Breaking News
Home / ਭਾਰਤ / ਆਰ.ਬੀ.ਆਈ. ਨੇ ਰੈਪੋ ਰੇਟ ‘ਚ ਮੁੜ ਕੀਤਾ ਵਾਧਾ

ਆਰ.ਬੀ.ਆਈ. ਨੇ ਰੈਪੋ ਰੇਟ ‘ਚ ਮੁੜ ਕੀਤਾ ਵਾਧਾ

ਮਹਿੰਗਾ ਹੋਵੇਗਾ ਕਰਜ਼ ਤੇ ਵਧੇਗੀ ਈ.ਐੱਮ.ਆਈ.
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਰਿਜ਼ਰਵ ਬੈਂਕ ਨੇ ਆਪਣੀ ਮੁਦਰਾ ਨੀਤੀ ਦਾ ਐਲਾਨ ਕੀਤਾ ਹੈ। ਆਰ.ਬੀ.ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਐਲਾਨ ਕੀਤਾ ਕਿ ਰੈਪੋ ਦਰ ‘ਚ 0.35 ਫੀਸਦੀ ਦਾ ਵਾਧਾ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਰੈਪੋ ਰੇਟ ਵਧ ਕੇ 6.25 ਫੀਸਦੀ ਹੋ ਗਿਆ ਹੈ। ਸ਼ਕਤੀਕਾਂਤ ਦਾਸ ਨੇ ਦੱਸਿਆ ਕਿ ਐਮ.ਪੀ.ਸੀ. ਦੇ 6 ‘ਚੋਂ 5 ਮੈਂਬਰਾਂ ਨੇ ਬਹੁਮਤ ਨਾਲ ਰੈਪੋ ਦਰ ਵਧਾਉਣ ਦਾ ਸਮਰਥਨ ਕੀਤਾ ਅਤੇ ਇਸ ਤੋਂ ਬਾਅਦ ਆਰ.ਬੀ.ਆਈ. ਨੇ ਰੈਪੋ ਦਰ ‘ਚ 0.35 ਪ੍ਰਤੀਸ਼ਤ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਆਰ.ਬੀ.ਆਈ. ਨੇ ਲਗਾਤਾਰ ਪੰਜਵੀਂ ਵਾਰ ਵਿਆਜ ਦਰਾਂ ‘ਚ ਵਾਧਾ ਕੀਤਾ ਹੈ। ਇਸ ਫੈਸਲੇ ਨਾਲ ਆਉਣ ਵਾਲੇ ਸਮੇਂ ਵਿਚ ਹੋਮ, ਆਟੋ ਅਤੇ ਨਿੱਜੀ ਸਣੇ ਸਭ ਤਰ੍ਹਾਂ ਦੇ ਕਰਜ਼ ਮਹਿੰਗੇ ਹੋ ਜਾਣਗੇ। ਇਸ ਤੋਂ ਪਹਿਲਾਂ ਰਿਜ਼ਰਵ ਬੈਂਕ ਨੇ ਕਰੋਨਾ ਦੇ ਦੌਰ ਵਿਚ ਕਰਜ਼ੇ ਦੇ ਬੋਝ ਨੂੰ ਘਟਾਉਣ ਅਤੇ ਆਮ ਵਿਅਕਤੀ ਨੂੰ ਰਾਹਤ ਦੇਣ ਲਈ ਰੈਪੋ ਰੇਟ ਵਿਚ ਵੱਡੀ ਕਟੌਤੀ ਕੀਤੀ ਸੀ। ਉਦੋਂ ਰੈਪੋ ਦਰ ਨੂੰ ਲਗਭਗ 2.50 ਫੀਸਦੀ ਘਟਾ ਕੇ 4 ਫੀਸਦੀ ਕਰ ਦਿੱਤਾ ਗਿਆ ਸੀ। ਕਰੋਨਾ ਦੌਰ ਤੋਂ ਬਾਅਦ ਹੁਣ ਰਿਜ਼ਰਵ ਬੈਂਕ ਨੇ ਵਾਪਸ ਰੈਪੋ ਰੇਟ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਇਸਦਾ ਸਭ ਤੋਂ ਵੱਡਾ ਕਾਰਨ ਮਹਿੰਗਾਈ ਦਾ ਦਬਾਅ ਹੈ।

 

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਜ਼ਮਾਨਤ ਲਈ ਨਵੀਂ ਪਟੀਸ਼ਨ ਕੀਤੀ ਦਾਇਰ

ਅਦਾਲਤ ਨੇ ਸੀਬੀਆਈ ਅਤੇ ਈਡੀ ਤੋਂ ਮੰਗਿਆ ਜਵਾਬ, 20 ਅਪ੍ਰੈਲ ਨੂੰ ਹੋਵੇਗੀ ਸੁਣਵਾਈ ਨਵੀਂ ਦਿੱਲੀ/ਬਿਊਰੋ …