ਨਵੀਂ ਦਿੱਲੀ/ਬਿਊਰੋ ਨਿਊਜ਼ : ਏਅਰ ਇੰਡੀਆ ਆਪਣੇ ਕੁਝ ਰੂਟਾਂ ‘ਤੇ ਏ320 ਨੀਓ ਜਹਾਜ਼ ਅਤੇ ਵਿਸਤਾਰਾ ਦੇ ਏ321 ਨੀਓ ਅਤੇ ਬੀ787-9 ਜਹਾਜ਼ਾਂ ਦੀ ਤਾਇਨਾਤੀ ਰਾਹੀਂ ਕੌਮਾਂਤਰੀ ਨੈੱਟਵਰਕ ਨੂੰ ਬਿਹਤਰ ਬਣਾਵੇਗੀ।
ਇਸ ਤੋਂ ਇਲਾਵਾ ਇਹ ਦਿੱਲੀ ਤੋਂ ਪੈਰਿਸ ਅਤੇ ਫਰੈਂਕਫਰਟ ਲਈ ਉਡਾਣਾਂ ਦੀ ਸਮਾਂ ਸਾਰਣੀ ਵੀ ਬਿਹਤਰ ਬਣਾਵੇਗੀ ਤਾਂ ਜੋ ਇਨ੍ਹਾਂ ਤੋਂ ਯਾਤਰੀ ਵੱਧ ਤੋਂ ਵੱਧ ਲਾਭ ਲੈ ਸਕਣ। ਟਾਟਾ ਸਮੂਹ ਦੀ ਮਾਲਕੀ ਵਾਲੀ ਇਸ ਏਅਰਲਾਈਨ ਵੱਲੋਂ ਆਪਣੇ ਏ320 ਨੀਓ ਜਹਾਜ਼ 16 ਜਨਵਰੀ 2025 ਤੋਂ ਦਿੱਲੀ ਤੋਂ ਬੈਂਕਾਕ ਜਾਣ ਵਾਲੀਆਂ ਸਾਰੀਆਂ ਫਲਾਈਟਾਂ ਲਈ ਲਾਏ ਜਾਣਗੇ। ਇਨ੍ਹਾਂ ਜਹਾਜ਼ਾਂ ਵਿੱਚ ‘ਇਕੋਨਾਮੀ’, ‘ਪ੍ਰੀਮੀਅਮ ਈਕੋਨਾਮੀ’ ਤੇ ‘ਬਿਜ਼ਨਸ ਕਲਾਸ’ ਤਹਿਤ ਸੱਜਰੀ ਅੰਦਰੂਨੀ ਦਿੱਖ ਮਿਲੇਗੀ। ਏਅਰ ਇੰਡੀਆ ਵੱਲੋਂ ਦਿੱਲੀ ਅਤੇ ਬੈਂਕਾਕ ਵਿਚਾਲੇ 1 ਜਨਵਰੀ 2025 ਤੋਂ ਚੌਥੀ ਰੋਜ਼ਾਨਾ ਉਡਾਣ ਸ਼ੁਰੂ ਕੀਤੀ ਜਾਵੇਗੀ। ਇਸ ਸਮੇਂ ਇਸ ਰੂਟ ‘ਤੇ ਰੋਜ਼ਾਨਾ ਦੀਆਂ ਤਿੰਨ ਉਡਾਣਾਂ ਸ਼ਾਮਲ ਹਨ।

