ ਟਰੰਪ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਬੈਠਕਾਂ ਕਰਨ ਦੇ ਬਾਅਦ ਇਹ ਐਲਾਨ ਕੀਤਾ ਗਿਆ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …