-8 C
Toronto
Friday, December 26, 2025
spot_img
Homeਭਾਰਤਰਵਨੀਤ ਸਿੰਘ ਬਿੱਟੂ ਬਣੇ ਰਾਜਸਥਾਨ ਤੋਂ ਰਾਜ ਸਭਾ ਮੈਂਬਰ

ਰਵਨੀਤ ਸਿੰਘ ਬਿੱਟੂ ਬਣੇ ਰਾਜਸਥਾਨ ਤੋਂ ਰਾਜ ਸਭਾ ਮੈਂਬਰ

ਵਿਰੋਧੀ ਪਾਰਟੀਆਂ ਨੇ ਬਿੱਟੂ ਖਿਲਾਫ਼ ਨਹੀਂ ਉਤਾਰਿਆ ਆਪਣਾ ਕੋਈ ਉਮੀਦਵਾਰ
ਨਵੀਂ ਦਿੱਲੀ : ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਰਾਜਸਥਾਨ ਤੋਂ ਬਿਨਾ ਕਿਸੇ ਵਿਰੋਧ ਦੇ ਰਾਜ ਸਭਾ ਮੈਂਬਰ ਚੁਣੇ ਗਏ ਹਨ। ਵਿਰੋਧੀ ਪਾਰਟੀਆਂ ਵੱਲੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਖਿਲਾਫ਼ ਆਪਣਾ ਕੋਈ ਉਮੀਦਵਾਰ ਚੋਣ ਮੈਦਾਨ ਵਿਚ ਨਹੀਂ ਉਤਾਰਿਆ। ਧਿਆਨ ਰਹੇ ਕਿ ਰਵਨੀਤ ਸਿੰਘ ਬਿੱਟੂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਭਾਰਤੀ ਜਨਤਾ ਪਾਰਟੀ ਨੇ ਬਿੱਟੂ ਨੂੰ ਲੁਧਿਆਣਾ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿਚ ਉਤਾਰਿਆ ਸੀ ਪਰ ਉਹ ਕਾਂਗਰਸੀ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਕੋਲੋਂ ਚੋਣ ਹਾਰ ਗਏ ਸਨ। ਕੇਂਦਰ ਵਿਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਨ ‘ਤੇ ਬਿੱਟੂ ਨੂੰ ਹਾਰਨ ਦੇ ਬਾਵਜੂਦ ਦੀ ਭਾਜਪਾ ਨੇ ਕੇਂਦਰੀ ਰਾਜ ਮੰਤਰੀ ਬਣਾ ਦਿੱਤਾ ਸੀ। ਰਾਜ ਸਭਾ ਦੀ ਚੋਣ ਜਿੱਤਣ ਤੋਂ ਬਾਅਦ ਹੁਣ ਬਿੱਟੂ ਦੀ ਕੁਰਸੀ ਨੂੰ ਕੋਈ ਖਤਰਾ ਨਹੀਂ ਰਿਹਾ। ਇਸੇ ਤਰ੍ਹਾਂ ਹਰਿਆਣਾ ‘ਚ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਵਾਲੀ ਕਿਰਨ ਚੌਧਰੀ ਅਤੇ ਤੇਲੰਗਾਨਾ ਤੋਂ ਅਭਿਸ਼ੇਕ ਮਨੂੰ ਸਿੰਘਵੀ ਵੀ ਬਿਨਾ ਕਿਸੇ ਵਿਰੋਧ ਦੇ ਰਾਜ ਸਭਾ ਮੈਂਬਰ ਬਣ ਗਏ ਹਨ।
ਇਸੇ ਤਰ੍ਹਾਂ ਹਰਿਆਣਾ ਤੋਂ ਭਾਜਪਾ ਦੀ ਆਗੂ ਕਿਰਨ ਚੌਧਰੀ ਵੀ ਰਾਜ ਸਭਾ ਲਈ ਬਿਨਾਂ ਮੁਕਾਬਲਾ ਚੁਣੇ ਗਏ ਹਨ।
ਰਾਜ ਸਭਾ ਦੀ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਵਾਪਸ ਲੈਣ ਦੀ 27 ਅਗਸਤ ਨੂੰ ਆਖਰੀ ਤਰੀਕ ਸੀ। ਕੇਂਦਰੀ ਮੰਤਰੀ ਤੇ ਭਾਜਪਾ ਉਮੀਦਵਾਰ ਜੌਰਜ ਕੁਰੀਅਨ ਮੱਧ ਪ੍ਰਦੇਸ਼ ਤੋਂ, ਅਭਿਸ਼ੇਕ ਸਿੰਘਵੀ ਤਿਲੰਗਾਨਾ ਤੋਂ, ਮਮਤਾ ਮੋਹੰਤਾ ਉੜੀਸਾ ਤੋਂ ਅਤੇ ਸਾਬਕਾ ਕੇਂਦਰੀ ਮੰਤਰੀ ਉਪੇਂਦਰ ਕੁਸ਼ਵਾਹਾ ਤੇ ਸੁਪਰੀਮ ਕੋਰਟ ਦੇ ਵਕੀਲ ਮਨਨ ਕੁਮਾਰ ਮਿਸ਼ਰਾ ਬਿਹਾਰ ਤੋਂ ਉਪਰਲੇ ਸਦਨ ਦੀ ਜ਼ਿਮਨੀ ਚੋਣ ਲਈ ਨਿਰਵਿਰੋਧ ਚੁਣੇ ਗਏ ਹਨ।

 

RELATED ARTICLES
POPULAR POSTS