16.7 C
Toronto
Thursday, April 16, 2026
spot_img
Homeਭਾਰਤਕੈਪਟਨ ਅਮਰਿੰਦਰ ਦੇ ਜਵਾਈ ਨੇ ਕਿਸਾਨਾਂ ਦਾ ਪੈਸਾ ਹੜੱਪਿਆ : ਅਮਿਤ ਸ਼ਾਹ

ਕੈਪਟਨ ਅਮਰਿੰਦਰ ਦੇ ਜਵਾਈ ਨੇ ਕਿਸਾਨਾਂ ਦਾ ਪੈਸਾ ਹੜੱਪਿਆ : ਅਮਿਤ ਸ਼ਾਹ

ਕਿਹਾ, ਇਸ ਤੋਂ ਵੱਧ ਹੋਰ ਸ਼ਰਮਨਾਕ ਕੀ ਹੋ ਸਕਦਾ ਹੈ
ਨਵੀਂ ਦਿੱਲੀ/ਬਿਊਰੋ ਨਿਊਜ਼
ਓਬੀਸੀ ਬੈਂਕ ਵਿਚ ਹੋਈ ਧੋਖਾਧੜੀ ਮਾਮਲੇ ‘ਚ ਕਾਂਗਰਸ ‘ਤੇ ਪਲਟਵਾਰ ਕਰਦੇ ਹੋਏ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਇਹ ਸ਼ਰਮਨਾਕ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਰਿਸ਼ਤੇਦਾਰ ਨੇ ਕਿਸਾਨਾਂ ਦੀ ਕਮਾਈ ਦਾ ਪੈਸਾ ਹੜਪ ਲਿਆ। ਭਾਜਪਾ ਪ੍ਰਧਾਨ ਦਾ ਇਸ਼ਾਰਾ ਬੈਂਕ ਦੇ ਉਸ ਕਥਿਤ ਧੋਖਾਧੜੀ ਮਾਮਲੇ ਵੱਲ ਸੀ, ਜਿਸ ਵਿਚ ਅਮਰਿੰਦਰ ਸਿੰਘ ਦੇ ਜਵਾਈ ‘ਤੇ ਮੁਕੱਦਮਾ ਦਰਜ ਕੀਤਾ ਗਿਆ ਹੈ।
ਸ਼ਾਹ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਜਵਾਈ ਨੇ ਭਾਰਤ ਦੇ ਮਿਹਨਤੀ ਕਿਸਾਨਾਂ ਦੇ ਪੈਸਿਆਂ ਨੂੰ ਹੜਪ ਲਿਆ। ਇਸ ਤੋਂ ਵਧ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕਿਸਾਨਾਂ ਨੂੰ ਲੁੱਟਿਆ ਹੀ ਹੈ। ਬੈਂਕ ਘਪਲੇ ਸਬੰਧੀ ਜਿਸ ਗੁਰਪਾਲ ਸਿੰਘ ‘ਤੇ ਮਾਮਲਾ ਦਰਜ ਹੋਇਆ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਜਵਾਈ ਹੈ।

RELATED ARTICLES
POPULAR POSTS