-7.1 C
Toronto
Friday, December 26, 2025
spot_img
HomeਕੈਨੇਡਾFrontਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਰੇਲਵੇ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਈ ਰੇਲਵੇ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ

ਜੰਮੂ ਰੇਲ ਡਿਵੀਜ਼ਨ ਦਾ ਵੀ ਕੀਤਾ ਗਿਆ ਉਦਘਾਟਨ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਈ ਰੇਲਵੇ ਪ੍ਰੋਜੈਕਟਾਂ ਦਾ ਵੀਡੀਓ ਕਾਨਫਰੰਸਿੰਗ ਜ਼ਰੀਏ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਮੋਦੀ ਨੇ ਤੇਲੰਗਾਨਾ ਵਿਚ ਨਵੇਂ ਜੰਮੂ ਰੇਲਵੇ ਡਵੀਜ਼ਨ ਅਤੇ ਚਾਰਲਾਪੱਲੀ ਨਵੇਂ ਟਰਮੀਨਲ ਸਟੇਸ਼ਨ ਦਾ ਉਦਘਾਟਨ ਕੀਤਾ। ਪੀਐਮ ਨੇ ਪੂਰਬੀ ਤੱਟ ਰੇਲਵੇ ਦੇ ਰਾਏਗੜ੍ਹਾ ਰੇਲਵੇ ਡਿਵੀਜ਼ਨ ਬਿਲਡਿੰਗ ਦਾ ਨੀਂਹ ਪੱਥਰ ਵੀ ਰੱਖਿਆ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡੇ ਦੇਸ਼ ਵਿਚ ਹੁਣ ਮੈਟਰੋ ਨੈਟਵਰਕ ਹਜ਼ਾਰ ਕਿਲੋਮੀਟਰ ਤੋਂ ਜ਼ਿਆਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਤੇਲੰਗਾਨਾ, ਓੜੀਸਾ ਅਤੇ ਜੰਮੂ ਕਸ਼ਮੀਰ ਦੇ ਲਈ ਕਈ ਯੋਜਨਾਵਾਂ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਸਾਡਾ ਦੇਸ਼ ਕਦਮ ਨਾਲ ਕਦਮ ਮਿਲਾ ਕੇ ਅੱਗੇ ਵਧ ਰਿਹਾ ਹੈ। ਜ਼ਿਕਰਯੋਗ ਹੈ ਕਿ ਜੰਮੂ ਡਿਵੀਜ਼ਨ ਹੁਣ ਤੱਕ ਫਿਰੋਜ਼ਪੁਰ ਵਿਚ ਆਉਂਦਾ ਸੀ ਜੋ ਕਿ ਉਤਰ ਰੇਲਵੇ ਜ਼ੋਨ ਵਿਚ ਹੈ। ਹੁਣ ਤੋਂ ਇਸ ਨੂੰ ਜੰਮੂ ਡਿਵੀਜ਼ਨ ਕਿਹਾ ਜਾਵੇਗਾ ਅਤੇ ਇਹ ਦੇਸ਼ ਦਾ 69ਵਾਂ ਡਿਵੀਜ਼ਨ ਹੋਵੇਗਾ। ਦੱਸਣਯੋਗ ਹੈ ਕਿ ਹੁਣ ਦੇਸ਼ ਵਿਚ ਰੇਲਵੇ ਦੇ ਕੁੱਲ 17 ਜੋਨ ਅਤੇ 69 ਡਿਵੀਜ਼ਨਾਂ ਹਨ।
RELATED ARTICLES
POPULAR POSTS