ਤਿ੍ਰਣਮੂਲ ਕਾਂਗਰਸ ਦੇ ਮੰਤਰੀਆਂ ਦੀ ਗਿ੍ਰਫਤਾਰੀ ਤੋਂ ਬਾਅਦ ਸੀਬੀਆਈ ਦਫਤਰ ਪੁੱਜੀ ਮਮਤਾ ਬੈਨਰਜੀ
ਕੋਲਕਾਤਾ/ਬਿਊਰੋ ਨਿਊਜ਼
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅੱਜ ਸਵੇਰੇ ਤਿ੍ਰਣਮੂਲ ਕਾਂਗਰਸ ਦੇ ਦੋ ਮੰਤਰੀਆਂ ਤੇ ਵਿਧਾਇਕ ਨੂੰ ਨਾਰਦਾ ਸਟਿੰਗ ਅਪਰੇਸ਼ਨ ਕੇਸ ਵਿਚ ਗਿ੍ਰਫਤਾਰ ਕਰਨ ਮਗਰੋਂ ਸੀਬੀਆਈ ਦਫਤਰ ਪੁੱਜੀ। ਇਸ ਗਿ੍ਰਫਤਾਰੀ ਖਿਲਾਫ ਵੱਡੀ ਗਿਣਤੀ ਤਿ੍ਰਣਮੂਲ ਕਾਂਗਰਸ ਦੇ ਵਰਕਰ ਸੀਬੀਆਈ ਦਫਤਰ ਪੁੱਜੇ ਤੇ ਪਥਰਾਅ ਕੀਤਾ। ਇਸ ਦੌਰਾਨ ਵੱਡੀ ਗਿਣਤੀ ਸੁਰੱਖਿਆ ਬਲ ਤਾਇਨਾਤ ਕਰ ਦਿੱਤੇ ਗਏ ਹਨ। ਦੂਜੇ ਪਾਸੇ ਰਾਜਪਾਲ ਨੇ ਟਵੀਟ ਕਰਕੇ ਕਿਹਾ ਕਿ ਪੱੱਛਮੀ ਬੰਗਾਲ ਵਿਚ ਹਾਲਾਤ ਖਰਾਬ ਹੋ ਰਹੇ ਹਨ। ਇਸ ਤੋਂ ਪਹਿਲਾਂ ਮੰਤਰੀ ਫਰਹਾਦ ਹਾਕਿਮ ਤੇ ਸੁਬਰਤਾ ਮੁਖਰਜੀ ਅਤੇ ਵਿਧਾਇਕ ਮਦਨ ਮਿੱਤਰਾ ਤੇ ਸਾਬਕਾ ਮੰਤਰੀ ਸੋਵਾਨ ਚੈਟਰਜੀ ਨੂੰ ਕੇਂਦਰੀ ਜਾਂਚ ਏਜੰਸੀ ਨੇ ਗਿ੍ਰਫ਼ਤਾਰ ਕੀਤਾ ਸੀ।