Breaking News
Home / ਭਾਰਤ / ਜਨਵਰੀ ਮਹੀਨੇ ਤੋਂ ਮਿਲੇਗੀ ਕੋਵਿਡ ਰੋਕੂ ਨੇਜ਼ਲ ਵੈਕਸੀਨ

ਜਨਵਰੀ ਮਹੀਨੇ ਤੋਂ ਮਿਲੇਗੀ ਕੋਵਿਡ ਰੋਕੂ ਨੇਜ਼ਲ ਵੈਕਸੀਨ

ਨਿੱਜੀ ਹਸਪਤਾਲਾਂ ‘ਚ 800 ਤੇ ਸਰਕਾਰੀ ਲਈ ਕੀਮਤ ਹੋਵੇਗੀ 325 ਰੁਪਏ
ਹੈਦਰਾਬਾਦ/ਬਿਊਰੋ ਨਿਊਜ਼ : ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮ. ਨੇ ਕਿਹਾ ਕਿ ਉਸਦੀ ਕੋਵਿਡ-19 ਇੰਟਰਾਨੇਜ਼ਲ ਵੈਕਸੀਨ ਇਨਕੋਵੈਕ, ਜੋ ਕਿ ਹੁਣ ਕੋਵਿਨ ਪੋਰਟਲ ‘ਤੇ ਉਪਲਬਧ ਹੈ, ਦੀ ਕੀਮਤ ਨਿੱਜੀ ਬਾਜ਼ਾਰ ‘ਚ 800 (ਜੀ. ਐਸ. ਟੀ. ਵੱਖਰਾ) ਅਤੇ ਸਰਕਾਰੀ ਸਪਲਾਈ ਲਈ 325 ਰੁਪਏ (ਜੀ. ਐਸ. ਟੀ. ਵੱਖਰਾ) ਰੱਖੀ ਗਈ ਹੈ। ਇਕ ਪ੍ਰੈਸ ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਇਹ ਵੈਕਸੀਨ ਜਨਵਰੀ 2023 ਤੋਂ ਉਪਲਬਧ ਹੋਵੇਗੀ। ਇਨਕੋਵੈਕ ਦੁਨੀਆ ਦੀ ਕੋਵਿਡ ਲਈ ਪਹਿਲੀ ਇੰਟਰਾਨੇਜ਼ਲ ਵੈਕਸੀਨ ਹੈ ਜਿਸ ਨੂੰ ਮੁਢਲੀਆਂ ਦੋ ਖੁਰਾਕਾਂ ਅਤੇ ਇਹਤਿਆਤੀ ਖੁਰਾਕ ਵਜੋਂ ਮਨਜ਼ੂਰੀ ਮਿਲੀ ਹੈ।
ਇਸ ਤੋਂ ਪਹਿਲਾਂ ਇਸੇ ਮਹੀਨੇ ਦੇ ਸ਼ੁਰੂ ‘ਚ ਭਾਰਤ ਬਾਇਓਟੈਕ ਨੂੰ ਇਨਕੋਵੈਕ ਦੀਆਂ ਹੇਟਰੋਲੋਗਸ ਇਹਤਿਆਤੀ ਖੁਰਾਕਾਂ ਵਜੋਂ ਵਰਤੋਂ ਦੀ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ ਤੋਂ ਮਨਜ਼ੂਰੀ ਮਿਲੀ ਸੀ। ਬੀ. ਬੀ. ਆਈ. ਐਲ. ਦੀ ਕਾਰਜਕਾਰੀ ਚੇਅਰਮੈਨ ਕ੍ਰਿਸ਼ਨਾ ਏਲਾ ਨੇ ਕਿਹਾ ਕਿ ਉਨ੍ਹਾਂ ਨੇ ਦੋ ਵੱਖ-ਵੱਖ ਮੰਚਾਂ ਤੋਂ ਦੋ ਵੱਖ-ਵੱਖ ਡਿਲਿਵਰੀ ਪ੍ਰਣਾਲੀਆਂ ਦੇ ਨਾਲ ਦੋ ਕੋਵਿਡ ਵੈਕਸੀਨ ਕੋਵੈਕਸੀਨ ਅਤੇ ਇਨਕੋਵੈਕ ਵਿਕਸਿਤ ਕੀਤੀਆਂ ਹਨ। ਵੈਕਟਰ ਇੰਟਰਨੇਜ਼ਲ ਡਿਲੀਵਰੀ ਪਲੇਟਫਾਰਮ ਸਾਨੂੰ ਜਨਤਕ ਸਿਹਤ ਹੰਗਾਮੀ ਸਥਿਤੀਆਂ ਅਤੇ ਮਹਾਂਮਾਰੀ ਦੌਰਾਨ ਤੇਜ਼ੀ ਨਾਲ ਉਤਪਾਦ ਵਿਕਾਸ, ਸਕੇਲ ਅੱਪ, ਆਸਾਨ ਅਤੇ ਦਰਦ ਰਹਿਤ ਟੀਕਾਕਰਨ ਦੀ ਸਮਰੱਥਾ ਦਿੰਦਾ ਹੈ।

 

Check Also

ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ

ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …